ਬੁਢਲਾਡਾ 5 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਅਧਿਆਪਕ ਦਿਵਸ ਅੱਜ ਜਿੱਥੇ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ ਇਸ ਦਿਨ ਸਰਕਾਰੀ ਗੈਰ ਸਰਕਾਰੀ ਅਤੇ ਵੱਖ ਵੱਖ ਸੰਸਥਾਵਾਂ, ਵਿਦਿਆਰਥੀ, ਮਾਪੇ ਅਧਿਆਪਕਾ ਦਾ ਸਨਮਾਨ ਕਰਦੇ ਹਨ । ਪੰਜਾਬੀ ਸਾਹਿਤ ਕਲਾ ਮੰਚ ਹਰੇਕ ਸਾਲ ਮਾਨਸਾ ਜ਼ਿਲ੍ਹੇ ਦੇ ਹੋਣਹਾਰ ਅਧਿਆਪਕਾਂ ਦਾ ਸਨਮਾਨ ਕਰਦਾ ਹੈ ਇਸ ਵਾਰ ਵੀ 31 ਅਧਿਆਪਕਾਂ ਦਾ ਸਨਮਾਨ ਪੰਜਾਬੀ ਸਾਹਿਤ ਕਲਾ ਮੰਚ ਮਾਨਸਾ ਵੱਲੋਂ ਕੀਤਾ ਗਿਆ ਹੈ ਮੰਚ ਦੇ ਉਪ ਪ੍ਰਧਾਨ ਰਜਿੰਦਰ ਵਰਮਾ ਨੇ ਕਿਹਾ ਕਿ ਅਧਿਆਪਨ ਦਾ ਕਾਰਜ ਬੜਾ ਪਵਿੱਤਰ ਕਾਰਜ ਹੈ ਅਧਿਆਪਕ ਆਪ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਤਰਾਸ਼ਦਾ ਹੈ ਇਸ ਦਿਨ ਅਧਿਆਪਕ ਦਾ ਸਨਮਾਨ ਹੋਣਾ ਖੁਸ਼ੀ ਤੇ ਗਰਵ ਵਾਲੀ ਗੱਲ ਹੁੰਦੀ ਹੈ। ਕਰੋਨਾ ਕਾਰਨ ਸਾਹਿਤ ਕਲਾ ਮੰਚ ਵੱਲੋਂ ਇਸ ਵਾਰ ਆਨ ਲਾਇਨ ਸਨਮਾਨ ਕਰਨ ਦਾ ਪ੍ਰੋਗਰਾਮ ਉਲੀਕੀਆ ਤੇ ਸਨਮਾਨ ਪੱਤਰ ਸਨਮਾਨਿਤ ਅਧਿਆਪਕਾਂ ਦੇ ਘਰਾਂ ਤੱਕ ਪਹੁੰਚਣ ਦ ਯਤਨ ਕੀਤਾ।ਮੰਚ ਦੇ ਜਨਰਲ ਸਕੱਤਰ ਗੁਰਜੰਟ ਸਿੰਘ ਬੱਛੋਆਣਾ ,ਜੋਗਿੰਦਰ ਸਿੰਘ ਲਾਲੀ ਨੇ ਕਿਹਾ ਕਿ ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਵੱਖ ਵੱਖ ਹੋਣਹਾਰ ਅਧਿਆਪਕਾਂ ਦਾ ਸਨਮਾਨ ਅਧਿਆਪਕ ਦਿਵਸ ਤੇ ਕੀਤਾ ਗਿਆ।