*ਪੰਚਾਇਤ ਵੱਲੋਂ ਬਣਾਏ ਗਏ ਸੁੰਦਰ ਡਿਜਾਇਨ ਵਾਲੇ ਬੱਸ ਅੱਡੇ ਦੀ ਹਰ ਕੋਈ ਕਰ ਰਿਹਾ ਹੈ ਪ੍ਰਸੰਸਾ*

0
100

ਬਰੇਟਾ 08,ਜੁਲਾਈ (ਸਾਰਾ ਯਹਾਂ/ਰੀਤਵਾਲ) ਬਰੇਟਾ ਤੋਂ ਬੋਹਾ ਵਾਇਆ ਧਰਮਪੁਰਾ ਰਾਹੀ ਜਾਣ ਵਾਲੀਆਂ ਸੜਕਾਂ
ਦੀ ਹਾਲਤ ਕਿਸੇ ਸਮੇਂ ਬਹੁਤ ਹੀ ਖਸਤਾ ਹਨ ਤੇ ਆਉਣ ਜਾਣ ਵਾਲੇ ਰਾਹਗੀਰ ਇਸ ਪਿੰਡ
ਵਿੱਚੋਂ ਦੀ ਲੰਘਣ ਦੀ ਬਜਾਏ ਆਪਣਾ ਰਸਤਾ ਬਦਲ ਲੈਂਦੇ ਸਨ ਪ੍ਰੰਤੂ ਹੁਣ ਪ੍ਰਧਾਨ
ਮੰਤਰੀ ਯੋਜਨਾ ਸੜਕ ਬਣਨ ਤੋਂ ਬਾਅਦ ਪਿੰਡ ਦੀ ਪੰਚਾਇਤ ਨੇ ਨੌਜਵਾਨਾਂ ਨਾਲ ਮਿਲ ਕੇ
ਬੀੜਾ ਚੁੱਕ ਕੇ ਤਰੱਕੀ ਦੇ ਰਾਹ ਖੋਲ੍ਹਦੇ ਹੋਏ ਬਰੇਟਾ ਇਲਾਕੇ ਦੇ ਪਿੰਡ ਧਰਮਪੁਰਾ ਵਿਖੇ
ਸੁੰਦਰਤਾ ਨੂੰ ਚਾਰ ਚੰਨ ਲਗਾ ਦਿੱਤੇ ਹਨ। ਪਿੰਡ ਦੀ ਪੰਚਾਇਤ ਨੇ ਮੌਕੇ ਦੇ ਡਿਪਟੀ
ਕਮਿਸ਼ਨਰ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸੁੰਦਰ ਨਕਸ਼ਾ
ਤਿਆਰ ਕਰਵਾਕੇ ਪਿੰਡ ਵਿੱਚ ਕਈ ਸਾਧਨ ਵੀ ਬਣਾਏੇ ਹਨ , ਜਿਵੇਂ ਕਿ ਵੱਡੇ ਸ਼ਹਿਰਾਂ ਦੇ ਜਿੰਮ
ਸੈਂਟਰਾਂ ਦੀ ਤਰਜ ਤੇ ਜਿੰਮ ਸੈਂਟਰ,ਸਰਕਾਰੀ ਸਕੂਲ ਦਾ ਨਕਸ਼ਾ ਬਦਲਣਾ,ਪਿੰਡ ਦੀਆਂ
ਸਾਂਝੀਆਂ ਥਾਵਾਂ ਤੇ ਧਾਰਮਿਕ ਸਥਾਨਾਂ ਦੀ ਦਿੱਖ ਸੰਵਾਰਨੀ ਅਤੇ ਸੁੰਦਰ ਬੱਸ ਅੱਡਿਆਂ
ਦੀ ਨਿਰਮਾਣਤਾ ਕੀਤੀ ਗਈ ਹੇੈ।ਪੰਚਾਇਤ ਸੈਕਟਰੀ ਹਰਵੀਰ ਸਿੰਘ ਅਤੇ ਸਰਪੰਚ ਦਰਸ਼ਨ ਸਿੰਘ
ਨੇ ਦੱਸਿਆ ਕਿ ਬੋਹਾ ਬਰੇਟਾ ਸੜਕ ਤੇ ਸਸਪਾਲੀ ਵਾਲੇ ਪਾਸੇ ਇੱਕ ਬੱਸ ਅੱਡੇ ਨੂੰ ਸਮਾਂ
ਕੱਢ ਕੇ ਸ਼ੌਂਕ ਨਾਲ ਤਿਆਰ ਕਰਵਾਇਆ ਗਿਆ ਹੈ । ਜੋ ਕਿ ਕਿਸੇ ਫਾਰਮ ਹਾਊਸ ਦੇ ਗੇਟ
ਦਾ ਭੁਲੇਖਾ ਪਾਉਂਦਾ ਹੈ ਅਤੇ ਆਉਣ ਜਾਣ ਵਾਲੇ ਰਾਹਗੀਰ ਵੀ ਇਸ ਬੱਸ ਅੱਡੇ ਨੂੰ
