*ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਅਤੇ ਪ੍ਰਚਾਰ ਹਿੱਤ ਭਾਸ਼ਾ ਵਿਭਾਗ ਵੱਲੋ ਕੀਤੇ ਜਾ ਰਹੇ ਯਤਨਾਂ ਦੀ ਹਰ ਪਾਸੇ ਸ਼ਲਾਘਾ*

0
19

ਮਾਨਸਾ (ਸਾਰਾ ਯਹਾਂ/  ਮੁੱਖ ਸੰਪਾਦਕ) :ਪੰਜਾਬ ਸਰਕਾਰ ਵਲੋਂ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਅਤੇ ਉਸ ਨੁੰ ਬਣਦਾ ਮਾਨ ਸਨਮਾਨ ਦੇਣ ਲਈ ਭਾਸ਼ਾ ਵਿਭਾਗ ਵੱਲੋ ਕੀਤੇ ਜਾ ਰਹੇ ਯਤਨਾਂ ਨੁੰ ਦਿਨੋ ਦਿਨ ਲੋਕਾਂ ਵੱਲੋ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ।ਇਸ ਗਲ ਦਾ ਅੰਦਾਜਾ ਇਸ ਗੱਲ ਤੋ ਲਾਇਆ ਜਾ ਸਕਦਾ ਕਿ ਪੰਜਾਬੀ ਮਾਂ ਬੋਲੀ ਨੁੰ ਪਿਆਰ ਕਰਨ ਵਾਲੇ ਵਿਅਕਤੀ ਅਤੇ ਸੰਸਥਾਵਾਂ ਖੁਦ ਆਪਣੇ ਆਪ ਅੱਗੇ ਆਕੇ ਪ੍ਰਚਾਰ ਕਰਨ ਹਿੱਤ ਯੋਗਦਾਨ ਪਾ ਰਹੀਆਂ ਹਨ।ਪਿਛਲੇ ਦਿਨੀ ਲੋਕਾਂ ਵਲੋ ਕੀਤੇ ਯਤਨ ਅਤੇ ਅਖਬਾਰਾਂ ਦੀਆਂ ਸੁਰਖੀਆਂ ਇਸ ਗੱਲ ਦੀ ਗਵਾਹੀ ਭਰੀਆਂ ਹਨ।ਨਹਿਰੂ ਯੁਵਾ ਕੇਦਰ ਮਾਨਸਾ ਵਲੋਂ ਵੀ ਆਪਣਾ ਯੋਗਦਾਨ ਪਾਉਣ ਹਿੱਤ ਉਪਰਾਲੇ ਕੀਤੇ ਜਾ ਰਹੇ ਹਨ ਨਹਿਰੂ ਯੁਵਾ ਕੇਦਰ ਵਲੋਂ ਕਰਵਾਈਆਂ ਜਾਣ ਵਾਲੀਆਂ ਆਪਣੀਆ ਗਤੀਵਿਧੀਆ ਵਿੱਚ ਪੰਜਾਬੀ ਭਾਸ਼ਾ ਅਤੇ ਸਰਕਾਰ ਵਲੋਂ ਲਾਗੂ ਕੀਤੇ ਐਕਟ ਬਾਰੇ ਦੱਸਿਆ ਜਾ ਰਿਹਾ ਹੈ।ਇਸ ਸਬੰਧੀ ਨੋਜਵਾਨਾਂ ਨੁੰ ਜਾਗਰੂਕ ਕਰਨ ਹਿੱਤ ਡਾਈਟ ਅਹਿਮਦਪੁਰ ਦੇ ਵਿਦਿਆਰਥੀਆ ਅਤੇ ਨਹਿਰ ਯੁਵਾ ਕੇਦਰ ਦੇ ਵਲੰਟੀਅਰਜ ਵਲੋਂ ਜਾਗ੍ਰਿਤੀ ਰੈਲੀ ਕੱਢੀ ਗਈ।  