ਪ੍ਰਾਈਵੇਟ ਸਕੂਲ ਫਾਇਰ ਸੇਫ਼ਟੀ ਅਤੇ ਬਿਲਡਿੰਗ ਸੇਫ਼ਟੀ ਸਰਟੀਫਿਕੇਟ ਕਰਵਾਉਣ ਜਮ੍ਹਾ

0
22

ਮਾਨਸਾ, 10 ਮਾਰਚ (ਸਾਰਾ ਯਹਾਂ/ਜੋਨੀ ਜਿੰਦਲ) : ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਸ਼੍ਰੀ ਸੰਜੀਵ ਕੁਮਾਰ ਨੇ ਪ੍ਰਾਈਵੇਟ ਸਕੂਲਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ 25 ਮਾਰਚ 2021 ਤੱਕ ਫਾਇਰ ਸੇਫ਼ਟੀ ਅਤੇ ਬਿਲਡਿੰਗ ਸੇਫ਼ਟੀ ਸਰਟੀਫਿਕੇਟ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਜਮ੍ਹਾ ਕਰਵਾੳਣ। ਉਨ੍ਹਾਂ ਦੱਸਿਆ ਕਿ  ਆਰ.ਟੀ.ਈ. ਐਕਟ 2009 ਅਨੁਸਾਰ ਪ੍ਰਾਈਵੇਟ ਸਕੂਲਾਂ ਨੂੰ ਆਪਣੀ ਮਾਨਤਾ ਸਾਲ 2020-21 ਲਈ ਜਾਰੀ ਰੱਖਣ ਲਈ ਫਾਇਰ ਸੇਫ਼ਟੀ ਅਤੇ ਬਿਲਡਿੰਗ ਸੇਫਟੀ ਸਰਟੀਫਿਕੇਟ ਅਪ੍ਰੈਲ ਮਹੀਨੇ ਤੱਕ ਜਮ੍ਹਾ ਕਰਵਾਉਣੇ ਹੁੰਦੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਆਰ.ਟੀ.ਈ. ਐਕਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਜਿਸ ਦੀ ਜ਼ਿੰਮੇਵਾਰੀ ਸਬੰਧਤ ਸਕੂਲ ਦੀ ਨਿੱਜੀ ਹੋਵੇਗੀ। ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿਹਾ ਇਸ ਤੋਂ ਇਲਾਵਾ ਜੇਕਰ ਕੋਈ ਸਕੂਲ ਬਿਨ੍ਹਾਂ ਮਾਨਤਾ ਦੇ ਚੱਲ ਰਿਹਾ ਹੈ ਤਾਂ ਇਸ ਦੀ ਸੂਚਨਾ ਜ਼ਿਲ੍ਹਾ ਸਿੱਖਿਆ ਦਫ਼ਤਰ ਦੀ ਈ-ਮੇਲ

ਆਈ.ਡੀ. ssamansa@punjabeducation.gov.in ’ਤੇ ਦਿੱਤੀ ਜਾਵੇ, ਤਾਂ ਜੋ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਤੋਂ ਰੋਕਿਆ ਜਾ ਸਕੇ।  

NO COMMENTS