ਖੜ੍ਹ ਖੜ੍ਹ ਕੇ ਦੇਖਣ ਲਈ ਮਜਬੂਰ ਹੋ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਬੱਸ ਅੱਡੇ
ਨੂੰ ਖੁਲ੍ਹੇ ਮਹੌਲ ਵਿੱਚ ਬਣਾ ਕੇ ਇਸ ਦੇ ਆਲੇ ਦੁਆਲੇ ਕਈ ਤਰ੍ਹਾਂ ਦੇ ਪੌਦੇ ਵੀ
ਵਿਸੇਸ਼ ਤੌਰ ਤੇ ਲਗਾਏ ਜਾ ਰਹੇ ਹਨ ਤਾਂ ਕਿ ਇਸ ਦੀ ਸੁੰਦਰਤਾ ਵਿੱਚ ਹੋਰ ਵਾਧਾ ਹੋ ਸਕੇ ।
ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਚਾਰ ਲੱਖ ਦੇ ਕਰੀਬ ਬੱਸ ਅੱਡੇ ਦੀ ਇਮਾਰਤ ਤੇ ਖਰਚ ਆ
ਜਾਵੇਗਾ । ਜਿਸਦੇ ਲਈ 2 ਲੱਖ ਰੁਪਏ ਦੀ ਗ੍ਰਾਂਟ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਸੀ ਅਤੇ
ਬਾਕੀ ਪੈਸੇ ਪੰਚਾਇਤੀ ਫੰਡ ਚੋਂ ਖਰਚ ਕੀਤੇ ਜਾ ਰਹੇ ਹਨ । ਪਿੰਡ ਵਿੱਚ ਪਹਿਲ ਦੇ ਆਧਾਰ
ਤੇ ਬਣਿਆ ਇਹ ਬੱਸ ਅੱਡਾ ਕਿਸੇ ਅਜੂਬੇ ਤੋਂ ਘੱਟ ਨਹੀਂ , ਜਿਸ ਵਿੱਚ ਆਤੁਣ ਜਾਣ ਵਾਲੇ
ਰਾਹਗੀਰ ਤੇ ਪਿੰਡ ਦੇ ਲੋਕ ਵੀ ਅਰਾਮ ਕਰਨ ਲਈ ਆਉਂਦੇ ਰਹਿੰਦੇ ਹਨ ਅਤੇ ਬੈਠਣ ਲਈ
ਸਾਰੀਆਂ ਸਹੂਲਤਾਂ ਵੀ ਮਿਲਦੀਆਂ ਹਨ।ਪਿੰਡ ਵਾਸੀ ਬਲਵਿੰਦਰ ਸਿੰਘ,ਦਰਵਾਰਾ ਸਿੰਘ,ਕਾਲਾ
ਸਿੰਘ ਅਤੇ ਰਾਮ ਸਿੰਘ ਤੋਂ ਇਲਾਵਾ ਪਿੰਡ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ
ਵਸਾਵਾ ਸਿੰਘ ਵਿਸੇਸ਼ ਤੌਰ ਤੇ ਬਣੇ ਇਸ ਬੱਸ ਅੱਡੇ ਦੀ ਸਥਾਪਨਾ ਨੂੰ ਲੈ ਕੇ ਪੰਜਾਬ
ਸਰਕਾਰ ਅਤੇ ਪੰਚਾਇਤ ਦਾ ਧੰਨਵਾਦ ਕਰਦੇ ਨਹੀਂ ਥੱਕਦੇ ਕਿਉਂਕਿ ਇਨ੍ਹਾਂ ਨੇ ਪਿੰਡ
ਦੇ ਪੱਛੜੇਪਣ ਦੇ ਦਾਗ ਧੋਂਦੇ ਹੋਏ ਪਿੰਡ ਦੀ ਸ਼ਾਨ ਬਣਾਉਣ ਦਾ ਧਿਆਨ ਰੱਖਦੇ ਹੋਏ
ਪਿੰਡ ਨੂੰ ਸੁਰਖੀਆਂ ਵਿੱਚ ਲਿਆਉਣ ਦਾ ਕਦਮ ਚੁੱਕਿਆ ਹੈ।

NO COMMENTS