ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਬੀ.ਐਡ. ਦਾ ਨਤੀਜਾ ਘੋਸ਼ਿਤ

0
203

ਮਾਨਸਾ: (ਸਾਰਾ ਯਹਾ / ਜੋਨੀ ਜਿੰਦਲ)   ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਬੀ.ਐਡ. ਭਾਗ ਦੂਜਾ ਦੇ ਸਮੈਸਟਰ ਤੀਜੇ ਦਾ ਨਤੀਜਾ ਬੀਤੇ ਦਿਨੀ ਘੋਸ਼ਿਤ ਕੀਤਾ ਗਿਆ। ਘੋਸ਼ਿਤ ਨਤੀਜੇ ਅਨੁਸਾਰ ਮਾਨਸਾ ਸ਼ਹਿਰ ਦੇ ਇੱਕੋ ਇੱਕ ਲੜਕੀਆਂ ਦੇ ਕਾਲਜ ਐੱਸ. ਐੱਸ. ਜੈਨ ਕਾਲਜ ਆਫ਼ ਐਜੂਕੇਸ਼ਨ ਦੀਆਂ ਵਿਦਿਆਰਥਣਾਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨੰਬਰਾਂ ਵਿੱਚ ਮੱਲਾਂ ਮਾਰੀਆਂ। ਇਸ ਸੰਬੰਧੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਹਰਬੰਸ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੀ.ਐਡ. ਭਾਗ ਦੂਜਾ ਦੇ ਸਮੈਸਟਰ ਤੀਜੇ ਵਿੱਚ ਬਹੁਤ ਹੀ ਚੰਗੇ ਨੰਬਰ ਪ੍ਰਾਪਤ ਕਰਕੇ ਸਾਡੇ ਕਾਲਜ ਦੇ ਨਾਲ ਨਾਲ ਆਪਣੇ ਸ਼ਹਿਰ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਅੱਗੇ ਜਾਣਕਾਰੀ ਦਿੰਦਿਆਂ ਹਰਬੰਸ ਲਾਲ ਨੇ ਦੱਸਿਆ ਕਿ ਵਿਦਿਆਰਥਣ ਦੀਕਸ਼ਾ ਸਿੰਗਲਾ ਪੁੱਤਰੀ ਸੁਰਿੰਦਰ ਕੁਮਾਰ, ਖੁਸ਼ਪ੍ਰੀਤ ਕੌਰ ਪੁੱਤਰੀ ਜਗਵਿੰਦਰ ਸਿੰਘ ਅਤੇ ਮਨੀਸ਼ਾ ਜਿੰਦਲ ਪੁੱਤਰੀ ਰਾਜ ਕੁਮਾਰ ਨੇ 94.33% ਨੰਬਰਾਂ ਨਾਲ ਕਾਲਜ ਵਿੱਚ ਪਹਿਲਾਂ, ਜਸਪ੍ਰੀਤ ਕੌਰ ਪੁੱਤਰੀ ਗੁਰਮੇਲ ਸਿੰਘ, ਸ਼ਿਲਪਾ ਪੁੱਤਰੀ ਦਿਨੇਸ਼ ਕੁਮਾਰ ਅਤੇ ਉਤੇਜਨਪ੍ਰੀਤ ਪੁੱਤਰੀ ਸੁਖਦੇਵ ਸਿੰਘ ਨੇ 94.00% ਨੰਬਰਾਂ ਨਾਲ ਕਾਲਜ ਵਿੱਚ ਦੂਸਰਾ, ਪਿਰਤਪਾਲ ਕੌਰ ਪੁੱਤਰੀ ਜਸਪਾਲ ਸਿੰਘ ਨੇ 93.66% ਨੰਬਰਾਂ ਨਾਲ ਕਾਲਜ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਕਾਲਜ ਦੇ ਚੇਅਰਮੈਨ ਰਾਜੇਸ਼ ਗਰਗ ਨੇ ਇਹਨਾਂ ਵਿਦਿਆਰਥਣਾਂ, ਕਾਲਜ ਸਟਾਫ਼ ਅਤੇ ਵਿਦਿਆਰਥਣਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਸਾਡੇ ਕਾਲਜ ਵੱਲੋਂ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਅੱਗੇ ਵੱਧਣ ਵਿੱਚ ਸਹਿਯੋਗ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਹਰ ਸਾਲ ਸਾਡੇ ਕਾਲਜ ਦੀਆਂ ਵਿਦਿਆਰਥਣਾਂ ਯੂਨੀਵਰਸਿਟੀ ਦੀ ਮੈਰਿਟ ਵਿੱਚ ਆਉਂਦੀਆਂ ਹਨ। ਚੇਅਰਮੈਨ ਨੇ ਇਸ   ਚੰਗੇ ਨਤੀਜੇ ਦਾ ਸਿਹਰਾ ਕਾਲਜ ਸਟਾਫ ਨੂੰ ਦਿੰਦਿਆਂ ਕਿਹਾ ਕਿ ਇਸੇ ਹੀ ਤਰਾਂ ਅੱਗੇ ਵੀ ਵਿਦਿਆਰਥੀਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਾ ਕੇ ਵਧੀਆਂ ਨਤੀਜੇ ਹਾਸਿਲ ਕੀਤੇ ਜਾਣ ਤਾਂ ਜੋ ਸਾਡੇ ਕਾਲਜ ਦੀਆਂ ਵਿਦਿਆਰਥਣਾਂ ਅੱਗੇ ਜਾ ਕੇ ਸਰਕਾਰੀ ਅਤੇ ਵਧੀਆ ਖੇਤਰਾਂ ਵਿੱਚ ਦੇਸ਼ ਦੀ ਸੇਵਾ ਕਰ ਕੇ ਆਪਣੇ ਕਾਲਜ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰਨ। ਇਸ ਮੌਕੇ ਕਾਲਜ ਸਟਾਫ ਵਿੱਚੋ ਨਿਸ਼ਾ ਜੈਨ, ਹਰਦੀਪ ਕੌਰ ਅਤੇ ਪ੍ਰੀਤੀ ਸੈਣੀ ਹਾਜਿਰ ਸਨ।

NO COMMENTS