ਮਾਨਸਾ 3 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ): ਪ੍ਰੋਪਰਟੀ ਡੀਲਰ ਐਸੋਸੀਏਸ਼ਨ ਮਾਨਸਾ ਦਾ ਇਕ ਵਫ਼ਦ ਅੱਜ ਪ੍ਰਧਾਨ ਬਲਜੀਤ ਸ਼ਰਮਾ ਦੀ ਅਗਵਾਈ ਵਿਚ ਏ ਡੀ ਸੀ ਮਾਨਸਾ ਨੂੰ ਮਿਲਿਆ ਜਿਨ੍ਹਾਂ ਨੇ ਇੱਕ ਮੁੱਖ ਮੰਤਰੀ ਦੇ ਨਾਂ ਖ਼ਤ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੂੰ ਭੇਜਿਆ ਜਿਸ ਵਿੱਚ ਉਨ੍ਹਾਂ ਆਪਣੀਆਂ ਮੰਗਾਂ ਬਿਆਨ ਕੀਤੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਜੀਤ ਸ਼ਰਮਾ ਨੇ ਦੱਸਿਆ ਜੇ ਪੰਜਾਬ ਸਰਕਾਰ ਦੀ ਪ੍ਰਾਪਰਟੀ ਕਾਰੋਬਾਰ ਬਾਬਤ ਮਾਰੂ ਨੀਤੀਆਂ ਦੇ ਸੰਬੰਧ ਵਿਚ ਮੁੱਖ ਮੰਤਰੀ ਸਿਸਵਾਂ ਫਾਰਮ ਵਾਂਗੂੰ ਆਪਣੇ ਮਹਿਲਾਂ ਦੇ ਦਰਵਾਜ਼ੇ ਬੰਦ ਕਰਕੇ ਬੈਠ ਗਏ ਹਨ। ਉਨ੍ਹਾਂ ਕਿਹਾ ਜੇ ਐਨਓਸੀ ਦੇ ਨਾਂ ਤੇ ਰਜਿਸਟਰੀ ਪ੍ਰਾਪਰਟੀ ਕਾਰੋਬਾਰ ਜਾਣਬੁੱਝ ਕੇ ਸੋਚੀ ਸਮਝੀ ਸਾਜ਼ਿਸ਼ ਤਹਿਤ ਖ਼ਤਮ ਕੀਤਾ ਜਾ ਰਿਹਾ ਹੈ ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਪ੍ਰਾਪਰਟੀ ਡੀਲਰਾਂ ਨੇ ਆਪ ਸਰਕਾਰ ਬਣਾਉਣ ਦਾ ਸਹਿਯੋਗ ਕੀਤਾ ਸੀ ਪਰ ਇਹ ਸਰਕਾਰ ਸੱਤਾ ਚ ਆਉਂਦਿਆਂ ਹੀ ਪ੍ਰਾਪਰਟੀ ਡੀਲਰਾਂ ਪਿੱਛੇ ਪੈ ਗਈ ਹੈ ।ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਸਬੰਧੀ ਮਾਨਸਾ ਦੇ ਏਡੀਸੀ ਉਪਕਾਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਮੁੱਖ ਮੰਤਰੀ ਪਾਸ ਭੇਜਿਆ ਹੈ ਉਨ੍ਹਾਂ ਕਿਹਾ ਕਿ ਕਾਰੋਬਾਰੀਆਂ ਉੱਪਰ ਕੀਤੇ ਪਰਚੇ ਰੱਦ ਕੀਤੇ ਜਾਣ।
10 ਪਰਸੈਂਟ ਤੋਂ ਵੱਧ ਕਲੈਕਟ੍ਰੇਟ ਵਾਪਸ ਲਏ ਜਾਣ ਐਨਓਸੀ ਦੇ ਪੈਸੇ ਲੈ ਕੇ ਤਹਿਸੀਲ ਪੱਧਰ ਤੇ ਰਜਿਸਟਰੀਆਂ ਸ਼ੁਰੂ ਕੀਤੀਆਂ ਜਾਣ। ਜਿਸ ਪਲਾਟ ਦੀ ਇੱਕ ਵਾਰੀ noc ਹੋ ਗਈ ਉਸ ਨੂੰ ਦੁਬਾਰਾ ਵੇਚ ਕਰਨ ਤੋ ਨਾ ਰੋਕਿਆ ਜਾਵੇ ਹੁਣ ਤਕ ਜਿੰਨੀਆਂ ਵੀ ਅਣ ਅਧਿਕਾਰਤ ਕਲੋਨੀਆਂ ਹਨ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ ।