*ਪੰਜਾਬ ਅਤੇ ਹਰਿਆਣਾ ‘ਚ 2 ਅਪ੍ਰੈਲ ਨੂੰ ਬਦਲੇਗਾ ਮੌਸਮ, IMD ਵੱਲੋਂ ਹਨ੍ਹੇਰੀ-ਤੂਫਾਨ ਨੂੰ ਲੈ ਕੇ ਯੈਲੋ ਅਲਰਟ ਜਾਰੀ*

0
81

 29 ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼)ਇਸ ਸਮੇਂ ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਇਹ ਮੌਸਮ ਫ਼ਸਲਾਂ ਲਈ ਵੀ ਬਹੁਤ ਢੁਕਵਾਂ ਹੈ। ਇਸ ਵਿਚਾਲੇ ਮੌਸਮ ਵਿਭਾਗ ਨੇ 2 ਅਪ੍ਰੈਲ ਨੂੰ ਇੱਕ

 ਇਸ ਸਮੇਂ ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਇਹ ਮੌਸਮ ਫ਼ਸਲਾਂ ਲਈ ਵੀ ਬਹੁਤ ਢੁਕਵਾਂ ਹੈ। ਇਸ ਵਿਚਾਲੇ ਮੌਸਮ ਵਿਭਾਗ ਨੇ 2 ਅਪ੍ਰੈਲ ਨੂੰ ਇੱਕ ਵਾਰ ਫਿਰ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਵਿੱਚ ਬਦਲਾਅ ਦੀ ਸੰਭਾਵਨਾ ਪ੍ਰਗਟਾਈ ਹੈ। ਹਾਲਾਂਕਿ ਇਹ ਪਹਿਲਾਂ ਨਾਲੋਂ ਕਮਜ਼ੋਰ ਰਹੇਗਾ। ਗੜਬੜੀ ਦੇ ਆਉਣ ਨਾਲ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਵਾਧਾ ਹੋਵੇਗਾ ਅਤੇ ਲੰਘਣ ਤੋਂ ਬਾਅਦ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਆਵੇਗੀ।

ਇਨ੍ਹਾਂ ਜ਼ਿਲਿਆਂ ਵਿੱਚ ਹੋਏਗਾ ਜ਼ਿਆਦਾ ਅਸਰ

ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਪੰਜਾਬ ਦੇ ਕੇਂਦਰ ਵਿੱਚ ਇੱਕ ਘੱਟ ਦਬਾਅ ਵਾਲਾ ਖੇਤਰ ਬਣੇਗਾ। ਇਸ ਕਾਰਨ ਪੂਰੇ ਸੂਬੇ ‘ਚ ਬਰਸਾਤ ਹੋਏਗੀ। ਹਾਲਾਂਕਿ ਇਸ ਦਾ ਅਸਰ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹਿਆਂ ਸਿਰਸਾ, ਫਤਿਹਾਬਾਦ, ਹਿਸਾਰ, ਕੈਥਲ ਆਦਿ ਵਿੱਚ ਜ਼ਿਆਦਾ ਦੇਖਣ ਨੂੰ ਮਿਲੇਗਾ। ਇਨ੍ਹਾਂ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਅਤੇ ਕੁਝ ਥਾਵਾਂ ‘ਤੇ ਗੜੇ ਪੈਣ ਦੀ ਸੰਭਾਵਨਾ ਹੈ। ਇਸ ਗੜਬੜੀ ਦਾ ਅਸਰ 31 ਮਾਰਚ ਤੱਕ ਰਹੇਗਾ।

ਆਰੇਂਜ ਅਲਰਟ ਕੀਤਾ ਗਿਆ ਜਾਰੀ 

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫ਼ਬਾਰੀ ਲਈ ਪੀਲੇ ਅਲਰਟ ਦੇ ਵਿਚਕਾਰ ਵੀਰਵਾਰ ਨੂੰ ਰੋਹਤਾਂਗ ਦੱਰੇ ਦੇ ਨਾਲ-ਨਾਲ ਉੱਚੀਆਂ ਚੋਟੀਆਂ ਵਿੱਚ ਬਰਫ ਡਿੱਗੀ। ਸੈਲਾਨੀ ਸ਼ਹਿਰ ਮਨਾਲੀ ‘ਚ ਜਗਤਸੁਖ ਦੇ ਕਾਲੂ ਨਾਲੇ ‘ਚ ਜੇਸੀਬੀ ਚਾਲਕ ਬਰਫ਼ਬਾਰੀ ਦੀ ਲਪੇਟ ਵਿੱਚ ਆ ਗਿਆ, ਜਿਸਦੀ ਪੁਲਿਸ ਭਾਲ ਕਰ ਰਹੀ ਹੈ। ਸੂਬੇ ਦੇ ਜ਼ਿਆਦਾਤਰ ਇਲਾਕਿਆਂ ‘ਚ ਮੀਂਹ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਬਰਫਬਾਰੀ, ਗਰਜ਼-ਤੂਫਾਨ ਅਤੇ ਗੜੇਮਾਰੀ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਊਨਾ, ਧਰਮਸ਼ਾਲਾ ਅਤੇ ਸ਼ਿਮਲਾ ‘ਚ ਵੀਰਵਾਰ ਨੂੰ ਇਸ ਸਾਲ ਮਾਰਚ ਮਹੀਨੇ ‘ਚ ਸਭ ਤੋਂ ਜ਼ਿਆਦਾ ਪਾਰਾ ਦਰਜ ਕੀਤਾ ਗਿਆ। ਊਨਾ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ, ਧਰਮਸ਼ਾਲਾ ਵਿੱਚ 26 ਅਤੇ ਸ਼ਿਮਲਾ ਵਿੱਚ 23.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ ਦੇ ਨੌਂ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਨੂੰ ਪਾਰ ਕਰ ਗਿਆ ਹੈ। ਕਲਪਾ ਅਤੇ ਕੇਲੋਂਗ ਤੋਂ ਇਲਾਵਾ ਰਾਜ ਦੇ ਹੋਰ ਖੇਤਰਾਂ ਵਿੱਚ ਬੁੱਧਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ 10 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ।

ਵੀਰਵਾਰ ਨੂੰ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਸਾਰੇ ਇਲਾਕਿਆਂ ‘ਚ ਮੌਸਮ ਸਾਫ ਰਿਹਾ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਵੀਰਵਾਰ ਨੂੰ ਕਈ ਇਲਾਕਿਆਂ ‘ਚ ਮੀਂਹ ਅਤੇ ਬਰਫਬਾਰੀ ਲਈ ਯੈਲੋ ਅਲਰਟ ਜਾਰੀ ਕੀਤਾ ਸੀ ਪਰ ਕਮਜ਼ੋਰ ਪੱਛਮੀ ਗੜਬੜੀ ਕਾਰਨ ਯੈਲੋ ਅਲਰਟ ਬੇਅਸਰ ਰਿਹਾ।

NO COMMENTS