ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਬੀਐਸ.ਘੁੰਮਣ ਨੇ ਦਿੱਤਾ ਅਸਤੀਫਾ

0
59

ਪਟਿਆਲਾ 19 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਬੀ.ਐੱਸ. ਘੁੰਮਣ ਨੇ ਬੁੱਧਵਾਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਅਜੇ ਤਕ ਉਨ੍ਹਾਂ ਦੇ ਅਸਤੀਫੇ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ। ਪਰ ਸੂਤਰਾਂ ਮੁਤਾਬਕ ਡਾ.ਬੀ.ਐਸ ਘੁੰਮਣ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਇਸ ਤੋਂ ਪਹਿਲਾਂ ਸਤੰਬਰ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਬਤੌਰ ਵਾਈਸ ਚਾਂਸਲਰ ਉਨ੍ਹਾਂ ਦੇ ਕਾਰਜਕਾਲ ਵਿੱਚ ਤਿੰਨ ਸਾਲਾਂ ਦਾ ਹੋਰ ਵਾਧਾ ਕੀਤਾ ਗਿਆ ਸੀ। ਮੰਨਿਆ ਜਾ ਰਿਹਾ ਕਿ ਇਸ ਵੇਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ ਤੇ ਡਾ.ਬੀਐਸ ਘੁੰਮਣ ‘ਤੇ ਯੂਨੀਵਰਸਿਟੀ ਨੂੰ ਇਸ ਵਿੱਤੀ ਸੰਕਟ ਚੋਂ ਕੱਢਣ ਲਈ ਦਬਾਅ ਬਣ ਰਿਹਾ ਸੀ। ਪਰ ਉਹ ਇਸ ‘ਚ ਸਫਲ ਨਹੀਂ ਹੋ ਸਕੇ।

ਪੰਜਾਬੀ ਯੂਨੀਵਰਸਿਟੀ ਪਟਿਆਲਾ, ਕਰੀਬ ਡੇਢ ਸੌ ਕਰੋੜ ਰੁਪਏ ਦੀ ਕਰਜ਼ਈ ਹੋ ਚੁੱਕੀ ਹੈ, ਜਦੋਂ ਕਿ 300 ਕਰੋੜ ਰੁਪਏ ਤੋਂ ਵੱਧ ਘਾਟੇ ਦੀ ਸ਼ਿਕਾਰ ਹੈ। ਅਜਿਹੇ ਹਾਲਾਤਾਂ ‘ਚ ਹੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਬੀਐਸ ਘੁੰਮਣ ਨੇ ਸੂਬੇ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਚਾਂਸਲਰ ਵੀਪੀ.ਸਿੰਘ ਬਦਨੌਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ।

NO COMMENTS