*ਪੰਜਾਬ ਕਾਂਗਰਸ ‘ਚ ਮੁੜ ਘਮਸਾਣ! ਦੋ ਸੀਨੀਅਰ ਮੰਤਰੀਆਂ ਦੇ ਸਿੱਧੇ ਟਾਕਰੇ*

0
130

ਚੰਡੀਗੜ੍ਹ 10,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ‘ਚੋਂ ਮਾਫੀਆ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਦਾਅਵਾ ਕਰਨ ਵਾਲੀ ਚੰਨੀ ਸਰਕਾਰ ਖੁਦ ਵੱਡੇ ਵਿਵਾਦ ‘ਚ ਘਿਰ ਗਈ ਹੈ। ਵੀਰਵਾਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਦੋ ਸੀਨੀਅਰ ਮੰਤਰੀ ਆਪਸ ਵਿੱਚ ਭਿੜ ਗਏ। ਇਹ ਟਕਰਾਅ ਪੈਸੇ ਲੈ ਕੇ ਪੰਜਾਬ ਵਿੱਚ ਐਸਐਸਪੀ ਤੇ ਡੀਐਸਪੀ ਦੀ ਤਾਇਨਾਤੀ ਦੇ ਦੋਸ਼ਾਂ ਨੂੰ ਲੈ ਕੇ ਹੋਇਆ। ਇਸ ਨਾਲ ਪੰਜਾਬ ਕਾਂਗਰਸ ਦਾ ਕਲੇਸ਼ ਹੋ ਵਧ ਗਿਆ ਹੈ।

ਅਹਿਮ ਗੱਲ ਹੈ ਕਿ ਜਿਸ ਸਮੇਂ ਦੋਵੇਂ ਮੰਤਰੀ ਆਪਸ ਵਿੱਚ ਭਿੜ ਰਹੇ ਸੀ, ਉਸ ਸਮੇਂ ਸੀਐਮ ਚਰਨਜੀਤ ਚੰਨੀ ਵੀ ਉੱਥੇ ਮੌਜੂਦ ਸੀ। ਉਨ੍ਹਾਂ ਦਖਲ ਦੇ ਕੇ ਮਾਹੌਲ ਨੂੰ ਸ਼ਾਂਤ ਕੀਤਾ। ਹਾਲਾਂਕਿ ਖੁੱਲ੍ਹੇ ਹਾਲ ਵਿੱਚ ਮੰਤਰੀਆਂ ਦੀ ਆਵਾਜ਼ ਇੰਨੀ ਉੱਚੀ ਸੀ ਕਿ ਪੰਜਾਬ ਭਵਨ ਵਿੱਚ ਸੁਣੀ ਜਾ ਸਕਦੀ ਸੀ। ਇਸ ਤੋਂ ਬਾਅਦ ਹਾਲ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਹੁਣ ਤੱਕ ਇਹ ਦੋਸ਼ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਤੇ ਲਾਏ ਜਾ ਰਹੇ ਸੀ ਪਰ ਹੁਣ ਚੰਨੀ ਸਰਕਾਰ ਵੀ ਇਸ ਵਿਵਾਦ ‘ਚ ਘਿਰ ਗਈ ਹੈ।

ਸੂਤਰਾਂ ਮੁਤਾਬਕ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਸਰਕਾਰ ‘ਤੇ ਸਵਾਲ ਚੁੱਕੇ ਹਨ। ਜਦੋਂ ਪੈਸੇ ਲੈ ਕੇ ਐਸਐਸਪੀ ਲਗਾਉਣ ਦਾ ਮਾਮਲਾ ਉੱਠਿਆ ਤਾਂ ਸੀਐਮ ਨੇ ਕਿਹਾ ਕਿ ਉਹ ਮੰਤਰੀਆਂ, ਵਿਧਾਇਕਾਂ ਤੇ ਸਥਾਨਕ ਨੇਤਾਵਾਂ ਨਾਲ ਗੱਲਬਾਤ ਕਰਕੇ ਐਸਐਸਪੀ ਨਿਯੁਕਤ ਕਰ ਰਹੇ ਹਨ। ਉਨ੍ਹਾਂ ਮੰਤਰੀ ਰਜ਼ੀਆ ਨੂੰ ਕਿਹਾ ਕਿ ਉਨ੍ਹਾਂ ਦੇ ਪੁੱਛਣ ’ਤੇ ਹੀ ਮਾਲੇਰਕੋਟਲਾ ਵਿੱਚ ਐਸਐਸਪੀ ਲਾਇਆ ਹੈ। ਹਾਲਾਂਕਿ ਰਜ਼ੀਆ ਨੇ ਇਸ ਗੱਲ ਲਈ ਹਾਂ ਤਾਂ ਕਹਿ ਦਿੱਤੀ ਪਰ ਪੁੱਛਿਆ ਕਿ ਫਿਰ ਐਸਐਸਪੀ ਨੂੰ ਕੈਪਟਨ ਅਮਰਿੰਦਰ ਸਿੰਘ ਕੋਲ ਜਾਣ ਲਈ ਕਿਸ ਨੇ ਕਿਹਾ। ਇਹ ਸੁਣ ਕੇ ਸਾਰੇ ਚੁੱਪ ਹੋ ਗਏ।

ਇਸ ਦੌਰਾਨ ਮੰਤਰੀ ਰਾਣਾ ਗੁਰਜੀਤ ਨੇ ਗ੍ਰਹਿ ਵਿਭਾਗ ਦੀ ਦੇਖ-ਰੇਖ ਕਰ ਰਹੇ ਰੰਧਾਵਾ ਨੂੰ ਪੁੱਛਿਆ ਕਿ ਬਰਗਾੜੀ ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ‘ਚ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਨਸ਼ਿਆਂ ‘ਤੇ ਸਪੈਸ਼ਲ ਟਾਸਕ ਫੋਰਸ (STF) ਦੀ ਰਿਪੋਰਟ ਜਨਤਕ ਕਿਉਂ ਨਹੀਂ ਕੀਤੀ ਜਾ ਰਹੀ?

ਦਰਅਸਲ ਕੈਬਨਿਟ ਮੀਟਿੰਗ ਤੋਂ ਬਾਅਦ ਸਾਰੇ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਨ੍ਹਾਂ ‘ਤੇ ਪੈਸੇ ਲੈ ਕੇ ਐਸਐਸਪੀ ਤੇ ਡੀਐਸਪੀ ਤਾਇਨਾਤ ਕਰਨ ਦੇ ਦੋਸ਼ ਲਾਏ ਜਾ ਰਹੇ ਹਨ। ਪਤਾ ਲੱਗਾ ਹੈ ਕਿ ਇਸ ਤੋਂ ਬਾਅਦ ਰੰਧਾਵਾ ਤੇ ਰਾਣਾ ਗੁਰਜੀਤਆਹਮੋ-ਸਾਹਮਣੇ ਹੋ ਗਏ। ਦੋਵਾਂ ਨੂੰ ਸੀਐਮ ਚੰਨੀ ਨੇ ਸ਼ਾਂਤ ਕੀਤਾ। ਇਸ ਤੋਂ ਬਾਅਦ ਦੋਵੇਂ ਗੁੱਸੇ ਨਾਲ ਉਥੋਂ ਚਲੇ ਗਏ। ਦੇਰ ਰਾਤ ਮੁੱਖ ਮੰਤਰੀ ਨੇ ਦੋਵਾਂ ਵਿੱਚ ਸੁਲ੍ਹਾ ਕਰਨ ਦੀ ਕੋਸ਼ਿਸ਼ ਕੀਤੀ।

NO COMMENTS