*ਤਹਿਸੀਲਦਾਰ ਕਮ ਸਬ-ਰਜਿਸਟਰਾਰ ਵਲੋਂ ਪੰਜਾਬ ਸਰਕਾਰ ਦੀ ਹਦਾਇਤਾਂ ਮੰਨਣ ਤੋਂ ਇਨਕਾਰ*

0
204

ਮਾਨਸਾ 14 ਸਤਬੰਰ  (ਸਾਰਾ ਯਹਾਂ/ ਬੀਰਬਲ ਧਾਲੀਵਾਲ )  : ਪੰਜਾਬ ਕਲੋਨਾਇਜਰ ਐਂਡ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਮਾਨਸਾ ਵੱਲੋ ਜ਼ੋ ਧਰਨਾ ਮਾਨਸਾ ਦੇ ਤਹਿਸੀਲਦਾਰ ਕਮ ਸਬ-ਰਜਿਸਟਰਾਰ ਜੀਵਨ ਕੁਮਾਰ ਗਰਗ ਦੇ ਖਿਲਾਫ ਅਣਮਿਥੇ ਸਮੇ ਲਈ ਚਲ ਰਿਹਾ ਸੀ, ਜ਼ੋ ਕਿ ਐਸ.ਡੀ.ਐਮ. ਸਾਹਿਬ ਮਾਨਸਾ ਦੇ ਭਰੋਸੇ ਤੋ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ। ਉਸ ਦੇ ਸਬੰਧ ਵਿਚ ਅੱਜ ਵਪਾਰ ਮੰਡਲ ਮਾਨਸਾ ਅਤੇ ਪੰਜਾਬ ਕਿਸਾਨ ਯੂਨੀਅਨ ਮਾਨਸਾ ਦੇ ਨੁਮਾਇੰਦੀਆਂ ਨੁੰ ਨਾਲ ਲੈਕਰ ਐਸ.ਡੀ.ਐਮ. ਮਾਨਸਾ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਉਹਨਾ ਨੇ ਦੋ ਦਿਨ ਦਾ ਸਮਾ ਹੋਰ ਲੈਕਰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਮਸਿਆਂ ਨੁੰ ਹੱਲ ਕਰਨ ਦਾ ਭਰੋਸਾ ਦਿੱਤਾ। ਮਾਮਲਾ ਇਹ ਸੀ ਕਿ ਪੰਜਾਬ ਸਰਕਾਰ ਵੱਲੋ ਹਦਾਇਤਾਂ ਕੀਤੀਆ ਹੋਇਆ ਹਨ ਕਿ ਜਿਥੇ ਕਿਤੇ ਵੀ ਨਗਰ ਕੌਸਲ ਵੱਲੋ ਨਕਸ਼ਾ ਪਾਸ ਕੀਤਾ ਹੋਇਆ ਹੈ, ਉਹ ਬੇਸ਼ਕ ਅਣਅਧਿਕਾਰਤ ਕਾਲੋਨੀ ਹੋਵੇ, ਉਹ ਚਾਹੇ ਅਣਅਧਿਕਾਰਤ ਕਾਲੋਨੀ ਹੈ, ਉਥੇ ਐਨ.ਓ.ਸੀ./ਪਲਾਟ ਰੈਗੂਲਰ ਕਰਵਾਉਣ ਦੀ ਕੋਈ ਜਰੂਰਤ ਨਹੀ ਹੈ। ਪੰਜਾਬ ਸਰਕਾਰ ਦੀ 2018 ਦੀ ਰੈਗੂਲਰਾਇਸ਼ਨ ਪਾਲਿਸੀ ਵਿਚ ਵੀ ਸਰਕਾਰ ਵੱਲੋ ਇਹ ਹਦਾਇਤ ਹੈ ਕਿ ਜਿਥੇ ਕਿਤੇ ਅਣਅਧਿਕਾਰਤ ਕਾਲੋਨੀ ਵਿਚ ਨਗਰ ਕੌਸਲ ਵੱਲੋ ਪਹਿਲਾ ਹੀ ਨਕਸ਼ਾ ਪਾਸ ਕੀਤਾ ਹੋਇਆ ਹੈ, ਉਥੇ ਪਲਾਟ ਰੈਗੂਲਰ ਕਰਵਾਉਣ ਭਾਵ ਐਨ.ਓ.