*ਪ੍ਰੇਮ ਅਰੋੜਾ ਨੇ ਕੀਤਾ ਪੰਜਵੇਂ ਦਿਨ ਦਾ ਨਾਈਟ ਦਾ ਰੀਬਨਕੱਟ ਕੇ ਉਦਘਾਟਨ*

0
57

*ਵਚਨਾਂ ਵਿੱਚ ਬੰਧੇ ਹੋਏ ਮਹਾਰਾਜ ਦਸ਼ਰਥ ਜੀ ਨੇ ਭਰੇ ਮਨ ਨਾਲ ਸ਼੍ਰੀ ਰਾਮ ਜੀ ਨੂੰ ਵਨ ਜਾਣ ਦੀ ਦਿੱਤੀ ਆਗਿਆ*

ਮਾਨਸਾ 05 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਸ਼੍ਰੀ ਸੁਭਾਸ਼ ਡਰਾਮਾਟਿਕ ਕੱਲਬ ਦੀ ਸੁਨਿਹਰੀ ਸਟੇਜ ਤੋਂ ਖੇਡੀ ਜਾਂਦੀ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਪੰਜਵੇਂ ਦਿਨ ਵੀ ਪੂਰੀ ਸ਼ੁੱਧਤਾ ਅਤੇ ਲਗਨ ਨਾਲ ਹੋਇਆ।ਇਸ ਮੌਕੇ ਰੀਬਨ ਕੱਟਣ ਅਤੇ ਆਰਤੀ ਕਰਨ ਦੀ ਰਸਮ ਜਿ਼ਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਸ਼੍ਰੀ ਪ੍ਰੇਮ ਅਰੋੜਾ, ਐਮ.ਡੀ. ਬਲੂ ਹੈਵਨ ਸਟਰੀਟ ਕਲੋਨੀ ਸ਼੍ਰੀ ਸੰਜੀਵ ਕੁਮਾਰ ਅਤੇ ਰਾਕੇਸ਼ ਬਾਂਸਲ ਵੱਲੋਂ ਅਦਾ ਕੀਤੀ ਗਈ।ਉਨ੍ਹਾਂ ਕਲੱਬ ਦੇ ਕਲਾਕਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲਾਕਾਰਾਂ ਵੱਲੋਂ ਹੀ ਸਖ਼ਤ ਮਿਹਨਤ ਕਰਕੇ ਆਪਣੀ ਅਦਾਕਾਰੀ ਨਾਲ ਨਵੀਂ ਪੀੜ੍ਹੀ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੀ ਲੀਲਾ ਤੋਂ ਭਲੀ—ਭਾਂਤ ਜਾਣੂ ਕਰਵਾਇਆ ਜਾਂਦਾ ਹੈ।


