*ਪੰਜਾਬ ਅੰਦਰ ਹੋ ਰਹੀ ਕਾਨੂੰਨ ਵਿਵਸਥਾ ਖਿਲਾਫ ਕਾਂਗਰਸ ਪਾਰਟੀ ਵੱਲੋਂ ਸਥਾਨਕ ਜਿਲਾ ਕਚਹਿਰੀ ਵਿੱਚ ਧਰਨਾ ਦਿੱਤਾ ਗਿਆ*

0
92

ਮਾਨਸਾ 17 ਸਤੰਬਰ
ਪੰਜਾਬ ਅੰਦਰ ਰੋਜ਼ਾਨਾ ਹੋ ਰਹੀ ਕਤਲੋ ਗਾਰਦ, ਲੁੱਟਾਂ ਖੋਹਾਂ ਅਤੇ ਦਿਨੋਂ ਦਿਨ ਖਰਾਬ ਹੋ ਰਹੀ ਕਾਨੂੰਨ ਵਿਵਸਥਾ ਖਿਲਾਫ ਕਾਂਗਰਸ ਪਾਰਟੀ ਵੱਲੋਂ ਸਥਾਨਕ ਜਿਲਾ ਕਚਹਿਰੀ ਵਿੱਚ ਧਰਨਾ ਦਿੱਤਾ ਗਿਆ ਅਤੇ ਜਿਲਾ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਅਾ।
ਧਰਨੇ ਨੂੰ ਸੰਬੋਧਨ ਕਰਦਿਅਾਂ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਮਾੲੀਕਲ ਗਾਗੋਵਾਲ ਨੇ ਕਿਹਾ ਕਿ ਜਿਸ ਦਿਨ ਦੀ ਅਾਮ ਅਾਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਅਾੲੀ ਹੈ ੳੁਸ ਿਦਨ ਤੋਂ ਹੀ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋ ਗਿਅਾ ਹੈ। ੳੁਹਨਾਂ ਕਿਹਾ ਕਿ ਪੰਜਾਬ ਦਾ ਹਾਲ ਅੱਜ ਯੂ ਪੀ ਬਿਹਾਰ ਨਾਲੋਂ ਵੀ ਬੁਰਾ ਹੋ ਗਿਅਾ ਹੈ। ਿਦਨ ਦਿਹਾੜੇ ਮਾਸੂਮ ਲੋਕਾਂ ਦੇ ਕਤਲ ਹੋ ਰਹੇ ਹਨ ਪਰ ਸਰਕਾਰ ਿੲਹਨਾਂ ਨੂੰ ਰੋਕਣ ਵਿਚ ਪੂਰੀ ਤਰਾਂ ਨਾਕਾਮ ਹੈ। ਲੋਕਾਂ ਨੂੰ ਫਿਰੋਤੀਅਾਂ ਦੀਅਾਂ ਧਮਕੀਅਾਂ ਅਾ ਰਹੀਅਾਂ ਹਨ ਅਤੇ ਿਦਨ ਦਿਹਾੜੇ ਲੁੱਟਾਂ ਖੋਹਾਂ ਹੋ ਰਹੀਅਾਂ ਹਨ ਪਰ ਸਰਕਾਰ ਵੱਲੋਂ ਿੲਹਨਾਂ ਘਟਨਾਵਾਂ ਨੂੰ ਰੋਕਣ ਲੲੀ ਕੋੲੀ ਕਾਰਵਾੲੀ ਨਹੀਂ ਕੀਤੀ ਜਾ ਰਹੀ। ੳੁਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਚ ਵਾਪਰ ਰਹੀਅਾਂ ਿੲਹਨਾਂ ਘਟਨਾਵਾਂ ਲੲੀ ਸਿੱਧੇ ਤੌਰ ਤੇ ਜਿੰਮੇਵਾਰ ਹਨ।
ਧਰਨੇ ਨੂੰ ਸੰਬੋਧਨ ਕਰਦਿਅਾਂ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਦਾ ਰਾਜ ਖਤਮ ਹੋ ਚੁੱਕਾ ਹੈ ਅਤੁੇ ਪੰਜਾਬ ਦੀ ਸਮੁੱਚੀ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਚੁੱਕੀ ਹੈ। ੳੁਹਨਾਂ ਕਿਹਾ ਕਿ ਅੱਜ ਪੰਜਾਬ ਅੰਦਰ ਕੋੲੀ ਵੀ ਅਾਪਣੇ ਅਾਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ। ਜੋ ਬੰਦਾ ਸਵੇਰੇ ਘਰੋਂ ਬਾਹਰ ਜਾਂਦਾ ਹੈ ੳੁਹ ਸ਼ਾਮ ਤੱਕ ਘਰ ਵਾਪਸੀ ਦੀ ੳੁਮੀਦ ਨਹੀਂ ਰੱਖਦਾ। ੳੁਹਨਾਂ ਕਿਹਾ ਕਿ ਸਿੱਧੂ ਮੂਸੇਵਾਲੇ ਕਤਲ ਤੋਂ ਬਾਦ ਪੰਜਾਬ ਕਤਲਾਂ ਦੀ ਧਰਤੀ ਬਣ ਚੁੱਕਾ ਹੈ ਅਤੇ ਗੈਂਗਸਟਰ ਸਰੇਅਾਮ ਲੋਕਾਂ ਧਮਕਾੳੁਂਦੇ ਫਿਰਦੇ ਹਨ ਅਤੇ ਘਟਨਾਵਾਂ ਨੂੰ ਅੰਜ਼ਾਮ ਦੇਕੇ ਸੁਰੱਖਿਅਤ ਿਨਕਲ ਜਾਂਦੇ ਹਨ। ਧਰਨੇ ਨੂੰ ਸੀਨੀਅਰ ਕਾਂਗਰਸੀ ਅਾਗੂ ਬਲਾਕ ਪ੍ਰਧਾਨ ਸੁਖਦਰਸ਼ਨ ਸਿੰਘ ਖਾਰਾ, ਗੁਰਪ੍ਰੀਤ ਸਿੰਘ ਵਿੱਕੀ, ਬਲਵਿੰਦਰ ਨਾਰੰਗ, ਪਾਲਾ ਰਾਮ ਪਰੋਚਾ, ਹਰਵਿੰਦਰ ਭਾਰਦਵਾਜ, ਚਰਨਜੀਤ ਸਿੰਘ ਮਾਖਾ,ਡਾਕਟਰ ਪ੍ਰਗਟ ਸਿੰਘ ਖੀਵਾ, ਸੱਤਪਾਲ ਸਿੰਘ ਮੂਲੇਵਾਲਾ , ਅੰਮ੍ਰਿਤ ਪਾਲ ਸਿੰਘ ਕੂਕਾ,ਸਰਪੰਚ ਰਾਜੀਵ ਕੱਲ੍ਹੋਂ, ਮਨਦੀਪ ਸਿੰਘ ਗੋਰਾ, ਸੁਰੇਸ਼ ਕੁਮਾਰ ਨੰਦਗੜ੍ਹੀਆ ਨੇ ਵੀ ਸੰਬੋਧਨ ਕੀਤਾ। ਇਸ ਧਰਨੇ ਵਿੱਚ ਬਲਾਕ ਪ੍ਰਧਾਨ ਭੀਖੀ ਸ੍ਰੀ ਬਲਦੇਵ ਸਿੰਘ ਰੜ੍ਹ , ਬਲਾਕ ਪ੍ਰਧਾਨ ਮਾਨਸਾ ਸ਼ਹਿਰੀ ਨੇਮ ਚੰਦ ਚੌਧਰੀ, ਸੰਦੀਪ ਮਹਿਤਾ ਭੀਖੀ, ਐਡਵੋਕੇਟ ਬਲਕਰਨ ਬੱਲੀ, ਰਕੇਸ਼ ਕੁਮਾਰ ਰੱਲਾ, ਬਿੱਟੂ ਭੁਪਾਲ, ਤੀਰਥ ਸਿੰਘ ਸਵੀਟੀ ਬੁਢਲਾਡਾ, ਨਵੀਨ ਕਾਲਾ ਬੋਹਾ,ਅਮਰ ਸਿੰਘ ਮੌਜੀਆ, ਐਮ ਸੀ ਪਵਨ ਕੁਮਾਰ, ਲਾਡੀ ਝੁਨੀਰ, ਗਰਜੰਟ ਸਿੰਘ ਸਮਾਉਂ ਤੋਂ ਇਲਾਵਾ ਪਿੰਡਾਂ ਵਿੱਚੋਂ ਪੰਚ ਸਰਪੰਚ ਅਤੇ ਕਾਂਗਰਸ ਦੇ ਅਹੁਦੇਦਾਰਾਂ ਨੇ ਵੀ ਹਿੱਸਾ ਲਿਆ

NO COMMENTS