ਪੰਚਾਇਤੀ ਗਉਸ਼ਾਲਾਂ ‘ਚ ਭਿਆਨਕ ਅੱਗ, ਲੱਖ ਦੀ ਤੂੜੀ ਹੋਈ ਸੁਆਹ, ਬਾਲ-ਬਾਲ ਬਚਿਆ ਗਉਂਵੰਸ

0
169

ਬੁਢਲਾਡਾ 4 ਜੁਲਾਈ (ਸਾਰਾ ਯਹਾ/ਅਮਨ ਮਹਿਤਾ, ਅਮਿੱਤ ਜਿੰਦਲ) ਸ਼ਥਾਨਕ ਸ਼ਹਿਰ ਦੀ ਪੰਚਾਇਤੀ ਗਉਸ਼ਾਲਾਂ ਦੇ ਤੂੜੀ ਭੰਡਾਰ ਵਿੱਚ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੀ ਤੂੜੀ ਸੜ ਕੇ ਸੁਆਹ ਹੋ ਗਈ।ਪਰ ਸੈਕੜੇਂ ਦੀ ਤਦਾਦ ਵਿੱਚ ਗਉਸ਼ਾਲਾਂ ਅੰਦਰ ਗਉਆਂ ਦਾ ਨੁਕਸਾਨ ਹੋਣ ਤੋਂ ਬਾਲ-ਬਾਲ ਬਚ ਗਿਆ। ਪ੍ਰਬੰਧਕਾਂ ਵੱਲੌਂ ਫੌਰੀ ਤੌਰ ਤੇ ਫਾਇਰ ਬਿਰਗੇਡ ਨੂੰ ਸੂਚਿਤ ਕੀਤਾ। ਜਿੱਥੇ ਫਾਇਰ ਬਿਰਗੇਡ ਨੇ ਭਾਰੀ ਮਿਹਨਤ ਅਤੇ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਆਗੂ ਪਟਵਾਰੀ ਸੁਖਵਿੰਦਰ ਸ਼ਰਮਾਂ, ਪ੍ਰੁੇਮ ਚੰਦ ਅਤੇ ਵਿਨੋਦ ਕੁਮਾਰ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਹਨਾਂ ਦੱਸਿਆ ਕਿ ਇਹ ਤੂੜੀ ਹਾੜੀ ਦੀ ਫਸਲ ਦੌਰਾਨ ਦਾਨੀ ਸੱਜਣਾ ਤੋਂ ਇਕੱਠੀ ਕੀਤੀ ਗਈ ਸੀ। ਅੱਗ ਲੱਗਣ ਕਾਰਨ ਗਉਸ਼ਾਲਾਂ ਨੂੰ ਆਰਥਿਕ ਤੌਰ ਤੇ ਭਾਰੀ ਨੁਕਸਾਨ ਹੋਇਆ ਹੈ।ਪ੍ਰੰਤੂ ਉਹਨਾਂ ਨੇ ਪ੍ਰਮਾਤਮਾ ਦਾ ਸ਼ੁਕਰ ਗੁਜਾਰ ਕੀਤਾ। ਗਉਸ਼ਾਲਾਂ ਦੀਆਂ ਸੈਕੜੇਂ ਗਉਆ ਰੋਜਾਨਾ ਦੀ ਤਰਾਂ ਬੈਰਕਾ ਵਿੱਚੋ ਖੂਲੇ ਮੈਦਾਨ ਵਿੱਚ ਪਹਿਲਾਂ ਹੀ ਤਬਦੀਲ ਹੋ ਚੁੱਕੀਆ ਹਨ। ਜਿਸ ਕਾਰਨ ਗਉਵੰਸ਼ ਦਾ ਨੁਕਸਾਨ ਹੋਣ ਤੋਂ ਬਚ ਗਿਆ।ਉਹਨਾਂ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਗਊਸ਼ਾਲਾਂ ਦੀ ਮਾਲੀ ਤੌਰ ਤੇ ਮਦਦ ਕੀਤੀ ਜਾਵੇ।ਸ਼ਹਿਰ ‘ਚ ਫਾਇਰ ਬਿਰਗੇਡ ਨਾ ਹੋਣ ਕਾਰਨ ਅਕਸਰ ਹੁੰਦਾ ਹੈ ਲੱਖਾਂ ਦਾ ਨੁਕਸਾਨ, ਸ਼ਥਾਨਕ ਸ਼ਹਿਰ

ਅੰਦਰ ਨਗਰ ਕੌਸਲ ਦੀ ਹੋਂਦ ਤੋਂ ਲੈ ਕੇ ਹੁਣ ਤੱਕ ਫਾਇਰ ਬਿਰਗੇਡ ਨਾ ਹੋਣ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਕਾਬੂ ਪਾਉਣ ਦੀ ਉਡੀਕ ਵਿੱਚ ਹਰ ਵਾਰ ਸ਼ਹਿਰ ਦੇ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਦਾਂ ਹੈ।ਪਰ ਇਸ ਨੁਕਸਾਨ ਦੀ ਪਰਪਾਈ ਲਈ ਕਦੇ ਵੀ ਕਿਸੇ ਸਰਕਾਰ ਜਾਂ ਪ੍ਰਸ਼ਾਸਨ ਨੇ ਪੂਰੀ ਤਾਂ ਕੀ ਕਰਨੀ ਸੀ ਅੱਜ ਤੱਕ ਸ਼ਹਿਰ ਅੰਦਰ ਫਾਇਰ ਬਿਰਗੇਡ ਸਥਾਪਿਤ ਨਾ ਹੋ ਸਕੀ।

NO COMMENTS