ਇਸ ਮੌਕੇ ਐਮ.ਡੀ. ਬਲੂ ਹੈਵਨ ਕਾਲੋਨੀ ਸ਼੍ਰੀ ਸੰਜੀਵ ਕੁਮਾਰ ਵੱਲੋਂ ਕਲੱਬ ਦੇ ਸਟੇਜ—ਕਮ—ਪ੍ਰੈਸ ਸਕੱਤਰ ਸ਼੍ਰੀ ਬਲਜੀਤ ਸ਼ਰਮਾ ਨੂੰ ਉਨ੍ਹਾਂ ਦੇ ਸਮਾਜ ਸੇਵੀ ਕੰਮਾਂ ਅਤੇ ਧਰਮ ਦੇ ਪ੍ਰਚਾਰ ਵਿੱਚ ਅਹਿਮ ਯੋਗਦਾਨ ਸਦਕਾ ਸਨਮਾਨਿਤ ਕੀਤਾ ਗਿਆ।
ਕੱਲਬ ਦੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਅਤੇ ਪ੍ਰਧਾਨ ਸ਼੍ਰੀ ਪ੍ਰਵੀਨ ਕੁਮਾਰ ਗੋਇਲ ਨੇ ਦੱਸਿਆ ਕਿ ਭਗਵਾਨ ਰਾਮ ਨੇ ਜੋ ਵੀ ਕੀਤਾ, ਉਹ ਮਰਿਆਦਾ ਵਿੱਚ ਰਹਿ ਕੇ ਕੀਤਾ ਇਸ ਲਈ ਇਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਰਾਮ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਜੀ ਅਤੇ ਸ਼੍ਰੀ ਲਕਸ਼ਮਣ ਜੀ ਦੀ ਤਰ੍ਹਾਂ ਦੁਨੀਆ ਦੇ ਹਰ ਭਾਈ ਵਿੱਚ ਆਪਸੀ ਪਿਆਰ ਅਤੇ ਸਮਰਪਣ ਭਾਵਨਾ ਹੋਣੀ ਚਾਹੀਦੀ ਹੈ।
ਵਾਈਸ ਪ੍ਰਧਾਨ ਸ਼੍ਰੀ ਸੁਰਿੰਦਰ ਨੰਗਲੀਆ ਨੇ ਦੱਸਿਆ ਕਿ ਪੰਜਵੀਂ ਨਾਈਟ ਦੀ ਸ਼ੁਰੂਆਤ ਰਾਮ—ਸੀਤਾ ਅਤੇ ਲਕਸ਼ਮਣ ਜੀ ਦੀ ਆਰਤੀ ਕਰਕੇ ਕੀਤੀ ਗਈ।ਬਾਕੀ ਦ੍ਰਿਸ਼ਾਂ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਸ੍ਰੀ ਰਾਮ—ਸੀਤਾ ਵਿਆਹ ਦਾ ਆਨੰਦ ਮਾਣ ਰਹੇ ਹਨ ਅਤੇ ਖੁਸ਼ੀ ਵਿੱਚ ਗੀਤ ਗਾ ਰਹੇ ਹਨ, ਮਹਾਰਾਜ ਦਸ਼ਰਥ ਵੱਲੋਂ ਰਾਮ ਨੂੰ ਯੁਵਰਾਜ ਬਣਾਉਣ ਲਈ ਗੁਰੂ ਵਸਿ਼ਸ਼ਟ ਦਾ ਸ਼ੁੱਭ ਮਹੂਰਤ ਦੱਸਣਾ, ਕੈਕਈ ਦਾ ਰਾਮ ਨੂੰ ਯੁਵਰਾਜ ਬਣਾਉਣ ਲਈ ਮਹਿਲ ਸਜਾਉਣਾ, ਮੰਥਰਾ ਦੁਆਰਾ ਕੈਕਈ ਨੂੰ ਭੜਕਾਉਣਾ ਤੇ ਉਸਨੂੰ ਰਾਜਾ ਜੀ ਵੱਲੋਂ ਦਿੱਤੇ ਗਏ 2 ਵਰਦਾਨਾਂ ਵਿੱਚ ਭਰਤ ਲਈ ਰਾਜ ਤੇ ਰਾਮ ਲਈ ਬਨਵਾਸ ਮੰਗਣਾ, ਸ਼੍ਰੀ ਰਾਮ ਜੀ ਦਾ ਖੁਸ਼ੀ—ਖੁ਼ਸ਼ੀ ਮਾਤਾ—ਪਿਤਾ ਦੀ ਆਗਿਆ ਮੰਨਣ ਲਈ ਤਿਆਰ ਹੋਣਾ ਅਤੇ ਸੀਤਾ ਜੀ ਤੇ ਲਕਸ਼ਮਣ ਜੀ ਨੂੰ ਨਾਲ ਲਿਜਾਣਾ ਦ੍ਰਿਸ਼ ਬਹੁਤ ਹੀ ਵਧੀਆ ਰਹੇ।