ਸੀ. ਦੀ ਕੋਈ ਜਰੂਰਤ ਨਹੀ ਹੈ। ਪ੍ਰੰਤੂ ਮਾਨਸਾ ਦੇ ਨਵਨਿਯੁਕਤ ਤਹਿਸੀਲਦਾਰ ਕਮ ਸਬ-ਰਜਿਸਟਰਾਰ ਜੀਵਨ ਕੁਮਾਰ ਗਰਗ ਸਰਕਾਰ ਦੀਆਂ ਉਪਰੋਕਤ ਹਦਾਇਤਾਂ ਮੰਨਣ ਤੋ ਇਨਕਾਰ ਕਰਦੇ ਹਨ। ਜਦੋ ਕਿ ਇਸ ਤੋ ਪਹਿਲਾ ਏ.ਡੀ.ਸੀ. ਅਰਬਨ ਤੋ ਸਪਸ਼ਟੀਕਰਨ ਲੈਕਰ ਪਿਛਲੇ ਸਬ-ਰਜਿਸਟਰਾਰ ਸ੍ਰ. ਬੀਰਬਲ ਸਿੰਘ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਨਕਸ਼ਾ ਪਾਸ ਵਾਲੇ ਪਲਾਟਾਂ ਦੀਆਂ ਰਜਿਸਟਰੀਆਂ ਕਰ ਰਹੇ ਸਨ। ਸੋ ਅੱਜ ਦੇ ਵਫਦ ਵਿਚ ਆਤੜੀਆਂ ਐਸੋਸੀਏਸ਼ਨ ਅਤੇ ਵਪਾਰ ਮੰਡਲ ਮਾਨਸਾ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ, ਚੰਦਰਕਾਂਤ, ਮਨਜੀਤ ਸਦਿਉੜਾ ਸ਼ਾਮਲ ਸਨ। ਇਹਨੇ ਦੇ ਨਾਲ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਬਲਜੀਤ ਸਿੰਘ ਸ਼ਰਮਾ, ਮਾਧਵ ਮੁਰਾਰੀ, ਇੰਦਰ ਸੈਨ ਅਕਲੀਆ, ਮਹਾਂਵੀਰ ਜੈਨ, ਰਾਮਲਾਲ ਸ਼ਰਮਾ, ਸੱਤਪਾਲ ਜ਼ੋੜਕੀਆਂ ਅਤੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਦਫਤਰ ਵੱਲੋ ਈਸ਼ਵਰ ਦਾਸ ਬੱਪੀਆਣਾ ਐਡਵੋਕੇਟ ਵੀ ਸ਼ਾਮਲ ਸਨ। ਇਸ ਵਫਦ ਦੀ ਮੀਟਿੰਗ ਤੋ ਬਾਅਦ ਪੰਜਾਬ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆ ਨਾਲ ਮੀਟਿੰਗ ਕੀਤੀ ਗਈ ਜਿਹਨਾ ਨੇ ਸਮਸਿਆਂ ਦਾ ਨਾ ਹੱਲ ਹੋਣ ਤੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਤਹਿਸੀਲਦਾਰ ਦੇ ਖਿਲਾਫ ਅਣਮਿਥੇ ਸਮੇ ਲਈ ਧਰਨਾ ਲਾਉਣ ਦੀ ਚੇਤਾਵਨੀ ਦਿੱਤੀ ਗਈ। ਇਸ ਦੋਰਾਨ ਕਾਗਰਸ ਪਾਰਟੀ ਦੇ ਕੌਸਲਰ ਸ੍ਰੀ ਪ੍ਰੇਮ ਸਾਗਰ ਭੋਲਾ ਵੀ ਤਹਿਸੀਲਦਾਰ ਦੇ ਇਸ ਰਵਈਏ ਦੀ ਨਿਖੇਦੀ ਕੀਤੀ ਗਈ ਅਤੇ ਆਉਣ ਵਾਲੇ ਸਮੇ ਵਿਚ ਕੌਸਲਰਾਂ ਵੱਲੋ ਧਰਨੇ ਵਿਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ ਗਿਆ।
ਜਾਰੀ ਕਰਤਾ

NO COMMENTS