*ਪੰਜਾਬ ਅਤੇ ਚੰਡੀਗੜ ਦੇ ਸਮੂਹ ਨਹਿਰੂ ਯੁਵਾ ਕੇਂਦਰਾਂ ਵੱਲੋ ਘਰਾਂ ਵਿੱਚ ਰਹਿ ਕੇ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ*

0
39

ਮਾਨਸਾ11,ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ): ਨਹਿਰੂ ਯੁਵਾ ਕੇਂਦਰ ਸਗੰਠਨ ਵੱਲੋਂ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀਆਂ ਹਦਾਇੰਤਾਂ ਅੁਨਸਾਰ ਸੱਤਵਾਂ ਵਿਸ਼ਵ ਯੋਗ ਦਿਵਸ ਕੋਰੋਨਾ ਪ੍ਰਤੀ ਸਾਵਧਾਨੀਆਂ ਵਰਤਦੇ ਹੋਏ ਯੂਥ ਕਲੱਬਾਂ ਵੱਲੋ ਘਰਾਂ ਵਿੱਚ ਆਪਣੇ ਆਪਣੇ ਪਰਿਵਾਰਾਂ ਨਾਲ ਮਿੱਤੀ 21 ਜੂਨ 2021 ਨੂੰ ਬੜੀ ਧੂਮਦਾਮ ਨਾਲ ਮਨਾਇਆ ਜਾਵੇਗਾ ।
ਇਸ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕੇਂਦਰ ਪੰਜਾਬ ਅਤੇ ਚੰਡੀਗੜ ਦੇ ਰਾਜ ਨਿਰਦੇਸ਼ਕ ਸ਼੍ਰੀ ਬਿਕਰਮ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਾਲ ਅੰਤਰ-ਰਾਸ਼ਟਰੀ ਯੋਗ ੁਦਿਵਸ ਦਾ ਵਿਸ਼ਾ ਘਰ ਵਿੱਚ ਯੋਗ ਰੱਖਿਆ ਗਿਆ ਹੈ ਅਤੇ ਪੰਜਾਬ ਅਤੇ ਚੰਡੀਗੜ ਦੀਆਂ ਸਮੂਹ ਯੁਥ ਕਲੱਬਾਂ ਘਰਾਂ ਵਿੱਚ ਰਹਿ ਕੇ ਅਤੇ ਆਨਲਾਈਨ ਗੂਗਲ ਮੀਟ ਰਾਂਹੀ ਯੋਗ ਕਰਨਗੀਆਂ।ਸ਼੍ਰੀ ਗਿੱਲ ਨੇ ਦੱਸਿਆ ਕਿ ਪੰਜਾਬ ਦੀਆਂ ਤਕਰੀਬਨ ਦਸ ਹਜਾਰ ਯੂਥ ਕਲੱਬਾਂ ਦੇ ਮੈਬਰ ਆਪਣੇ ਆਪਣੇ ਪਰਵਿਾਰਾਂ ਨਾਲ ਇਸ ਮੁਹਿੰਮ ਵਿੱਚ ਸ਼ਾਮਲ ਹੋਣਗੇ ਇਸ ਤਰਾਂ ਇਕੋ ਸਮੇਂ ਤਕਰਬੀਨ ਚਾਰ ਲੱਖ ਦੇ ਕਰੀਬ ਨੋਜਵਾਨ ਮਿੱਤੀ 21 ਜੂਨ ਨੂੰ ਇਸ ਅੰਤਰਰਾਸ਼ਟਰੀ ਯੋਗ ਦਿਵਸ ਨਾਲ ਜੁੜਣਗੇ।
ਮੀਟਿੰਗ ਵਿੱਚ ਵਿਸ਼ੇਸ ਤੋਰ ਤੇ ਸ਼ਾਮਲ ਹੋਏ ਨਹਿਰੂ ਯੁਵਾ ਕੇਂਦਰ ਸਗੰਠਨ ਨਾਰਥ ਜੋਨ ਦੇ ਰੀਜਨਲ ਨਿਰਦੇਸ਼ਕ ਸ਼੍ਰੀ ਉਪਰਿਵਾ ਸ਼ਿੰਦੇ ਨੇ ਦੱਸਿਆ ਕਿ ਯੋਗ ਦਿਵਸ ਤੋ ਇਲਾਵਾ ਯੋਗ ਸਬੰਧੀ ਲੋਕਾਂ ਨੂੰ ਵੱਧ ਤੋ ਵੱਧ ਜਾਗਰੂਕ ਕਰਨ ਲਈ ਯੂਥ ਕਲੱਬਾਂ ਵਿੱਚ ਕੁਇੱਜ ਅਤੇ ਭਾਸ਼ਣ ਮੁਕਾਬਲੇ ਆਦਿ ਵੀ ਕਰਵਾਏ ਜਾਣਗੇ।ਸ਼੍ਰੀ ਸ਼ਿੰਦੇ ਨੇ ਕਿਹਾ ਕਿ ਯੋਗ ਨਾਲ ਨਾ ਕੇਵਲ ਸਰੀਰਕ ਤੰਦਰੁਸ਼ਤੀ ਮਿਲਦੀ ਹੈ ਬਲਕਿ ਇਸ ਨਾਲ ਮਾਨਿਸਕ ਤੋਰ ਤੇ ਵੀ ਵਿਅਕਤੀ ਤੰਦਰੁਸਤ ਰਹਿੰਦਾ ਹੈ।ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਵੀ ਅੰਤਰ-ਰਾਸ਼ਟਰੀ ਯੋਗ ਦਿਵਸ ਤੇ ਨਹਿਰੂ ਯੂਵਾ ਕੇਂਦਰਾਂ ਵੱਲੋ ਮੁੱਖ ਭੂਮਿਕਾ ਅਦਾ ਕੀਤੀ ਗਈ ਹੈ।
ਮੀਟਿੰਗ ਨੂੰ ਹੋਰਨਾਂ ਤੋ ਇਲਾਵਾ ਡਿਪਟੀ ਡਾਇਰੈਕਟਰ ਪੰਜਾਬ ਸ਼੍ਰੀ ਪਰਮਜੀਤ ਸਿੰਘ ਚੋਹਾਨ,ਵੱਖ ਵੱਖ ਜਿਲਿਆਂ ਦੇ ਜਿਲਾ ਯੂਥ ਅਫਸਰ ਸਰਬਜੀਤ ਸਿੰਘ ਮਾਨਸਾ,ਮਿਸਜ ਉਮਕਾਰ ਸਵਾਮੀ ਬਰਨਾਲਾ,ਅਕਾਸ਼ਾਂ ਅਮ੍ਰਿਤਸਰ ਸਾਹਿਬ,ਦੀਪਮਾਲਾ ਕਪੂਰਥਲਾ,ਰਾਕੇਸ਼ ਕੁਮਾਰ ਹੁਸ਼ਿਆਰਪੁਰ,ਅੰਜਲੀ ਸੰਗਰੂਰ,ਹਰਮਨਦੀਪ ਔਲਖ ਪਟਿਆਲਾ,ਲਖਵਿੰਦਰ ਢਿਲੋਂ ਫਰੀਦਕੋਟ,ਗੁਰਵਿੰਦਰ ਸਿੰਘ ਮੋਗਾ,ਹਰਸ਼ਰਨ ਸਿੰਘ ਸੰਧੂ ਬਠਿੰਡਾ.ਸੰਜਨਾ ਵਾਟਸ ਚੰਡੀਗੜ,ਨਿਤੱਆਨੰਦ ਯਾਦਵ ਜਲੰਧਰ,ਜਸਲੀਨ ਕੌਰ ਤਰਨਤਾਰਨ ਅਤੇ ਵੰਦਨਾ ਲਾਊ ਸ਼ਹੀਦ ਭਗਤ ਸਿੰਘ ਨਗਰ,ਲੇਖਾ ਅਤੇ ਪ੍ਰਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ,ਅਮਰਜੀਤ ਕੌਰ,ਵਿਜੈ ਰਾਣਾ ਆਦਿ ਨੇ ਵੀ ਸ਼ਮੂਲੀਅਤ ਕੀਤੀ।

NO COMMENTS