ਪੰਜਾਬ ਅਤੇ ਹਰਿਆਣਾ ‘ਚ ਠੰਢ ਜਾਰੀ, ਅੰਬਾਲਾ, ਪਟਿਆਲਾ, ਮਾਨਸਾ,ਬਠਿੰਡਾ, ਲੁਧਿਆਣਾ ‘ਚ ਸੰਘਣੀ ਧੁੰਦ

0
23

ਚੰਡੀਗੜ੍ਹ 09,ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਸ਼ਨੀਵਾਰ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਠੰਢ ਦਾ ਮੌਸਮ ਜਾਰੀ ਹੈ।ਅੰਬਾਲਾ, ਪਟਿਆਲਾ, ਪਠਾਨਕੋਟ, ਬਠਿੰਡਾ, ਲੁਧਿਆਣਾ ਅਤੇ ਸਿਰਸਾ ਵਿੱਚ ਧੁੰਦ ਸੀ।ਹਾਲਾਂਕਿ ਖੇਤਰ ਵਿੱਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਉੱਪਰ ਹੀ ਰਿਹਾ।ਮੌਸਮ ਵਿਭਾਗ ਮੁਤਾਬਿਕ ਦੋਵਾਂ ਰਾਜਾਂ ਦੀ ਰਾਜਧਾਨੀ ਚੰਡੀਗੜ੍ਹ ਵਿਚ ਘੱਟੋ-ਘੱਟ ਤਾਪਮਾਨ 10.8 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਪੰਜ ਡਿਗਰੀ ਵੱਧ ਸੀ।

ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਿੱਚ ਘੱਟੋ ਘੱਟ ਤਾਪਮਾਨ ਕ੍ਰਮਵਾਰ 9.4 ਡਿਗਰੀ ਸੈਲਸੀਅਸ, 10.7 ਡਿਗਰੀ ਸੈਲਸੀਅਸ ਅਤੇ 10.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਇਸ ਸਾਲ ਦੇ ਆਮ ਨਾਲੋਂ ਛੇ ਡਿਗਰੀ ਵੱਧ ਹੈ।ਪਠਾਨਕੋਟ, ਆਦਮਪੁਰ, ਬਠਿੰਡਾ,ਮਾਨਸਾ, ਫਰੀਦਕੋਟ ਅਤੇ ਗੁਰਦਾਸਪੁਰ ਦਾ ਘੱਟੋ ਘੱਟ ਤਾਪਮਾਨ ਕ੍ਰਮਵਾਰ 11.6 ਡਿਗਰੀ ਸੈਲਸੀਅਸ, 8.7 ਡਿਗਰੀ ਸੈਲਸੀਅਸ, 6.3 ਡਿਗਰੀ ਸੈਲਸੀਅਸ, 7.5 ਡਿਗਰੀ ਸੈਲਸੀਅਸ ਅਤੇ 8.8 ਡਿਗਰੀ ਸੈਲਸੀਅਸ ਰਿਹਾ।

ਮੌਸਮ ਵਿਭਾਗ ਨੇ ਦੱਸਿਆ ਕਿ ਹਰਿਆਣਾ ਵਿੱਚ ਅੰਬਾਲਾ, ਹਿਸਾਰ ਅਤੇ ਕਰਨਾਲ ਵਿੱਚ ਠੰਢ ਜਾਰੀ ਹੈ ਅਤੇ ਇੱਥੇ ਪਾਰਾ ਕ੍ਰਮਵਾਰ 9.6 ਡਿਗਰੀ ਸੈਲਸੀਅਸ, 7.2 ਡਿਗਰੀ ਸੈਲਸੀਅਸ ਅਤੇ 9.6 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਹੈ।ਇਸ ਤੋਂ ਇਲਾਵਾ ਨਾਰਨੌਲ, ਰੋਹਤਕ, ਭਿਵਾਨੀ ਅਤੇ ਸਿਰਸਾ ਦਾ ਘੱਟੋ ਘੱਟ ਤਾਪਮਾਨ ਕ੍ਰਮਵਾਰ 10.5 ਡਿਗਰੀ ਸੈਲਸੀਅਸ, 10.8 ਡਿਗਰੀ ਸੈਲਸੀਅਸ, 8.8 ਡਿਗਰੀ ਸੈਲਸੀਅਸ ਅਤੇ 7.2 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਛੇ ਡਿਗਰੀ ਵੱਧ ਹੈ।

NO COMMENTS