*ਪ੍ਰੋਬੇਸ਼ਨਰੀ ਆਈ.ਏ.ਐਸ. ਅਧਿਕਾਰੀਆਂ ਵੱਲੋਂ ਮੁੱਖ ਸਕੱਤਰ ਨਾਲ ਮੁਲਾਕਾਤ, ਕਈ ਪ੍ਰਬੰਧਕੀ ਨੁਕਤੇ ਸਿੱਖੇ*

0
30

ਚੰਡੀਗੜ੍ਹ, 12 ਮਈ (ਸਾਰਾ ਯਹਾਂ/ਮੁੱਖ ਸੰਪਾਦਕ) : ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨਾਲ ਅੱਜ ਇੱਥੇ ਪੰਜਾਬ ਕਾਡਰ ਦੇ 2020 ਬੈਚ ਦੇ ਭਾਰਤੀ ਪ੍ਰਬੰਧਕੀ ਸੇਵਾਵਾਂ (ਆਈ.ਏ.ਐੱਸ.) ਦੇ ਪ੍ਰੋਬੇਸ਼ਨਰੀ ਅਧਿਕਾਰੀਆਂ ਨੇ ਮੁਲਾਕਾਤ ਕੀਤੀ।
ਪ੍ਰੋਬੇਸ਼ਨਰੀ ਅਫ਼ਸਰਾਂ, ਜਿਨ੍ਹਾਂ ਵਿਚ ਹਰਿਆਣਾ ਤੋਂ ਓਜਸਵੀ ਅਲੰਕਾਰ, ਪੰਜਾਬ ਤੋਂ ਹਰਜਿੰਦਰ ਸਿੰਘ ਤੇ ਚੰਦਰਜਯੋਤੀ ਸਿੰਘ ਅਤੇ ਰਾਜਸਥਾਨ ਤੋਂ ਨਿਕਾਸ ਕੁਮਾਰ ਸ਼ਾਮਲ ਸਨ, ਨੂੰ ਸੂਬਾ ਸਰਕਾਰ ਦੀਆਂ ਚੱਲ ਰਹੀਆਂ ਯੋਜਨਾਵਾਂ ਅਤੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ।
ਮੁੱਖ ਸਕੱਤਰ ਨੇ ਨੌਜਵਾਨ ਅਧਿਕਾਰੀਆਂ ਨੂੰ ਸਿਵਲ ਸੇਵਕ ਬਣਨ ਦੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਉਂਦਿਆਂ ਚੰਗੇ ਸ਼ਾਸਨ ਲਈ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸਮਝਣ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ। ਉਹਨਾਂ ਅਧਿਕਾਰੀਆਂ ਨਾਲ ਪ੍ਰਬੰਧਕੀ ਨੁਕਤੇ ਵੀ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਸਰਬੋਤਮ ਯਤਨਾਂ ਨਾਲ ਕੰਮ ਕਰਨ ਲਈ ਕਿਹਾ।
 ਸਾਰਿਆਂ ਨੂੰ ਕਾਮਯਾਬ ਅਧਿਕਾਰੀਆਂ ਵਜੋਂ ਵੇਖਣ ਦੀ ਉਮੀਦ ਕਰਦਿਆਂ ਮੁੱਖ ਸਕੱਤਰ ਨੇ ਨਵੇਂ ਭਰਤੀ ਅਧਿਕਾਰੀਆਂ ਲਈ ਚੰਗੇ ਭਵਿੱਖ ਦੀ ਕਾਮਨਾ ਕੀਤੀ।—————

NO COMMENTS