*ਪੰਜਾਬੀ ਯੂਨੀਵਰਸਿਟੀ ਬਾਬਾ ਧਿਆਨ ਦਾਸ ਨੇਬਰਹੁੱਡ ਕੈਂਪਸ ਝੁਨੀਰ ਅਤੇ ਯੁਵਕ ਸੇਵਾਵਾਂ ਵਿਭਾਗ ਮਾਨਸਾ ਵੱਲੋਂ ਸਾਂਝੇ ਉਪਰਾਲੇ ਤਹਿਤ ਖੂਨਦਾਨ ਕੈਂਪ ਕੈਂਪਸ ਵਿਖੇ ਲਾਇਆ ਗਿਆ*

0
217

ਮਾਨਸਾ(ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬੀ ਯੂਨੀਵਰਸਿਟੀ ਬਾਬਾ ਧਿਆਨ ਦਾਸ ਨੇਬਰਹੁੱਡ ਕੈਂਪਸ ਝੁਨੀਰ ਅਤੇ ਯੁਵਕ ਸੇਵਾਵਾਂ ਵਿਭਾਗ ਮਾਨਸਾ ਵੱਲੋਂ ਸਾਂਝੇ ਉਪਰਾਲੇ ਤਹਿਤ ਖੂਨਦਾਨ ਕੈਂਪ ਕੈਂਪਸ ਵਿਖੇ ਲਾਇਆ ਗਿਆ। ਇਸ ਕੈਂਪ ਵਿੱਚ ਸ੍ਰ. ਗੁਰਪ੍ਰੀਤ ਸਿੰਘ ਬਣਾਵਾਲੀ ਐਮ ਐਲ ਏ ਸਰਦੂਲਗੜ੍ਹ ਮੁੱਖ ਮਹਿਮਾਨ ਵਜੋਂ ਸਾਮਿਲ ਹੋਏ। ਡਾਇਰੈਕਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਮਾਨ ਜ਼ਿਲ੍ਹਾ ਸਿੱਖਿਆ ਅਫਸਰ ਹਰਿੰਦਰ ਭੁੱਲਰ ਝੁਨੀਰ ਸਰਪੰਚ ਅਮਨਗੁਰਵੀਰ ਸਿੰਘ ਲਾਡੀ ਉੱਘੇ ਸਮਾਜ ਸੇਵੀ ਸ੍ਰੀ ਸੰਜੀਵ ਸਿੰਗਲਾਂ ਪਿੰਕਾ ਜੀ ਅਤੇ ਉੱਘੇ ਸਮਾਜ ਸੇਵੀ ਸ੍ਰੀ ਸੁਨੀਲ ਗੋਇਲ ਜੀ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਇਸ ਕੈਂਪ ਵਿੱਚ ਸ਼ਿਰਕਤ ਕੀਤੀ ।ਕੈਂਪਸ ਦੇ ਮੁਖੀ ਡਾ ਭੀਮ ਸੈਣ ਸਿੰਗਲਾਂ ਜੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਤੇ ਕੈਂਪਸ ਬਾਰੇ ਵਿਸਤਾਰ ਪੂਰਵ ਜਾਣਕਾਰੀ ਦਿੱਤੀ। ਸੰਜੀਵ ਪਿੰਕਾ ਅਤੇ ਰਘਵੀਰ ਮਾਨ ਵਲੋਂ ਵਿਦਿਆਰਥੀਆਂ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ ਗਿਆ।
ਡੀ.ਈ.ਓ.ਮਾਨਸਾ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਚ ਪੜਾਈ ਦੇ ਨਾਲ ਨਾਲ ਸਮਾਜਸੇਵਾ ਦੇ ਕੰਮਾਂ ਨਾਲ ਜੁੜਣ ਲਈ ਪ੍ਰੇਰਿਤ ਕੀਤਾ। ਮੰਚ ਦਾ ਸੰਚਾਲਨ ਪ੍ਰੋ ਜਸਪਾਲ ਮਾਨਬੀਬੜੀਆ ਜੀ ਨੇ ਕੀਤਾ । ਵਿਭਾਗ ਦੀ ਕੁੱਝ ਮੁਢਲੀਆਂ ਲੋੜਾਂ ਬਾਰੇ ਜਿੱਥੇ ਮੁਖੀ ਸਾਹਿਬ ਨੇ ਚਾਨਣਾ ਪਾਇਆ।
ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਲਕਾ ਵਿਧਾਇਕ ਗੁਰਪ੍ਰੀਤ ਬਣਾਂਵਾਲੀ ਨੇ ਕੈਂਪਸ ਲਈ ਲੋੜੀਂਦੀਆਂ ਜ਼ਰੂਰਤਾਂ ਦਾ ਹਰ ਸੰਭਵ ਹੱਲ ਕਰਨ ਦਾ ਭਰੋਸਾ ਦਿੱਤਾ ਉਹਨਾਂ ਕਿਹਾ ਕਿ ਉਹ ਇਸ ਕੈਂਪਸ ਦੇ ਵਿਕਾਸ ਲਈ ਸਿੱਖਿਆਂ ਮੰਤਰੀ ਜੀ ਨਾਲ ਮੀਟਿੰਗ ਕਰਕੇ ਸਹੂਲਤਾਂ ਮੁਹਈਆ ਕਰਵਾਉਣਗੇ।ਮੰਚ ਤੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਡਾ ਪਰਨੀਤ ਸਿੰਘ ਭਸੀਨ ਜੀ ਨੇ ਕੀਤਾ । ਇਸ ਮੌਕੇ ਤੇ ਪ੍ਰੋ ਹਰਿੰਦਰ ਬੱਪੀਆਣਾ, ਪ੍ਰੋ. ਸਿਲੋਚਨਾ ਖਹਿਰਾ, ਪ੍ਰੋ. ਹਰਵਿੰਦਰ ਮਾਨ, ਪ੍ਰੋ. ਸੋਨਾਲਿਕਾ ਗਰਗ, ਡਾ. ਨਰਿੰਦਰ ਪਾਲ ਸਿੰਘ, ਪ੍ਰੋ. ਧੀਰਜ ਜੈਤੋ, ਪ੍ਰੋ. ਜੈ ਸਿੰਘ, ਡਾ. ਗੋਲਡੀ ਰਾਣੀ, ਪ੍ਰੋ. ਲਖਵੀਰ ਸਿੰਘ, ਪ੍ਰੋ. ਸੁਮੀਤ ਵਾਲੀਆਂ ,ਪ੍ਰੋ. ਸਤਨਾਮ ਜਖੇਪਲ ਅਤੇ ਸ੍ਰੀ ਪਰਮਪਰੀਤ ਸਿੰਘ, ਸ੍ਰੀ ਜੈਮਲ ਸਿੰਘ, ਸ੍ਰੀ ਦਰਸਨ ਸਿੰਘ, ਸ੍ਰੀ ਹਰਵਿੰਦਰ ਸਿੰਘ ਅਤੇ ਸ੍ਰੀ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

NO COMMENTS