*ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਨਵੇਂ ਸਾਲ ਤੇ ਡਸਟਬਿਨ ਵੰਡ ਕੇ ਦਿੱਤਾ ਸਵੱਛਤਾ ‘ਚ ਸਹਿਯੋਗ ਦਾ ਸੁਨੇਹਾ*

0
17

ਫਗਵਾੜਾ 4 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਨਵੇਂ ਸਾਲ ਮੌਕੇ ਸਵੱਛਤਾ ਦਾ ਸੁਨੇਹਾ ਦੇਣ ਦੇ ਮਨੋਰਥ ਨਾਲ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾ ਸਦਕਾ ਸਵੱਛ ਭਾਰਤ ਮਿਸ਼ਨ ਤਹਿਤ ਇਕ ਸਮਾਗਮ ਸੀਨੀਅਰ ਸਿਟੀਜਨ ਕੇਅਰ ਸੇਂਟਰ ਖੇੜਾ ਰੋਡ ਫਗਵਾੜਾ ਵਿਖੇ ਸਵੱਛਤਾ ਹੀ ਸੇਵਾ ਸਿਰਨਾਵੇਂ ਹੇਠ ਸਮਾਗਮ ਕੀਤਾ ਗਿਆ। ਜਿਸ ਵਿਚ ਸਵੱਛ ਭਾਰਤ ਮਿਸ਼ਨ ਦੇ ਐਕਸਪਰਟ ਪੂਜਾ ਸ਼ਰਮਾ, ਸੈਨੇਟਰੀ ਇੰਸਪੈਕਟਰ ਨਾਮਦੇਵ ਅਤੇ ਹਿਤੇਸ਼ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜਰ ਆਏ। ਉਹਨਾਂ ਇਲਾਕੇ ਦੇ ਸਮੂਹ ਵਸਨੀਕਾਂ ਨੂੰ ਗਿੱਲਾ ਕੂੜਾ ਤੇ ਸੁੱਕਾ ਕੂੜਾ ਵੱਖ-ਵੱਖ ਡਸਟਬਿਨ ਵਿਚ ਇਕੱਠਾ ਕਰਨ ਦਾ ਸੁਨੇਹਾ ਦਿੱਤਾ। ਸੁਸਾਇਟੀ ਪ੍ਰਧਾਨ ਅਤੇ ਮੈਂਬਰਾਂ ਨੇ ਗਿੱਲੇ ਕੂੜੇ ਤੋਂ ਘਰ ਵਿਚ ਖਾਦ ਬਨਾਉਣ ਦੀ ਵਿਧੀ ਅਪਨਾਉਣ ਦਾ ਭਰੋਸਾ ਦਿੱਤਾ। ਸਮਾਗਮ ਤੋਂ ਬਾਅਦ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਅਤੇ ਵਾਰਡ ਕੌਂਸਲਰ ਪਰਵਿੰਦਰ ਕੌਰ ਰਘਬੋਤਰਾ ਵਲੋਂ ਖੇੜਾ ਰੋਡ ਦੀਆਂ ਸਮੂਹ ਦੁਕਾਨਾਂ ਤੇ ਡਸਟਬਿਨਾਂ ਦੀ ਵੰਡ ਕਰਦਿਆਂ ਸਵੱਛਤਾ ਵਿਚ ਸਹਿਯੋਗ ਦੀ ਅਪੀਲ ਕੀਤੀ ਗਈ। ਇਸ ਮੌਕੇ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਰਮਨ ਨਹਿਰਾ, ਕ੍ਰਿਸ਼ਨ ਕੁਮਾਰ, ਮੁਨੀਸ਼ ਕਨੌਜੀਆ, ਰਾਜਕੁਮਾਰ ਕਨੋਜੀਆ, ਸੁਧਾ ਬੇਦੀ, ਮੋਹਨ ਲਾਲ ਤਨੇਜਾ ਆਦਿ ਹਾਜਰ ਸਨ।

NO COMMENTS