*ਪੰਜਾਬ ਕਲੋਨਾਈਜਰ ਅਤੇ ਪ੍ਰੋਪਰਟੀ ਐਸੋਸੇਸ਼ਨ ਮਾਨਸਾ ਵੱਲੋਂ ਰਜਿਸਟਰੀਆਂ ਨਾ ਕਰਨ ਕਰਕੇ ਅੱਜ ਰਜਿਸਟਰਾਰ ਦਫਤਰ ਮਾਨਸਾ ਖਿਲਾਫ ਧਰਨਾ ਦਿੱਤਾ ਗਿਆ*

0
417

ਮਾਨਸਾ  (ਸਾਰਾ ਯਹਾਂ/ਬੀਰਬਲ ਧਾਲੀਵਾਲ) : ਪੰਜਾਬ ਕਲੋਨਾਈਜਰ ਅਤੇ ਪ੍ਰੋਪਰਟੀ ਐਸੋਸੇਸ਼ਨ ਮਾਨਸਾ ਵੱਲੋਂ ਰਜਿਸਟਰੀਆਂ ਨਾ ਕਰਨ ਕਰਕੇ ਅੱਜ ਰਜਿਸਟਰਾਰ ਦਫਤਰ ਮਾਨਸਾ ਖਿਲਾਫ ਧਰਨਾ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਜੋ ਐਨ.ਓ.ਸੀ. ਵਿੱਚ ਢਿੱਲ ਦਿੰਦੇ ਹੋਏ ਆਫ ਲਾਇਨ ਐਨ.ਓ.ਸੀ. ਅਪਲਾਈ ਕਰਨ ਦੀ ਛੋਟ ਦਿੱਤੀ ਗਈ ਸੀ, ਜਿਸ ਕਰਕੇ ਪਲਾਟ ਹੋਲਡਰਾਂ ਨੇ ਨਗਰ ਕੌਂਸਲ ਮਾਨਸਾ ਵਿਖੇ ਨਗਰ ਕੌਂਸਲ ਦੀ ਹਦੂਦ ਵਿੱਚ ਆਉਂਦੇ ਪਲਾਟਾਂ ਦੀਆਂ ਐਨ.ਓ.ਸੀ. ਅਪਲਾਈ ਕੀਤੀਆਂ ਸੀ ਅਤੇ ਪਿਛਲਾ ਤਹਿਸੀਲਦਾਰ ਜੋ ਕਿ ਸ਼ਹਿਰ ਅੰਦਰ ਨਕਸ਼ਾ ਪਾਸ ਬਿਲਡਿੰਗਾ ਨੇ ਚਾਹੇ ਉਹ ਦੁਕਾਨ ਹੈ, ਚਾਹੇ ਉਹ ਮਕਾਨ ਹੈ, ਉਸ ਦੀਆਂ ਰਜਿਸਟਰੀ ਤਸਦੀਕ ਕਰ ਰਿਹਾ ਸੀ ਅਤੇ ਨਵੇਂ ਨਿਯੁਕਤ ਹੋਏ ਰਜਿਸਟਰਾਰ ਜੀਵਨ ਕੁਮਾਰ ਗਰਗ ਵੱਲੋਂ ਇਹ ਰਜਿਸਟਰੀਆਂ ਬੰਦ ਕਰ ਦਿੱਤੀਆਂ ਅਤੇ ਜੋ ਸਰਕਾਰ ਵੱਲੋਂ ਪੈਪਰਾ ਐਕਟ 1995 ਦੇ ਅਧੀਨ ਛੋਟ ਦਿੱਤੀ ਗਈ ਸੀ, ਉਹ ਰਜਿਸਟਰੀਆਂ ਵੀ ਇਸ ਰਜਿਸਟਰਾਰ ਨੇ ਬੰਦ ਕਰ ਦਿੱਤੀਆਂ ਸੀ ਅਤੇ ਅੱਜ ਜਿਲ੍ਹਾ ਕਲੋਨਾਈਜਰ ਅਤੇ ਪ੍ਰੋਪਰਟੀ ਐਸੋਸੇਸ਼ਨ ਮਾਨਸਾ ਵੱਲੋਂ ਇੱਕ ਧਰਨੇ ਦੇ ਰੂਪ ਵਿੰਚ ਰੋਸ ਮੁਜਹਾਰਾ ਕੀਤਾ ਗਿਆ ਅਤੇ ਕੋਈ ਵੀ ਰਜਿਸਟਰੀ ਨਹੀਂ ਹੋਣ ਦਿੱਤੀ ਅਤੇ ਧੱਕੇ ਨਾਲ ਤਹਿਸੀਲ ਦਫਤਰ ਵਿੱਚ ਆਏ ਰਜਿਸਟਰਾਰ ਨੂੰ ਅੰਦਰ ਘੇਰਾ ਬੰਦੀ ਕੀਤੀ ਗਈ ਅਤੇ ਮਾਨਯੋਗ ਐਸ.