*ਪੰਚਾਇਤ ਅਫ਼ਸਰ ਅਤੇ ਨਰੇਗਾ ਅਧਿਕਾਰੀਆ ਨਾਲ ਮੀਟਿੰਗ ਕੀਤੀ- ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ*

0
23

Oplus_131072

ਮਾਨਸਾ, 02 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਜਿਲ੍ਹਾ ਯੋਜਨਾ ਬੋਰਡ ਦਫ਼ਤਰ ਮਾਨਸਾ ਵਿਖੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਜੀ ਨੇ ਮਾਨਸਾ ਜ਼ਿਲ੍ਹੇ ਦੇ ਡੀ ਡੀ ਪੀ ਓ ਕੁਸ਼ਮ ਅੱਗਰਵਾਲ ਅਤੇ ਮਾਨਸਾ ਬੀ ਡੀ ਪੀ ਓ ਸੰਜੀਵ ਕੁਮਾਰ ਅਤੇ ਸਾਰੇ ਪੰਚਾਇਤ ਅਫ਼ਸਰ ਅਤੇ ਨਰੇਗਾ ਅਧਿਕਾਰੀਆ ਨਾਲ ਮੀਟਿੰਗ ਕੀਤੀ .. ਮੀਟਿੰਗ ਵਿੱਚ ਬਲਾਕ ਵਾਇਜ ਸਾਰੇ ਚੱਲ ਰਹੇ ਕੰਮ ਬਾਰੇ ਅਧਿਕਾਰੀਆ ਤੋ ਜਾਣਕਾਰੀ ਲਈ ਅਤੇ ਪਿੰਡਾ ਵਿਚ ਕੰਮਾਂ ਨੂੰ ਹੋਰ ਤੇਜ਼ੀ ਨਾਲ ਸ਼ੁਰੂ ਕਰਨ ਦੀਆ ਹਦਾਇਤਾਂ ਜਾਰੀ ਕੀਤੀਆਂ … ਨਾਲ ਹੀ ਜਿਲ੍ਹਾ ਯੋਜਨਾ ਬੋਰਡ ਦੇ ਜਾਰੀ ਕੀਤੇ ਫੰਡਾਂ ਵਿੱਚੋ ਕੰਮਾਂ ਨੂੰ ਜਲਦੀ ਤੋ ਜਲਦੀ ਪੂਰਾ ਕਰਨ ਲਈ ਕਿਹਾ । ਨਾਲ ਹੀ ਅੱਕਾਂਵਾਲੀ ਸਾਹਿਬ ਨੇ ਸਾਰੇ ਅਧਿਕਾਰੀਆ ਨੂੰ ਕਿਹਾ ਕਿ ਉਹ ਵੀ ਆਪਣੇ ਸੁਝਾਅ ਦਿਓ ਜੋਂ ਵੀ ਆਪ ਜੀ ਦਾ ਸੁਝਾਅ ਲੋਕਾ ਦੀ ਬਿਹਤਰੀ ਲਈ ਹੋਵੇਗਾ ਉਹ ਉਸ ਨੂੰ ਸਰਕਾਰ ਤੱਕ ਪਹੁੰਚਾ ਕੇ ਲਾਗੂ ਕਰਵਾਉਣਗੇ .. ਅੱਕਾਂਵਾਲੀ ਸਾਹਿਬ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਲੋਕਾ ਲਈ ਦਿਨ ਰਾਤ ਕੰਮ ਕਰ ਰਹੀ ਹੈ। ਮੁੱਖ ਮੰਤਰੀ ਸਾਹਿਬ ਹਰ ਨਵੇਂ ਦਿਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਨਿਵੇਕਲੇ ਕੰਮ ਕਰ ਰਹੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਰਦਾਰ ਚਰਨਜੀਤ ਸਿੰਘ ਅੱਕਾਂਵਾਲੀ ਇਕ ਨਰਮ ਸਭੀ,  ਇਮਾਨਦਾਰ ਅਤੇ ਲੋਕਾ  ਵਿੱਚ ਦਿਨ ਰਾਤ ਵਿਚਰਨ ਵਾਲੇ ਅਤੇ ਕੰਮ ਕਰਨ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਪ੍ਰੀਆ ਲੀਡਰ ਹਨ।ਇਸ ਸਮੇ ਕ੍ਰੋਆਪਰੇਟਿਵ ਦੇ ਚੇਅਰਮੈਨ ਸੋਹਣਾ ਸਿੰਘ ਕਲੀਪੁਰ ਵੀ ਮੋਜੂਦ ਰਹੇ।


NO COMMENTS