ਪ੍ਰਾਈਵੇਟ ਹਸਪਤਾਲ ਨੇ ਕੋਰੋਨਾ ਮਰੀਜ਼ ਦਾ 48 ਦਿਨ ਕੀਤਾ ਇਲਾਜ, ਬਣਾਇਆ 21 ਲੱਖ ਦਾ ਬਿੱਲ, ਫੇਰ ਵੀ ਨਹੀਂ ਬਚੀ ਮਰੀਜ਼ ਦੀ ਜਾਨ

0
195

ਚੰਡੀਗੜ੍ਹ 18 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਬਿਕਰਮਜੀਤ ਮਜੀਠਿਆ ਨੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਤੇ ਗੰਭੀਰ ਦੋਸ਼ ਲਾਏ ਹਨ।ਮਜੀਠਿਆ ਮੁਤਾਬਿਕ ਪ੍ਰਾਈਵੇਟ ਹਸਪਤਾਲ ਨੇ ਕੋਰੋਨਾ ਮਰੀਜ਼ ਨੂੰ ਇਲਾਜ ਲਈ 48 ਦਿਨ ਹਸਪਤਾਲ ‘ਚ ਰੱਖਿਆ ਅਤੇ 21ਲੱਖ ਰੁਪਏ ਬਿੱਲ ਬਣਾ ਦਿੱਤਾ।ਜਦਕਿ ਇਸ ਸਭ ਦੇ ਬਾਵਜੂਦ ਹਸਪਤਾਲ ਮਰੀਜ਼ ਦੀ ਜਾਨ ਬਚਾਉਣ ‘ਚ ਅਸਫਲ ਰਿਹਾ।

ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੇ ਲੋਕਾਂ ਤੋਂ ਉਧਾਰ ਪੈਸੇ ਲੈ ਕਿ ਹਸਪਤਾਲ ਦਾ ਬਿੱਲ ਅਦਾ ਕੀਤਾ ਹੈ।ਮਜੀਠਿਆ ਦਾ ਆਰੋਪ ਹੈ ਕਿ ਕੈਪਟਨ ਸਰਕਾਰ ਕੋਰੋਨਾ ਕਾਲ ਦੌਰਾਨ ਹਸਪਤਾਲਾਂ ਵਲੋਂ ਨਜਾਇਜ਼ ਵਸੂਲੀ ਨਹੀਂ ਰੋਕ ਰਹੀ।ਉਨ੍ਹਾਂ ਕਿਹਾ ਕਿ ਸਰਕਾਰ ਨੇ ਗਾਇਡਲਾਈਨਜ਼ ਬਣਾਈਆਂ ਹਨ ਅਤੇ ਹਸਪਤਾਲਾਂ ਦੇ ਕੋਰੋਨਾ ਇਲਾਜ ਲਈ ਰੇਟ ਤੈਅ ਕੀਤੇ ਹਨ।ਪਰ ਫਿਰ ਵੀ ਮਰੀਜ਼ ਨੂੰ 48 ਦਿਨ ਇਲਾਜ ਅਧੀਨ ਰੱਖਿਆ ਗਿਆ।ਸਰਕਾਰੀ ਰੇਟਾਂ ਮੁਤਾਬਿਕ 6 ਲੱਖ ਰੁਪਏ ਤੱਕ ਬਿੱਲ ਹੋਣਾ ਸੀ।ਉਨ੍ਹਾਂ ਅੱਗੇ ਦੱਸਿਆ ਕਿ ਕੋਰੋਨਾ ਮਰੀਜ਼ 14 ਤੋਂ 21 ਦਿਨਾਂ ‘ਚ ਠੀਕ ਹੋ ਜਾਂਦਾ ਹੈ ਪਰ ਫਿਰ ਵੀ ਹਸਪਤਾਲ ਨੇ 48 ਦਿਨ ਤੱਕ ਮਰੀਜ਼ ਨੂੰ ਭਰਤੀ ਰੱਖਿਆ ।

ਇਸ ਦੌਰਾਨ ਹਸਪਤਾਲ ਸਿਰਫ 8 ਲੱਖ 65 ਹਜ਼ਾਰ ਦੀਆਂ ਤਾਂ ਸਿਰਫ ਦਵਾਈਆਂ ਦਾ ਹੀ ਬਿੱਲ ਬਣਾ ਦਿੱਤਾ।ਮਜੀਠਿਆ ਨੇ ਦੋਸ਼ ਲਾਇਆ ਕਿ ਹਸਪਤਾਲਾਂ ਦੀ ਇਸ ਲੁੱਟ ‘ਚ ਸਰਕਾਰ ਦੀ ਮਿਲੀ ਭੁਗਤ ਹੈ।ਉਨ੍ਹਾਂ ਹੈਰਾਨੀ ਨਾਲ ਕਿਹਾ ਕਿ ਜਿਸ ਮਹਾਮਾਰੀ ਦੀ ਦਵਾਈ ਹੀ ਨਹੀਂ ਬਣੀ ਉਸਦੇ ਮਰੀਜ਼ ਨੂੰ ਅੱਠ ਲੱਖ ਦੀ ਦਵਾਈ ਲਿੱਖ ਦਿੱਤੀ ਗਈ।ਜੇਕਰ ਸਰਕਾਰ ਨੇ ਕੋਵਿਡ ਮਰੀਜ਼ਾਂ ਲਈ ਪ੍ਰਤੀ ਦਿਨ ਦੇ ਹਿਸਾਬ ਨਾਲ ਰੇਟ ਤੈਅ ਕੀਤੇ ਹੋਏ ਹਨ ਤਾਂ ਫੇਰ 21 ਲੱਖ ਰੁਪਏ ਬਿੱਲ ਕਿੰਝ ਬਣ ਗਿਆ।

NO COMMENTS