ਐਕਟਰ ਬਾਡੀ ਦੇ ਪ੍ਰਧਾਨ ਸ਼੍ਰੀ ਵਰੁਣ ਬਾਂਸਲ ਵੀਨੂੰ ਨੇ ਦੱਸਿਆ ਕਿ ਸ਼੍ਰੀ ਰਾਮ ਚੰਦਰ ਜੀ ਦੀ ਭੁਮਿਕਾ ਵਿਪਨ ਅਰੋੜਾ, ਸੀਤਾ ਮਾਤਾ ਜੀ ਦੀ ਭੁਮਿਕਾ ਡਾ. ਵਿਕਾਸ ਸ਼ਰਮਾ, ਲਕਸ਼ਣ ਦੀ ਭੁਮਿਕਾ ਸੋਨੂੰ ਰੱਲਾ, ਦਸਰਥ ਸ਼੍ਰੀ ਪ੍ਰਵੀਨ ਟੋਨੀ ਸ਼ਰਮਾ, ਗੁਰੂ ਵਿਸਿ਼ਸ਼ਟ ਸ਼੍ਰੀ ਮਨੋਜ ਅਰੋੜਾ, ਕੋਸ਼ਲਿਆ ਜੁਨੈਦ, ਕੈਕਈ ਵਿਜੇ ਸ਼ਰਮਾ, ਸੁਮਿੱਤਰਾ ਗਗਨ, ਮੰਥਰਾ ਸ਼ੰਟੀ ਅਰੋੜਾ, ਸੁਮੰਤ ਅਨੀਸ਼ ਕੁਮਾਰ, ਆਰੀਅਨ, ਸਾਹਿਲ ਤੇ ਅਮਰੀਸ਼ ਜੋਨੀ ਮੰਤਰੀ, ਯਸ਼ ਤੇ ਸੰਜੂ ਵੱਲੋਂ ਦਾਸੀ ਦੀ ਭੁਮਿਕਾ  ਨਿਭਾਈ ਗਈ।ਮੰਚ ਸੰਚਾਲਨ ਦੀ ਭੁਮਿਕਾ ਸਟੇਜ ਸਕੱਤਰ ਸ਼੍ਰੀ ਬਲਜੀਤ ਸ਼ਰਮਾ ਅਤੇ ਸ਼੍ਰੀ ਅਰੁਣ ਅਰੋੜਾ ਵੱਲੋਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਨਿਭਾਈ ਗਈ।  
ਇਸ ਮੌਕੇ ਡਾਇਰੈਕਟਰ ਵਿਨੋਦ ਪਠਾਨ, ਸ਼੍ਰੀ ਤਰਸੇਮ ਕੁਮਾਰ ਹੋਂਡਾ, ਸੰਗੀਤ ਨਿਰਦੇਸ਼ਕ ਸੇਵਕ ਸੰਦਲ ਅਤੇ ਟੀਮ ਮੋਹਨ ਸੋਨੀ ਹਾਰਮੋਨੀਅਮ ਵਾਦਕ, ਅਮਨ ਸਿੱਧੂ ਢੋਲਕ ਵਾਦਕ, ਘੜਾ ਵਾਦਕ ਦਰਸ਼ਨ, ਗੋਰਵ ਬਜਾਜ ਤੇ ਯੋਗਸ਼,   ਸਰਪ੍ਰਸਤ ਕੇ.ਕੇ. ਕੱਦੂ, ਪਰੋਮਪਟਰ ਬਨਵਾਰੀ ਲਾਲ ਬਜਾਜ ਤੇ ਨਵਜੋਤ ਬੱਬੀ, ਰਾਜ ਕੁਮਾਰ ਰਾਜੀ, ਰਾਜੇਸ਼ ਪੂੜਾ, ਪੁਨੀਤ ਸ਼ਰਮਾ ਗੋਗੀ, ਵਿਸ਼ਾਲ ਵਿੱਕੀ, ਬੰਟੀ ਸ਼ਰਮਾ, ਜਗਨਨਾਥ ਕੋਕਲਾ, ਦੀਪਕ ਦੀਪੂ, ਰਾਜੂ ਬਾਵਾ, ਜੀਵਨ ਜੁਗਨੀ, ਸਮਰ ਸ਼ਰਮਾ, ਸੰਦੀਸ਼, ਇੰਦਰਜੀਤ ਗਰਗ, ਬੀਬਾ ਬਜਾਜ, ਚੇਤਨ, ਗੋਰਾ ਸ਼ਰਮਾ, ਰਾਜੀਵ ਕੁਮਾਰ ਕਾਲਾ, ਪਵਨ, ਮਨਜੀਤ ਬੱਬੀ, ਅਸ਼ੋਕ ਕੁਮਾਰ ਟੀਟਾ, ਕੇਵਲ ਅਜਨਬੀ ਮੌਜੂਦ ਸਨ।

NO COMMENTS