*ਪ੍ਰੇਮ ਨਗਰ ਸੇਵਾ ਸੁਸਾਇਟੀ ਨੇ 51 ਲੋੜਵੰਦਾਂ ਨੂੰ ਬੂਟ ਅਤੇ ਗਰਮ ਜਰਸੀਆਂ ਦੀ ਕੀਤੀ ਵੰਡ*

0
8

ਫਗਵਾੜਾ 14 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਲੋਹੜੀ ਦੇ ਸ਼ੁੱਭ ਮੌਕੇ ‘ਤੇ ਇਕ ਸਮਾਗਮ ਦਾ ਆਯੋਜਨ ਖੇੜਾ ਰੋਡ ਸਥਿਤ ਸੀਨੀਅਰ ਸਿਟੀਜਨ ਕੇਅਰ ਸੈਂਟਰ ਵਿਖੇ ਕੀਤਾ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਸ਼੍ਰੀਮਤੀ ਕਾਂਤਾ ਢਿੱਲੋਂ ਅਤੇ ਪਿ੍ਰੰਸੀਪਲ ਸੋਨੀਆ ਢਿੱਲੋਂ ਨੇ ਸ਼ਿਰਕਤ ਕੀਤੀ। ਵਾਰਡ ਕੌਂਸਲਰ ਪਰਵਿੰਦਰ ਕੌਰ ਰਘਬੋਤਰਾ ਵੀ ਉਚੇਰੇ ਤੌਰ ਤੇ ਪਹੁੰਚੇ ਅਤੇ ਸਮੂਹ ਹਾਜਰੀਨ ਨੂੰ ਲੋਹੜੀ ਦੀ ਮੁਬਾਰਕਬਾਦ ਦਿੱਤਾ। ਇਸ ਦੌਰਾਨ 51 ਲੋੜਵੰਦਾਂ ਨੂੰ ਪੈਰਾਂ ‘ਚ ਪਾਉਣ ਲਈ ਬੂਟਾਂ ਦੇ ਜੋੜੇ ਅਤੇ ਸਰਦੀ ਤੋਂ ਬਚਾਅ ਲਈ ਗਰਮ ਜਰਸੀਆਂ ਦੀ ਵੰਡ ਕੀਤੀ ਗਈ। ਇਸ ਤੋਂ ਪਹਿਲਾਂ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸਕੱਤਰ ਸੁਰਿੰਦਰ ਪਾਲ ਨੇ ਮੁੱਖ ਮਹਿਮਾਨਾ ਨੂੰ ਜੀ ਆਇਆਂ ਆਖਿਆ। ਪ੍ਰੋਗਰਾਮ ਦੇ ਪ੍ਰਬੰਧਕ ਮਲਕੀਅਤ ਸਿੰਘ ਰਘਬੋਤਰਾ ਨੇ ਲੋਹੜੀ ਦੇ ਤਿਓਹਾਰ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਇਹ ਤਿਉਹਾਰ ਮੁੱਖ ਤੌਰ ਤੇ ਮੌਸਮ ਵਿਚ ਬਦਲਾਅ ਦਾ ਪ੍ਰਤੀਕ ਹੈ। ਉਹਨਾਂ ਦੱਸਿਆ ਕਿ ਬੂਟ ਅਤੇ ਜਰਸੀਆਂ ਵੰਡਣ ਦਾ ਇਹ ਉਪਰਾਲਾ ਸਵ. ਅਜੀਤ ਸਿੰਘ ਢਿੱਲੋਂ ਦੇ ਪਰਿਵਾਰ ਦੇ ਆਰਥਕ ਸਹਿਯੋਗ ਸਦਕਾ ਕੀਤਾ ਗਿਆ ਹੈ। ਕੌਂਸਲਰ ਪਰਵਿੰਦਰ ਕੌਰ  ਰਘਬੋਤਰਾ ਨੇ ਢਿੱਲੋਂ ਪਰਿਵਾਰ ਦੇ ਉਪਰਾਲੇ ਦੀ ਸ਼ਲਾਘਾ ਅਤੇ ਧੰਨਵਾਦ ਕੀਤਾ। ਇਸ ਮੌਕੇ ਰਾਮ ਲੁਭਾਇਆ, ਕ੍ਰਿਸ਼ਨ ਕੁਮਾਰ, ਗੁਰਮਿੰਦਰ ਸਿੰਘ, ਸੁਭਾਸ਼ ਸ਼ਰਮਾ, ਰਾਜਕੁਮਾਰ, ਮਨੀਸ਼ ਕਨੌਜੀਆ, ਮੋਹਨ ਲਾਲ ਤਨੇਜਾ, ਐਸ. ਸੀ. ਚਾਵਲਾ, ਸੁਧਾ ਬੇਦੀ ਆਦਿ ਹਾਜਰ ਸਨ।

NO COMMENTS