*ਪ੍ਰੋਪਰਟੀ ਡੀਲਰ ਐਸੋਸੀਏਸ਼ਨ ਮਾਨਸਾ ਵਲੋਂ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸ੍ਰੀ ਵਿਜੇ ਕੁਮਾਰ ਨੂੰ ਮਿਲਕੇ ਸ਼ਹਿਰ ਨਿਵਾਸੀਆਂ ਨੂੰ ਆ ਰਹੀਆਂ ਰਜਿਸਟ੍ਰੇਸ਼ਨ ਸੰਬੰਧੀ ਸਮਸਿਆਵਾਂ ਜਾਣੋ ਕਰਵਾਇਆ ਗਿਆ*

0
337

ਮਾਨਸਾ 03,ਅਪ੍ਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਅੱਜ ਮਾਨਸਾ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਮਾਨਸਾ ਵਲੋਂ ਪੰਜਾਬ ਸਰਕਾਰ ਦੇ ਕੈਬਨਿਟ ਦੇ ਸਿਹਤ ਮੰਤਰੀ ਸ੍ਰੀ ਵਿਜੇ ਸਿੰਗਲਾ ਨੂੰ ਮਿਲ ਸ਼ਹਿਰ ਨਿਵਾਸੀਆਂ ਨੂੰ ਆ ਰਹੀਆਂ ਰਜਿਸਟ੍ਰੇਸ਼ਨ ਸੰਬੰਧੀ ਸਮਸਿਆਵਾਂ ਤੂੰ ਜਾਣੋ ਕਰਵਾਇਆ ਗਿਆ ਅਤੇ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਦੱਸਿਆ ਕਿ ਕੁਝ ਸ਼ਹਿਰ ਦੇ ਹੀ ਅਫਸਰਾਂ ਵੱਲੋਂ ਮਾਨਸਾ ਸ਼ਹਿਰ ਦੇ 80% ਏਰੀਆ ਨੂੰ ਅਨ ਅਧਿਕਾਰਤ ਕਲੋਨੀਆਂ ਵਿੱਚ ਪਾ ਦਿੱਤਾ ਗਿਆ ਅਤੇ ਜਿਸ ਕਾਰਨ ਸ਼ਹਿਰ ਦੇ ਜ਼ਿਆਦਾ ਹਿਸਿਆਂ ਦੀ ਰਜਿਸਟਰੀਆਂ ਰੋਕੀਆਂ ਹੋਈਆਂ ਹਨ ਅਤੇ ਸ਼ਹਿਰ ਨਿਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਦੇ ਨਾਲ ਪੰਜਾਬ ਸਰਕਾਰ ਰਜਿਸਟਰੀਆਂ ਤੋਂ ਇੱਕਠੇ ਹੋਣ ਵਾਲੇ ਮਾਲੀਆ ਦਾ ਵੀ ਨੁਕਸਾਨ ਹੋ ਰਿਹਾ ਹੈ ਜਦੋਂ ਕਿ ਮਾਨਸਾ ਤੋਂ ਇਲਾਵਾ ਨਾਲ ਦੇ ਸ਼ਹਿਰ ਬਰਨਾਲਾ, ਬਠਿੰਡਾ, ਰਾਮਪੁਰਾ ਤਪਾ ਅਤੇ ਹੋਰ ਵੀ ਸ਼ਹਿਰਾਂ ਵਿਚ ਰਜਿਸਟਰੀਆਂ ਹੋ ਰਹੀਆਂ ਹਨ ਅਤੇ ਮਾਨਸਾ ਵਿੱਚ ਰਜਿਸਟਰੀਆਂ ਨਹੀਂ ਹੋ ਰਹੀਆਂ ਅਤੇ ਐਸੋਸੀਏਸ਼ਨ ਵੱਲੋਂ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਇਸ ਮੁਸ਼ਕਲ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਅਤੇ ਇਸ ਨਾਲ ਲੋਕਾਂ ਦੇ ਪਰਿਵਾਰਕ ਕੰਮ ਵੀ ਰੋਕੇ ਹੋਏ ਹਨ ਅਤੇ ਇਹਨਾਂ ਸਾਰਿਆਂ ਬਾਰੇ ਮੰਤਰੀ ਜੀ ਨੇ ਵਿਸ਼ਵਾਸ ਦਿਵਾਇਆ ਕਿ ਇਹ ਸਮਸਿਆ ਦਾ ਜਲਦੀ ਹੱਲ ਕੀਤਾ ਜਾਵੇਗਾ

ਅਤੇ ਇਸ ਸਮਸਿਆ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਵੀ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਕੈਬਨਿਟ ਮੀਟਿੰਗ ਵਿੱਚ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਇਸ ਸਮੇਂ ਮਾਨਸਾ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਮੰਤਰੀ ਮੰਡਲ ਲੈਣ ਤੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਅਤੇ ਐਸੋਸੀਏਸ਼ਨ ਵੱਲੋਂ ਸ੍ਰੀ ਵਿਜੇ ਕੁਮਾਰ ਸਿਹਤ ਮੰਤਰੀ ਜੀ ਵਧਾਈਆ ਵੀ ਦਿੱਤੀਆ ਗਈਆਂ ਅਤੇ ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ,ਵਾਇਸ ਪ੍ਰਧਾਨ ਸੋਹਣ ਲਾਲ ਮਿੱਤਲ, ਜਰਨਲ ਸੈਕਟਰੀ ਇੰਦਰਸੈਨ ਅਕਲੀਆਂ, ਕੈਸ਼ੀਅਰ ਮਹਾਂਵੀਰ ਪਾਲੀ ਜੈਨ ,ਸਹਾਇਕ ਕੈਸ਼ੀਅਰ ਰਵੀ ਕੁਮਾਰ,ਧੀਰੂ ਗੋਇਲ, ਉਮ ਪ੍ਰਕਾਸ਼ ਬਿੱਟੂ, ਹਰਵਿੰਦਰ ਸਿੰਘ ਬਲਜੀਤ ਸਿੰਘ ਲਾਧੂਵਾਸ , ਮੁਕੇਸ਼ ਕੁਮਾਰ ਸ਼ਤੀਲ ਗਰਗ ਭੀਸ਼ਮ ਸ਼ਰਮਾ, ਸੁਖਵਿੰਦਰ ਸਿੰਘ ਬਿੱਲਾ, ਰਾਜਵਿੰਦਰ ਸਿੰਘ ਗਿਆਨੀ, ਜਗਤਾਰ ਸਿੰਘ ਸੈਣੀ ਲਛਮਣ ਦਾਸ,ਭੈਣ ਮੂਰਤੀ ਦੇਵੀ ਅੰਗਰੇਜ਼ ਸਿੰਘ ਮਿਸਤਰੀ ਅਵਤਾਰ ਸਿੰਘ ਨੱਛਤਰ ਸਿੰਘ ਮਿੱਤਲ ਰਤਨ ਦਾਸ ਦੀਪਾਂ ਚੰਦਪੁਰੀਆ ਮੱਖਣ ਸਿੰਘ ਹਾਜ਼ਰ ਸਨ |

NO COMMENTS