ਡੀ.ਐਮ. ਸਾਹਿਬ ਮਾਨਸਾ ਦੇ ਭਰੋਸਾ ਦਵਾਉਣ ਤੇ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਵੱਲੋਂ ਜੋ ਹਦਾਇਤਾਂ ਜਾਰੀ ਹੋਈਆਂ ਨੇ ਅਤੇ ਜੋ ਨਗਰ ਕੌਂਸਲ ਦੇ ਈ.ਓ. ਨੇ ਐਨ.ਓ. ਸੀ ਜਾਰੀ ਕੀਤੀਆਂ ਹਨ ਅਤੇ ਸ਼ਹਿਰ ਦੀਆਂ ਰਜਿਸਟਰੀਆਂ ਕਿਉਂ ਬੰਦ ਹੋਈਆਂ ਹਨ, ਇਹਨਾਂ ਗੱਲਾਂ ਦੀ ਘੋਖ ਕਰਨ ਵਾਸਤੇ ਮੈਨੂੰ ਦੋ ਦਿਨ ਦਾ ਸਮਾਂ ਚਾਹੀਦਾ ਹੈ ਅਤੇ ਬੁੱਧਵਾਰ ਨੂੰ ਦੋਵੇਂ ਧਿਰਾਂ ਬੈਠ ਕੇ ਇਸ ਮਸਲੇ ਦਾ ਹੱਲ ਕਰ ਲਵਾਂਗੇ ਅਤੇ ਆਉਂਦੇ ਦਿਨਾਂ ਵਿੱਚ ਰਜਿਸਟਰੀਆਂ ਸ਼ੁਰੂ ਕਰਵਾ ਦੇਵਾਂਗੇ। ਇਸ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਜਿਲ੍ਹਾ ਮਹਿਲਾ ਪ੍ਰਧਾਨ ਵੀਨਾ ਅੱਗਰਵਾਲ, ਰਮੇਸ਼ ਖਿਆਲਾ, ਗੁਰਮੀਤ ਸਿੰਘ ਤੋਂ ਇਲਾਵਾ ਪ੍ਰੋਪਰਟੀ ਐਸੋਸੇਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ, ਰਾਮ ਲਾਲ ਸ਼ਰਮਾ, ਇੰਦਰਸੈਨ ਅਕਲੀਆ, ਐਡਵੋਕੇਟ ਈਸ਼ਵਰ ਗੋਇਲ, ਭੀਸ਼ਮ ਸ਼ਰਮਾ, ਨਛੱਤਰ ਮਿੱਤਲ, ਹਰਵਿੰਦਰ ਟੀ.ਟੀ., ਅਜੈ ਡੈਅਰੀ ਵਾਲਾ, ਅਜੈ ਕੁਮਾਰ ਮੋਨੂੰ, ਮੁਕੇਸ਼, ਪੱਪੀ ਦਾਨੇਵਾਲੀਆ, ਪਾਲੀ ਜੈਨ, ਪਾਲੀ ਠੇਕੇਦਾਰ, ਸੁਖਵਿੰਦਰ ਸਿੰਘ ਬਿੱਲਾ ਆਦਿਕ ਹਾਜਰ ਸਨ।

NO COMMENTS