ਪ੍ਰੇਮ ਮਿੱਤਲ ਵੱਲੋਂ ਮਾਨਸਾ ਕਲੱਬ ਮਾਨਸਾ ਨੂੰ ਖੋਲ੍ਹਣ ਦੀ ਪ੍ਰਸ਼ਾਸਨ ਤੋਂ ਦਵਾਈ ਇਜਾਜ਼ਤ

0
81

ਮਾਨਸਾ 1 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ): ਕਰੋਨਾ ਵਾਇਰਸ ਦੀ ਚੱਲ ਰਹੀ ਬਿਮਾਰੀ ਕਾਰਨ ਲੱਗੇ ਲੋਕ ਡੌਨ ਦੌਰਾਨ ਜਿੱਥੇ ਵੱਖ ਵੱਖ ਸਕੂਲਾਂ ਕਲੱਬਾਂ ਤੇ ਹੋਰ ਸੰਸਥਾਵਾਂ ਵਾਲੇ ਆਪਣੇ ਸੰਸਥਾਨ ਖੋਲ੍ਹਣ ਦੀ ਮੰਗ ਕਰ ਰਹੇ ਹਨ ।ਉੱਥੇ ਹੀ ਮਾਨਸਾ ਕਲੱਬ ਮਾਨਸਾ ਦਾ ਇੱਕ ਵੱਫਦ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪ੍ਰੇਮ ਮਿੱਤਲ ਨੂੰ ਮਿਲਿਆ ਅਤੇ ਕਲੱਬ ਨੂੰ ਖੋਲ੍ਹਣ ਦੀ ਮੰਗ ਕੀਤੀ ਤਾਂ ਚੇਅਰਮੈਨ ਨੇ ਹਰ  ਵਾਰ ਦੀ ਤਰ੍ਹਾਂ ਇਸ ਵਾਰ ਵੀ ਵਫਦ ਨੂੰ ਲੈ ਕੇ ਡਿਪਟੀ ਕਮਿਸ਼ਨਰ ਮਾਨਸਾ ਨਾਲ ਮੁਲਾਕਾਤ ਕਰਵਾਈ ਅਤੇ ਉਨ੍ਹਾਂ ਨੂੰ ਇਸ ਕਲੱਬ ਨੂੰ ਖੋਲ੍ਹਣ ਸਬੰਧੀ ਕਿਹਾ ਤਾਂ ਡਿਪਟੀ ਕਮਿਸ਼ਨਰ ਨੇ ਸਰਕਾਰ ਵੱਲੋਂ ਅਦਾਰੇ ਖੋਲ੍ਹਣ ਤੇ ਜੋ ਵੀ ਸ਼ਰਤਾਂ ਲਾਗੂ ਹੁੰਦੀਆਂ ਹਨ ਉਨ੍ਹਾਂ ਸਾਰਿਆਂ ਨੂੰ ਮੰਨਣ ਦੀ ਸ਼ਰਤ ਅਤੇ ਕਲੱਬ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ।ਜਿੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਵੀ ਕੋਈ ਵੀ ਐਸੋਸੀਏਸ਼ਨ ਵਪਾਰ ਮੰਡਲ ਜਾਂ ਕਿਸੇ ਵੀ ਵਰਗ ਨੇ ਚੇਅਰਮੈਨ ਤੱਕ ਆਪਣੇ ਅਦਾਰੇ ਖੋਲ੍ਹਣ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਉਨ੍ਹਾ ਉਨ੍ਹਾਂ ਦੇ ਮਸਲੇ ਦਾ ਫੌਰੀ ਹੱਲ ਕਰਵਾਇਆ ਜਿਸ ਕਰਕੇ ਪੂਰੇ ਸ਼ਹਿਰ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਉਤਸ਼ਾਹ ਹੈ। ਕਿ ਸਾਬਕਾ ਵਿਧਾਇਕ ਵੱਲੋਂ ਉਨ੍ਹਾਂ ਦੇ ਸਾਰੇ ਜਾਇਜ਼ ਕੰਮ ਜਲਦੀ ਕਰਵਾਏ ਜਾ ਰਹੇ ਹਨ  ।ਇਸ ਮੌਕੇ ਵਫ਼ਦ ਵਿੱਚ ਸ਼ਾਮਲ ਆਗੂਆਂ ਵਿੱਚ ਵਿਸ਼ਾਲ ਜੈਨ ਗੋਲਡੀ, ਰਿਸ਼ੂ ਸਿੰਗਲਾ ਐਡਵੋਕੇਟ , ਨਰਾਇਣ ਗਰਗ ਐਡਵੋਕੇਟ,ਨੇਮ ਚੰਦ ਚੋਧਰੀ , ਵਿਜੇ ਕੁਮਾਰ ਐਡਵੋਕੇਟ ਮਾਨਸਾ ਕਲੱਬ ਦੇ ਮੈਂਬਰ ਹਾਜ਼ਰ ਸਨ

NO COMMENTS