ਪੰਜਾਬੀ ਲਿਖਾਰੀ ਸਭਾ (ਰਜਿ.) ਜਲੰ*ਧਰ ਜੋ ਕਿ ਬੀਤੇ ਪੰਜਾਹ ਸਾਲਾਂ ਤੋਂ ਸ੍ਰ. ਬੇਅੰਤ ਸਿੰਘ ਸਰਹੱਦੀ ਜੀ ਦੀ ਰਹਿਨੁਮਾਈ ਹੇਠ ਸਾਹਿਤ ਦੀ ਸੇਵਾ ਕਰ ਰਹੀ ਹੈ,ਦਾ ਮਹੀਨਾਵਾਰੀ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ*

0
7

ਫ਼ਗਵਾੜਾ 21 ਨਵੰਬਰ (ਸਾਰਾ ਯਹਾਂ/ਸ਼ਿਵ ਕੌੜਾ) ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਪ੍ਰੋਗਰਾਮ ਦੀ ਰਸਮੀ ਤੌਰ ‘ਤੇ ਸ਼ੁਰੂਆਤ ਕੀਤੀ,ਉਨ੍ਹਾਂ ਨੇ ਪ੍ਰਧਾਨਗੀ ਮੰਡਲ ਅਤੇ ਆਏ ਹੋਏ ਕਵੀਆਂ/ਲੇਖਕਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ। ਪ੍ਰਧਾਨਗੀ ਮੰਡਲ ‘ਚ ਮੈਡਮ ਪਰਵੀਨ ਅਬਰੋਲ,ਮੈਡਮ ਗੁਰਬਚਨ ਕੌਰ ਦੁਆ,ਸੁਰਜੀਤ ਸਿੰਘ ਸਸਤਾ ਆਈਰਨ ਮੈਡਮ ਸਾਹਿਬਾ ਜੀਟਨ ਕੌਰ ਬਾਂਸਲ ਨੇ ਹਾਜ਼ਰੀ ਲਗਵਾਈ। ਹਰ ਵਾਰ ਦੀ ਤਰ੍ਹਾਂ ਕਵੀ ਦਰਬਾਰ ਕਰਾਇਆ ਗਿਆl ਜਿਸ ਵਿਚ ਉੱਘੇ ਕਵੀਆਂ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਇਸ ਵਾਰ ਦੇ ਕਵੀ ਦਰਬਾਰ ਦਾ ਵਿਸ਼ਾ ‘ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ’ ਨੂੰ ਸਮਰਪਿਤ ਸੀ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸਾਰੇ ਮਹਿਮਾਨਾਂ ਨੇ ਵੀ ਆਪਣੇ-ਆਪਣੇ ਕੀਮਤੀ ਵਿਚਾਰਾਂ ਦੀ ਸਾਂਝ ਪਾਈ। ਇਸ ਪ੍ਰੋਗਰਾਮ ਵਿੱਚ ਮਹਿੰਦਰ ਸਿੰਘ ਅਨੇਜਾ,ਹਰਭਜਨ ਸਿੰਘ ਨਾਹਲ, ਮਨੋਜ ਫਗਵਾੜਵੀ,ਲਾਲੀ ਕਰਤਾਰਪੁਰੀ,ਦਲਜੀਤ ਮਹਿਮੀ ਕਰਤਾਰਪੁਰ, ਸੁਖਦੇਵ ਸਿੰਘ ਗੰਢਵਾਂ,ਹਰਬੰਸ ਸਿੰਘ ਕਲਸੀ,ਉਰਮਲਜੀਤ ਸਿੰਘ ਵਾਲੀਆ,ਹਰਜਿੰਦਰ ਸਿੰਘ ਜਿੰਦੀ,ਅਮਰ ਸਿੰਘ ਅਮਰ,ਗੁਰਦੀਪ ਸਿੰਘ ਉਜਾਲਾ,ਅਵਤਾਰ ਸਿੰਘ ਬੈਂਸ,ਅੰਮ੍ਰਿਤਪਾਲ ਸਿੰਘ ਹਾਮੀ,ਸੁਰਜੀਤ ਸਿੰਘ ਸਸਤਾ ਆਇਰਨ,ਤਰਸੇਮ ਜਲੰਧਰੀ,ਪ੍ਰਵੀਨ ਅਬਰੋਲ ਕੇ.ਕੇ,ਐਸ.ਐਸ. ਸੰਧੂ,ਗੁਰਬਚਨ ਕੌਰ ਦੁਆ ਅਤੇ ਸਾਹਿਬਾ ਜੀਟਨ ਕੌਰ ਬਾਂਸਲ ਸ਼ਾਮਿਲ ਹੋਏ। ਇਸ ਦੇ ਨਾਲ ਹੀ ਸਭਾ ਦੇ ਉਪ ਪ੍ਰਧਾਨ ਸੁਰਜੀਤ ਸਿੰਘ ਸਸਤਾ ਆਇਰਨ ਨੇ ਵੀ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਵੀ ਕੀਤਾ।ਸਟੇਜ ਸਕੱਤਰ ਦੀ ਸੇਵਾ ਮਾਸਟਰ ਮਹਿੰਦਰ ਸਿੰਘ ਅਨੇਜਾ ਨੇ ਬਾਖ਼ੂਬੀ ਨਿਭਾਈ।

NO COMMENTS