ਪ੍ਰਾਈਵੇਟ ਕਾਲਜਾਂ ਵਿੱਚ ਕੰਨਟਰੈਕਟ ਬੇਸ ਤੇ ਪੜ੍ਹਾ ਰਹੇ ਅਧਿਆਪਕਾਂ ਦਾ ਅਗਲੇ ਸਾਲ ਵੀ ਕੰਨਟਰੈਕਟ ਜਾਰੀ ਰੱਖਣਾ ਸਰਕਾਰ ਯਕੀਨੀ ਬਣਾਵੇੇ

0
80

ਮਾਨਸਾ 14.05.2020. (ਸਾਰਾ ਯਹਾ/ ਹੀਰਾ ਸਿੰਘ ਮਿੱਤਲ) : ਕਰੋਨਾ ਵਾਇਰਸ ਕਾਰਣ ਪ੍ਰਾਈਵੇਟ ਖੇਤਰ ਵਿੱਚ ਨੌਕਰੀ ਕਰਨ ਵਾਲੇ ਵਿਅਕਤੀਆਂ ਅਤੇ ਮਾਲਕਾਂ, ਕਿਰਾਏਦਾਰ ਅਤੇ ਉਨ੍ਹਾਂ ਦੇ ਮਾਲਕਾਂ ਵਿੱਚ ਤਾਲਮੇਲ ਅਤੇ ਨੌਕਰੀਆਂ ਅਤੇ ਕਿਰਾਏ ਸਬੰਧੀ ਝਗੜੇ ਲਈ ਮਾਨਸਾ ਸ਼ਹਿਰ ਦੀਆਂ ਸਮਾਜਿਕ ਅਤੇ ਸੰਘਰਸ਼-ਸ਼ੀਲ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਬਨਾਉਣ ਸਬੰਧੀ ਸ਼ੁੱਕਰਵਾਰ ਨੂੰ ਮੀਟਿੰਗ ਬੁਲਾਈ ਗਈ ਤਾਂ ਕਿ ਇਸ ਭਿਆਨਕ ਮਹਾਂਮਾਰੀ ਸਮੇਂ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਗੱਲਬਾਤ ਅਤੇ ਚੰਗੇ ਤਰੀਕੇ ਨਾਲ ਨਿੱਕਲ ਸਕੇ। ਇਸ ਵਿੱਚ ਵਪਾਰ ਮੰਡਲ ਅਤੇ ਸ਼ਹਿਰ ਦੀਆਂ ਹੋਰ ਵਪਾਰਕ ਜਥੇਬੰਦੀਆਂ, ਸ਼ਹਿਰ ਦੀਆਂ ਸਮਾਜਿਕ ਅਤੇ ਸੰਘਰਸ਼-ਸ਼ੀਲ ਜਥੇਬੰਦੀਆਂ ਨੂੰ ਸ਼ਾਮਲ ਕੀਤਾ ਜਾਵੇਗਾ. 

            ਇਸਤੋਂ ਇਲਾਵਾ ਪੰਜਾਬ ਦੇ ਵਿੱਚ ਹਜਾਰਾ ਪ੍ਰਾਈਵੇਟ ਸਕੂਲ ਅਤੇ ਕਾਲਜ ਹਨ, ਜਿਹਨਾਂ ਵਿੱਚ ਵੱਡੀ ਸੰਖਿਆ ਵਿੱਚ ਪੰਜਾਬ ਦੇ ਵਿਦਿਆਰਥੀ ਪੜ੍ਹਦੇ ਹਨ। ਇਹ ਸਕੂਲ ਅਤੇ ਕਾਲਜ ਪੰਜਾਬ ਵਿੱਚ ਪ੍ਰਾਈਵੇਟ ਖੇਤਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਰੁਜਗਾਰ ਮੁਹੱਈਆ ਕਰਵਾਉਦੇ ਹਨ ਪਰ ਕੋਰੋਨਾ ਵਾਇਰਸ ਸਮੇਂ ਲਾਕਡਾਊਨ ਲੱਗਿਆ ਹੋਣ ਕਾਰਨ ਇਹਨਾਂ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸਦਾ ਨਤੀਜਾ ਇਹ ਹੋਇਆ ਹੈ ਕਿ ਇਹਨਾਂ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਾਉਣ ਵਾਲੇ ਜਿਆਦਾਤਰ ਅਧਿਆਪਕ, ਬੱਸਾਂ,ਗੱਡੀਆ ਚਲਾਉਣ ਵਾਲੇ ਡਰਾਇਵਰ-ਕੰਡੱਕਟਰ, ਮਾਲੀ ਅਤੇ ਕਲੈਰੀਕਲ ਸਟਾਫ ਵੱਡੀ ਗਿਣਤੀ ਵਿੱਚ ਵਿਹਲੇ ਹੋ ਗਏ ਹਨ.ਕਿਉਕਿ ਬਹੁਤੇ ਪ੍ਰਾਈਵੇਟ ਕਾਲਜ ਅਤੇ ਸਕੂਲ ਵਿਦਿਆਰਥੀਆ ਦੀਆ ਮਹੀਨਾਵਾਰ ਫੀਸਾਂ ਤੇ ਹੀ ਨਿਰਭਰ ਹਨ ਪਰ ਸਰਕਾਰ ਵੱਲੋ ਪ੍ਰਾਈਵੇਟ ਸਕੂਲਾ-ਕਾਲਜਾਂ ਨੂੰ ਫੀਸਾ ਲੈਣ ਤੋ ਰੋਕ ਲੱਗ ਜਾਣ ਕਾਰਨ ਵੱਡੀ ਗਿਣਤੀ ਵਿੱਚ ਇਹਨਾਂ ਪ੍ਰਾਈਵੇਟ ਸਕੂਲਾ-ਕਾਲਜਾਂ ਨੇ ਆਪਣੇ ਸਟਾਫ ਨੂੰ ਤਨਖਾਹਾਂ ਦੇਣੀਆ ਬੰਦ ਕਰ ਦਿੱਤੀਆ ਹਨ, ਜਿਸ ਕਰਕੇ ਇਹਨਾਂ ਵਿਆਕਤੀਆ ਦੇ ਘਰਾ ਵਿੱਚ ਚੁੱਲ੍ਹਾ ਚੱਲਣਾ ਬੰਦ ਹੋ ਗਿਆ ਹੈ ਅਤੇ ਇਹ ਲੋਕ ਬੇਰੁਜਗਾਰ ਹੋ ਗਏ ਹਨ. ਕੋਰੋਨਾਂ ਵਾਇਰਸ ਕਾਰਨ ਸਭ ਤੋ ਵੱਧ ਇਸ ਖੇਤਰ ਦੇ ਪੜੇ ਲਿਖੇ ਲੋਕ ਪ੍ਰਭਾਵਿਤ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਗੁਰਲਾਭ ਸਿੰਘ ਐਡਵੋਕੇਟ ਮਾਨਸਾ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਇਸ ਖੇਤਰ ਵਿੱਚ ਜੁੜੇ ਵਿਆਕਤੀਆਂ ਨੇ ਉਹਨਾਂ ਨਾਲ ਸਪੰਰਕ ਕਰਕੇ ਆਪਣੀਆ ਦੁੱਖ ਤਕਲੀਫਾਂ ਦੱਸੀਆ ਹਨ। ਉਹਨਾ ਦੱਸਿਆ ਕਿ ਸਕੂਲ ਅਤੇ ਕਾਲਜ ਆਪਣੇ ਅਧਿਆਪਕਾਂ ਤੋ ਆਨਲਾਈਨ ਕਲਾਸਾਂ ਤਾਂ ਰੋਜਾਨਾਂ 6-8 ਘੰਟੇ ਲਗਵਾ ਰਹੇ ਹਨ ਪਰ ਉਹਨਾ ਨੂੰ ਕੋਈ ਮਿਹਨਤਾਨਾ ਨਹੀ ਮਿਲ ਰਿਹਾ। ਜਿਸ ਦਾ ਕਾਰਨ ਇਹ ਹੈ ਕਿ ਪ੍ਰਾਈਵੇਟ ਸਕੂਲ-ਕਾਲਜਾਂ ਦੇ ਪ੍ਰਬੰਧਕਾਂ ਪਾਸ ਵਿਦਿਆਰਥੀਆ ਦੀਆ ਮਹੀਨਾਵਾਰ ਫੀਸਾਂ ਅਤੇ ਦਾਖਲਾ ਨਾ ਆਉਣ ਕਾਰਨ ਉਹਨਾਂ ਨੂੰ ਪ੍ਰਬੰਧਕਾਂ ਵੱਲੋਂ ਅੱਗੇ ਤਨਖਾਹਾਂ ਦੇਣੀਆ ਸੰਭਵ ਨਹੀ ਹਨ। ਇਸੇ ਤਰਾ ਕਈ ਪ੍ਰਾਈਵੇਟ ਕਾਲਜਾਂ ਵੱਲੋ ਆਪਣੇ ਸਟਾਫ ਨੂੰ ਹਟਾ ਦਿੱਤਾ ਗਿਆ ਹੈ ਕਿਉਕਿ ਜਿਸ ਸਮੇ ਲਾਕਡਾਊਨ ਹੋਇਆ ਹੈ ਉਸ ਸਮੇਂ ਮਾਰਚ ਦਾ ਮਹੀਨਾ ਸੀ ਅਤੇ ਇਸ ਸਮੇਂ ਉਹਨਾ ਦੀ ਨੌਕਰੀ ਦਾ ਸਾਲਾਨਾ ਕੰਟਰੈਕਟ ਬੇਸ ਦਾ ਆਖਰੀ ਮਹੀਨਾ ਸੀ। ਜਿਸਨੂੰ ਬਹੁਤੇ ਕਾਲਜਾਂ ਵੱਲੋਂ ਜਾਰੀ ਨਹੀ ਰੱਖਿਆ ਗਿਆ। ਇਸਤੋਂ ਇਲਾਵਾ ਜੋ ਇਹਨਾਂ ਸਕੂਲਾ-ਕਾਲਜਾਂ ਵਿੱਚ ਵਿਦਿਆਰਥੀਆ ਦੀ ਢੋਆ-ਢੁਆਈ ਲਈ ਬੱਸਾਂ ਦੇ ਡਰਾਇਵਰ-ਕੰਡੱਕਟਰ ਸਨ, ਉਹ ਵੀ ਬੇਰੁਜਗਾਰ ਹੋ ਗਏ ਹਨ ਅਤੇ ਉਹਨਾ ਨੂੰ ਉਹਨਾਂ ਦੇ ਮਾਲਕਾਂ ਵੱਲੋ ਨੌਕਰੀਆਂ ਤੋਂ ਹਟਾਇਆ ਜਾ ਚੁੱਕਾ ਹੈ. ਇਸੇ ਤਰਾ ਇੱਕ ਸਕੂਲ ਬੱਸ ਤੋ ਹਟਾਏ ਡਰਾਇਵਰ ਬਲਦੇਵ ਸਿੰਘ ਜੋ ਕਿ ਸ਼ਹਿਰ ਮਾਨਸਾ ਵਿਖੇ ਮੱਲੇਕੇ ਕੋਠੇ ਏਰੀਆ ਵਿੱਚ ਰਹਿ ਰਿਹਾ ਸੀ, ਨੌਕਰੀ ਤੋਂ ਹਟਾਏ ਜਾਣ ਕਰਕੇ ਖੁਦਕਸ਼ੀ ਕਰ ਚੁੱਕਿਆ ਹੈ।

                                ਇਸ ਤਰਾ ਇਹਨਾਂ ਹਲਾਤਾਂ ਨੂੰ ਦੇਖਦੇ ਹੋਏ ਸ੍ਰੀ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਰੁਲਦੂ ਸਿੰਘ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਵੱਲੋ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਪ੍ਰਾਈਵੇਟ ਖੇਤਰ ਦੇ ਸਕੂਲਾਂ-ਕਾਲਜਾਂ ਵਿੱਚ ਪੜ੍ਹਾ ਰਹੇ ਸਟਾਫ ਅਤੇ ਇਸ ਨਾਲ ਸਬੰਧਤ ਹੋਰ ਸਟਾਫ ਨੂੰ ਉਹਨਾ ਦੀਆ ਬਣਦੀਆ ਤਨਖਾਹਾਂ ਜਾਂ ਤਾਂ ਸਰਕਾਰ ਦੇਵੇ ਨਹੀ ਤਾਂ ਉਹਨਾਂ ਸਕੂਲਾਂ-ਕਾਲਜਾਂ ਦੇ ਮਾਲਕਾਂ ਪਾਸੋ ਮਹੀਨਾਵਾਰ ਦਿਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਸਕੂਲਾ-ਕਾਲਜਾ ਵਿੱਚ ਲੱਗੇ ਅਧਿਆਪਕਾਂ, ਡਰਾਇਵਰਾ-ਕੰਡੱਕਟਰਾ ਅਤੇ ਕਲੈਰੀਕਲ ਸਟਾਫ, ਮਾਲੀ ਆਦਿ ਨੂੰ ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਕਾਰਨ ਨੌਕਰੀ ਤੋ ਹਟਾਉਣ ਅਤੇ ਫਾਰਗ ਕਰਨ ਤੇ ਤੁਰੰਤ ਰੋਕ ਲਗਾਉਣੀ ਚਾਹੀਦੀ ਹੈ ਅਤੇ ਜੋ ਕੰਟਰੈਕਟ ਬੇਸ ਤੇ ਜੋ ਕਾਲਜਾਂ ਦੇ ਅਧਿਆਪਕ ਹਨ, ਉਹਨਾ ਨੂੰ ਅਗਲੇ ਸਾਲ ਲਈ ਕੰਨਟਰੈਕਟ ਬੇਸ ਜਾਰੀ ਰੱਖਣ ਦੀ ਹਦਾਇਤ ਕੀਤੀ ਜਾਣੀ ਚਾਹੀਦੀ ਹੈ. ਇਸਤੋਂ ਇਲਾਵਾਂ ਜੋ ਪ੍ਰਾਈਵੇਟ ਸਕੂਲ-ਕਾਲਜਾਂ ਦੇ ਪ੍ਰਬੰਧਕਾਂ ਨੇ ਸੰਸਥਾਵਾਂ ਨੂੰ ਚਲਾਉਣ ਲਈ ਜੋ ਬੈਂਕ ਆਦਿ ਪਾਸੋ ਲੋਨ ਆਦਿ ਲਏ ਹੋਏ ਹਨ, ਉਹਨਾਂ ਦੀਆ ਕਿਸਤਾਂ ਅਤੇ ਵਿਆਜ ਨੂੰ ਇਸ ਲਾਕਡਾਊਨ ਸਮੇਂ ਬੈਂਕਾਂ ਨੂੰ ਰਿਕਵਰ ਕਰਨ ਤੋਂ ਰੋਕਿਆ ਜਾਵੇ। ਜੇਕਰ ਇਸ ਤਰਾ ਨਾ ਕੀਤਾ ਗਿਆ ਤਾਂ ਜਿੱਥੇ ਪੰਜਾਬ ਵਿੱਚ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਕਿਸਾਨ-ਮਜਦੂਰ ਖੁਦਕਸ਼ੀਆ ਕਰ ਰਹੇ ਹਨ, ਉਥੇ ਹੁਣ ਪੜੇ ਲਿਖੇ ਬੇਰੁਜਗਾਰ ਅਧਿਆਪਕ ਅਤੇ ਹੋਰ ਸਟਾਫ ਵੀ ਇਸ ਰਾਹ ਪੈ ਜਾਣਗੇ ਅਤੇ ਸਰਕਾਰ ਨੂੰ ਇਸਤੇ ਕਾਬੂ ਪਾਉਣਾ ਔੌਖਾ ਹੋ ਜਾਵੇਗਾ।  ਇਸਤੋਂ ਇਲਾਵਾ ਰੁਲਦੂ ਸਿੰਘ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਨੇ ਮੰਗ ਕੀਤੀ ਕਿ ਕਣਕ ਖਰੀਦ ਦਾ ਜੋ ਸਮਾਂ ਸਰਕਾਰ ਵੱਲੋਂ ਨਿਰਧਾਰਤ ਕੀਤਾ ਗਿਆ ਹੈ, ਉਸੇ ਸਮੇਂ ਦੌਰਾਨ ਸਾਰੀ ਫਸਲ ਨੂੰ ਖਰੀਦਿਆ ਜਾਵੇ.

NO COMMENTS