ਪੰਜਾਬੀ ਦੇ ਸੁੰਦਰ ਲਿਖਾਈ ਮੁਕਾਬਲੇ ਚ ਸਿਮਰਨਜੋਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

0
107

ਮਾਨਸਾ 15 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਸਰਕਾਰੀ ਹਾਈ ਸਕੂਲ ਕੋਟਧਰਮੂ ਵੱਲੋ ਮੁੱਖ ਅਧਿਆਪਕ ਭੁਪਿੰਦਰ ਸਿੰਘ ਅਤੇ ਪੰਜਾਬੀ ਮਾਸਟਰ ਜਗਜੀਤ ਸਿੰਘ ਦੀ ਅਗਵਾਈ ਚ ਆਨਲਾਈਨ ਕਲਾਂ ਮੁਕਾਬਲੇ ਕਰਵਾਏ ਗਏ, ਜਿਸ ਤਹਿਤ ਸੁੰਦਰ ਲਿਖਾਈ ਪੰਜਾਬੀ ਦੇ ਮੁਕਾਬਲੇ ਚ ਸਿਮਰਨਜੋਤ ਕੌਰ ਕਲਾਸ ਦਸਵੀਂ ਨੇ ਪਹਿਲਾ ਗਗਨਦੀਪ ਕੌਰ ਕਲਾਸ ਨੋਵੀਂ ਨੇ ਦੂਸਰਾ, ਖੁਸ਼ਪ੍ਰੀਤ ਕੌਰ ਕਲਾਸ ਸੱਤਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਸੁੰਦਰ ਲਿਖਾਈ ਅੰਗਰੇਜ਼ੀ ਜਸ਼ਨਪ੍ਰੀਤ ਕੌਰ ਕਲਾਸ ਅੱਠਵੀਂ ਨੇ ਪਹਿਲਾ, ਜਸ਼ਨਦੀਪ ਕੌਰ ਕਲਾਸ ਨੋਵੀਂ ਨੇ ਦੂਜਾ, ਸੁਮੀਪ ਕੌਰ ਕਲਾਸ ਸੱਤਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਭਾਸ਼ਨ ਮੁਕਾਬਲੇ ਚ ਮਨਦੀਪ ਕੌਰ ਕਲਾਸ ਦਸਵੀਂ ਨੇ ਪਹਿਲਾ,ਸੁਮੀਪ ਕੌਰ ਕਲਾਸ ਸੱਤਵੀਂ ਨੇ ਦੂਜਾ ਅਤੇ ਗਗਨਦੀਪ ਕੌਰ ਕਲਾਸ ਅੱਠਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੇਂਟਿੰਗ ਮੁਕਾਬਲੇ ਚ ਗੁਲਸ਼ਨਪ੍ਰੀਤ ਸਿੰਘ ਕਲਾਸ ਸੱਤਵੀਂ ਨੇ ਪਹਿਲਾ, ਅਮਨਜੋਤ ਕੌਰ ਕਲਾਸ ਸੱਤਵੀਂ ਨੇ ਦੂਜਾ ਅਤੇ ਉਮੀਦਪਾਲ ਕੌਰ ਕਲਾਸ ਅੱਠਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਪੰਜਾਬੀ ਮਾਸਟਰ ਨਵਨੀਸ਼ ਅਤੇ ਹਿਸਾਬ ਮਾਸਟਰ ਜਸਵਿੰਦਰ ਸਿੰਘ ਨੇ ਕੀਤੀ।ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਸਕੂਲ ਖੁੱਲਣ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਥੇਂ ਇਹ ਵੀ ਜ਼ਿਕਰਯੋਗ ਹੈ ਕਿ ਇਸ ਸਕੂਲ ਦੀ ਵਿਦਿਆਰਥਣ ਸਿਮਰਨਜੋਤ ਕੌਰ ਨੇ ਸੁੰਦਰ ਲਿਖਾਈ ਮੁਕਾਬਲੇ ਚ ਪਿਛਲੇ ਚਾਰ ਸਾਲ ਤੋ ਲਗਾਤਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਲਾਨਾ ਮੁਕਾਬਲੇ ਚ ਜ਼ਿਲ੍ਹਾ ਭਰ ਚੋਂ ਮੋਹਰੀ ਸਥਾਨ ਪ੍ਰਾਪਤ ਕੀਤਾ।

NO COMMENTS