ਸਰਬਜੀਤ ਸਿੰਘ ਅਤੇ ਡਾ ਸੰਦੀਪ ਘੰਡ ਪ੍ਰੋਗਰਾਮ ਅਫਸਰ ਨਹਿਰੂ ਯੁਵਾ ਕੇਦਰ ਮਾਨਸਾ ਅਤੇ ਡਾਈਟ ਪ੍ਰਿਸੀਪਲ ਡਾ ਬੂਟਾ ਸਿੰਘ ਦੀ ਅਗਵਾਈ ਹੇਠ ਕਢੀ ਗਈ ਇਸ ਰੈਲੀ ਵਿੱਚ ਵੱਖ ਵੱਖ ਪਿੰਡਾਂ ਦੇ 215 ਦੇ ਕਰੀਬ ਲੜਕੇ/ ਲੜਕੀਆਂ ਨੇ ਭਾਗ ਲਿਆ। ਸਮੂਹ ਨੋਜਵਾਨਾਂ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਸਰਕਾਰੀ ਵਿਭਾਗਾਂ ਪ੍ਰਾਈਵੇਟ ਦੁਕਾਨਾਂ ਦੇ ਬੋਰਡ,ਸੜਕਾਂ ਤੇ ਲੱਗੇ ਮੀਲ ਪੱਥਰ ਆਦਿ ਪੰਜਾਬੀ ਵਿਚ ਲਿਖਣ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਨੋਜਵਾਨ ਸਾਰੇ  ਰਾਸਤੇ ਵਿਚ ਪੰਜਾਬੀ ਭਾਸ਼ਾ ਦੀ ਵਰਤੋ ਬਾਰੇ ਨਾਹਰੇ ਬੋਲ ਰਹੇ ਸਨ।ਇਸ ਸਮੇ ਜਾਣਕਾਰੀ ਦਿੰਦਿਆ ਡਾ ਸੰਦੀਪ ਘੰਡ ਨੇ ਦਸਿਆ ਕਿ ਪੰਜਾਬ ਸਰਕਾਰ ਵੱਲੋ ਬਣਾਏ ਗਏ ਐਕਟ ਅਨੁਸਾਰ ਸਰਕਾਰੀ ਵਿਭਾਗਾਂ ਦੇ ਨਾਲ ਨਾਲ ਕਾਰਪੋਰੇਟ ਅਦਾਰੇ ਸਰਕਾਰੀ ਅਤੇ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਅਤੇ ਕਮਰਸ਼ੀਅਲ ਦੁਕਾਨਾਂ ਦੇ ਬੋਰਡ ਪੰਜਾਬੀ ਵਿਚ ਲਿਖੇ ਜਾਣਾ ਜਰੂਰੀ ਹੈ ਅਤੇ ਇਸ ਲਈ ਅੰਤਰ ਰਾਸ਼ਟਰੀ ਭਾਸ਼ਾ ਦਿਵਸ ਦਾ ਦਿਨ 21 ਫਰਵਰੀ ਰਖਿਆ ਗਿਆ ਹੈ ਜਿਸ ਵਿੱਚ ਨਾ ਲਿਖਣ ਦੀ ਸੂਰਤ ਵਿੱਚ ਜੁਰਮਾਨੇ ਅਤੇ ਸਜਾ ਦਾ ਵੀ ਨਿਯਮ ਰੱਖਿਆ ਗਿਆ ਹੈ।ਇਸ ਲਈ ਸਮੂਹ ਸਬੰਧਤ ਨੁੰ ਸਵੈਇਛਾ ਨਾਲ ਸਾਰੇ ਸਾਈਨ ਬੋਰਡ,ਦਿਸ਼ਾ ਬੋਰਡ ਪੰਜਾਬੀ ਵਿਚ ਕਰਨ ਦੀ ਅਪੀਲ ਕੀਤੀ।

NO COMMENTS