*ਪ੍ਰੋਪਰਟੀ ਡੀਲਰ ਐਸੋਸੀਏਸ਼ਨ ਅਤੇ ਕੋਲਨਾਈਜਰ ਐਸੋਸੀਏਸ਼ਨ ਵੱਲੋਂ ਸਾਰੇ ਸੱਜਣਾਂ ਦਾ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਸਦਕਾ ਮਸਲੇ ਦਾ ਹੱਲ ਹੋਇਆ*

0
207

ਮਾਨਸਾ 15 ਦਸੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ) :ਮਾਨਸਾ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਦਕਾ ਰਜਿਸਟਰਾਰ ਦਫਤਰ ਮਾਨਸਾ ਦੇ ਦਫ਼ਤਰ ਅੱਗੇ ਲਗਾਏ ਧਰਨੇ ਨਾਲ 75 ਪ੍ਰਤੀਸ਼ਤ ਮਸਲਾ ਹੱਲ ਹੋ ਗਿਆ ਹੈ ।ਜੋ ਬਾਕੀ ਰਹਿ ਗਿਆ ਉਹ ਅਗਲੇ ਦਿਨਾਂ ਵਿੱਚ ਚੰਡੀਗੜ੍ਹ ਜਾ ਕੇ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਜੇਕਰ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਚੌਂਕ ਵਿੱਚ ਪੱਕੇ ਤੌਰ ਤੇ ਧਰਨਾ ਵੀ ਲਗਾਇਆ ਜਾਵੇਗ ਇਸ ਕਲੋਨਾਈਜ਼ਰ ਐਸੋਸੀਏਸ਼ਨ ਅਤੇ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਨੇ ਉਨ੍ਹਾਂ ਸਾਰੇ ਲੋਕਾ ਦਾ ਧੰਨਵਾਦ ਕੀਤਾ  ਜਿਨ੍ਹਾਂ ਦਾ ਸਹਿਯੋਗ ਸਦਕਾ ਇਸ ਮਸਲੇ ਦਾ ਹੱਲ ਹੋ ਸਕਿਆ ।ਇਸ ਮੌਕੇ ਉਨ੍ਹਾਂ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਸੁਰੇਸ਼ ਨੰਦਗਡ਼੍ਹੀਆ ਚੈਅਰਮੈਨ ਮਾਰਕੀਟ ਕਮੇਟੀ ਮਾਨਸਾ , ਚੁਸਪਿੰਦਰਵੀਰ ਸਿੰਘ ਚਹਿਲ ਪ੍ਰਧਾਨ ਜਿਲਾ ਯੂਥ ਕਾਂਗਰਸ ਮਾਨਸਾ ,ਪ੍ਰੇਮ ਅਰੋੜਾ , ਡਾ ਵਿਜੇ ਸਿੰਗਲਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ,  ਆਪ ਆਗੂ ਕਮਲ ਗੋਇਲ ਜਿਲਾ ਪ੍ਰਧਾਨ ਆਪ ਚਰਨਜੀਤ ਸਿੰਘ ਕਾਮਰੇਡ ਕ੍ਰਿਸ਼ਨ ਚੌਹਾਨ ਮਹਿੰਦਰ ਸਿੰਘ ਭੈਣੀਬਾਘਾ ਬੀ ਕੇ ਯੂ ਡਕੌਂਦਾ ,ਰਾਜਪਾਲ ਸਿੰਘ ਭੁਪਾਲ, ਸ਼ਮੀਰ ਛਾਬੜਾ ਸਨਾਤਨ ਧਰਮ ਸਭਾ ਮਾਨਸਾ, ਪ੍ਰਸ਼ੋਤਮ ਬਾਂਸਲ ਅਗਰਵਾਲ ਸਭਾ ਮਾਨਸਾ, ਡਾ.ਜਨਕ ਰਾਜ ਸਿੰਗਲਾ ਪ੍ਰਧਾਨ I.M.A , ਭੂਸ਼ਣ ਮੱਤੀ ਸੀਨੀਅਰ ਕਾਂਗਰਸੀ ਆਗੂ, ਮਨਦੀਪ ਸਿੰਘ ਗੋਰਾ ਸਾਬਕਾ ਨਗਰ ਕੌਂਸਲ ਪ੍ਰਧਾਨ ,ਬਲਵਿੰਦਰ ਕਾਕਾ ਸਾਬਕਾ ਪ੍ਰਧਾਨ ਨਗਰ ਕੌਂਸਲ , ਐਡਵੋਕੇਟ ਗੁਰਲਾਭ ਸਿੰਘ ਮਾਹਲ , ਕਾਲਾ ਬਿੰਦੀਆਂ ਵਾਲਾ | ਇਸ ਮੌਕੇ ਪ੍ਰੋਪਰਟੀ ਡੀਲਰ ਦੇ ਮੈਂਬਰ ਮੱਖਣ ਸਿੰਘ ਪੱਤੀ, ਬਲਜੀਤ ਸਿੰਘ ਲੱਧੂਵਾਸੀਆ ,ਜਗਤਾਰ ਸਿੰਘ, ਗੁਰਚਰਨ ਸਿੰਘ, ਅਮਰਜੀਤ ਸਿੰਘ, ਕਾਲਾ ਸਿੰਘ, ਹਰਵਿੰਦਰ ਸਿੰਘ ਟੀਟੀ ,ਗੁਰਜੀਤ ਸਿੰਘ ਖਿਆਲਾ ,ਰਣਜੀਤ ਸਿੰਘ ਜਵਾਹਰਕੇ, ਸੁਖਵਿੰਦਰ ਸਿੰਘ ਬਿੱਲਾ , ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਦੇ ਸਹਿਯੋਗ ਸਦਕਾ ਇਸ ਮਸਲੇ ਦਾ ਬਹੁਤ ਜਲਦੀ ਹੱਲ ਹੋ ਗਿਆ ਹੈ।ਬਲਜੀਤ ਸ਼ਰਮਾ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਹੀ ਐੱਮ.ਸੀ ਸਹਿਬਾਨ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ।

NO COMMENTS