ਅੱਗੇ ਤੋਂ ਬਣਨ ਵਾਲੀਆਂ ਬਣਨ ਵਾਲੀਆਂ ਕਲੋਨੀਆਂ ਲਈ ਇਕ ਨੂੰ ਸਰਲ ਬਣਾਇਆ ਜਾਵੇ ਅਤੇ ਫੀਸਾਂ ਘੱਟ ਕੀਤੀਆਂ ਜਾਣ ਪੇੈਪਰ ਐਕਟ ਨੂੰ ਖਤਮ ਕੀਤਾ ਜਾਵੇ ਪ੍ਰਾਪਰਟੀ ਕਾਰੋਬਾਰ ਨੂੰ ਮੁੜ ਸੁਰਜੀਤ ਕਰਨ ਲਈ ਇਕ ਬੋਰਡ ਬਣਾਇਆ ਜਾਵੇ ਜਿਸ ਵਿੱਚ ਪੰਜਾਬ ਭਰ ਦੇ ਜ਼ਿਲਿਆਂ ਤੋਂ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਦਾ ਕੰਮ ਕਰਦੇ ਕਾਰੋਬਾਰੀਆਂ ਰਾਜਨੀਤਕ ਤੇ ਆਮ ਲੋਕਾਂ ਨੂੰ ਬੋਰਡ ਵਿੱਚ ਸਾਮਿਲ ਕੀਤਾ ਜਾਵੇ। ਪੰਜਾਬ ਦੇ ਭਲੇ ਲਈ ਪੰਜਾਬ ਵਿੱਚ ਪ੍ਰੌਪਰਟੀ ਦੇ ਕੰਮ ਨਾਲ ਜੁੜੇ ਕਾਰੋਬਾਰੀ ਅਹਿਮ ਯੋਗਦਾਨ ਪਾ ਸਕਦੇ ਹਨ। ਸਰਮਾ ਨੇ ਕਿਹਾ ਕਿ ਜੇਕਰ 8 ਅਗਸਤ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਜਾਂ ਮੀਟਿੰਗ ਦਾ ਸਮਾਂ ਨਾ ਦਿੱਤਾ ਤਾਂ ਉਸ ਤੋਂ ਬਾਅਦ ਪੰਜਾਬ ਦੀਆਂ ਤਹਿਸੀਲਾਂ ਅੱਗੇ ਪੱਕੇ ਧਰਨੇ ਸ਼ੁਰੂ ਕੀਤੇ ਜਾਣਗੇ। ਅਤੇ ਤਹਿਸੀਲ ਪੱਧਰ ਤੇ ਕਿਸੇ ਵੀ ਤਰ੍ਹਾਂ ਦਾ ਕੰਮ ਹੋਣ ਨਹੀਂ ਦਿੱਤਾ ਜਾਵੇਗਾ ਉਨ੍ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਮਸਲੇ ਦਾ ਫੌਰੀ ਤੌਰ ਤੇ ਹੱਲ ਕਰਨ ਇਸ ਮੌਕੇ ਬਲਜੀਤ ਸ਼ਰਮਾ ,ਇੰਦਰਸੈਨ ਅਕਲੀਆਂ, ਮਹਾਂਵੀਰ ਜੈਨ ਪਾਲੀ, ਰਾਮ ਲਾਲ ਸ਼ਰਮਾ,ਧੀਰਜ ਗੋਇਲ, ਲਲਿਤ ਸ਼ਰਮਾ, ਸੰਜੇ ਜੈਨ, ਵੀਨੂੰ ਝੁਨੀਰ, ਸੁਰਿੰਦਰ ਦਾਨੇਵਾਲੀਆ,ਸ਼ਤੀਲ ਗਰਗ ਕਲਵੰਤ ਰਾਏ, ਗੋਪਾਲ ਰਾਜ ਪਾਲੀ, ਭੀਸ਼ਮ ਸ਼ਰਮਾ, ਮੁਕੇਸ਼ ਕੁਮਾਰ, ਨੱਛਤਰ ਸਿੰਘ ਮਿੱਤਲ ਕਾਲਾ ਭੱਮਾ,ਰਾਜ ਕੁਮਾਰ, ਵਿੱਕੀ ਭੱਮਾ, ਹੈਪੀ ਭੱਮਾ, ਵਿੱਕੀ ਭਾਰਾ ਨਿਤਿਨ ਜੈਨ,ਸੁਨੀਤ ਜੈਨ, ਭੁਪਿੰਦਰ ਬੀਰਬਲ ਐਡਵੋਕੇਟ, ਮੁਨੀਸ਼ ਕੁਮਾਰ ਮਨੀ, ਅਸ਼ੋਕ ਬਾਬਲਾ ,ਰਵੀ ਕੁਮਾਰ, ਵਿਜੇ ਕੁਮਾਰ ਕਾਲ਼ਾ,
ਐਡਵੋਕੇਟ ਈਸ਼ਵਰ ਗੋਇਲ, ਸੁਰੇਸ਼ ਸ਼ਰਮਾ, ਹਰਬੰਸ ਹੰਸਾ ਨਿਰਮਲ ਜਿੰਦਲ ਨੀਸੂ ਅੰਗਰੇਜ਼ ਸਿੰਘ,ਅਜੇ ਮੋਨੂੰ ਅਜੇ ਡੇਅਰੀ,ਕਿਸ੍ਰਨ ਕੁਮਾਰ ਲਛਮਣ ਦਾਸ, ਪ੍ਰੇਮ ਕੁਮਾਰ ਸੱਤਪਾਲ ਜੋੜਕੀਆਂ, ਸੱਤਪਾਲ ਚੰਦਪੂਰੀਆ ਤਾਰਾਂ ਸਿੰਘ, ਦੀਪਾਂ ਚੰਦਪੂਰੀਆ,ਹਾਜ਼ਰ ਸਨ