*ਪ੍ਰਾਇਮਰੀ ਸਕੂਲ ਈ ਜੀ ਐਸ ਸਮਾਉ ਵਿਖੇ ਰੂ-ਬਰੂ ਸਮਾਗਮ ਕਰਵਾਇਆ ਬਲਜੀਤ ਸਿੰਘ ਅਕਲੀਆ ਹੋਏ ਵਿਦਿਆਰਥੀਆਂ ਦੇ ਰੂਬਰੂ*

0
18

ਭੀਖੀ, 27 ਜੁਲਾਈ:- (ਸਾਰਾ ਯਹਾਂ/ਮੁੱਖ ਸੰਪਾਦਕ)ਸਰਕਾਰੀ ਪ੍ਰਾਇਮਰੀ ਸਕੂਲ ਈਜੀਐਸ ਸਮਾਉ ਵਿਖੇ ਬਾਲ ਸਾਹਿਤਕਾਰ ਬਲਜੀਤ ਸਿੰਘ ਅਕਲੀਆ ਦਾ ਵਿਦਿਆਰਥੀਆਂ ਨਾਲ ਰੂ -ਬਰੂ  । ਸਕੂਲ ਮੁਖੀ ਹਰਜਿੰਦਰ ਸਿੰਘ ਅਨੂਪਗੜ੍ਹ ਨੇ ਅਕਲੀਆ ਨੂੰ ਜੀ ਆਇਆਂ ਕਿਹਾ ਅਤੇ ਵਿਦਿਆਰਥੀਆਂ ਨਾਲ ਉਨ੍ਹਾਂ ਦੀ ਜਾਣ ਪਹਿਚਾਣ ਕਰਵਾਉਂਦੇ ਹੋਏ ਦੱਸਿਆ ਕਿ ਬਲਜੀਤ ਸਿੰਘ ਅਕਲੀਆ ਜਿੱਥੇ ਬਾਲ ਸਾਹਿਤ ਦੀ ਰਚਨਾ ਕਰ ਰਹੇ ਹਨ ਉਥੇ ਹੀ ਇਕ ਰੰਗਕਰਮੀ ਅਤੇ ਭੰਗੜਾ ਕਲਾਕਾਰ ਵੀ ਹਨ । ਬਲਜੀਤ ਸਿੰਘ ਅਕਲੀਆ ਨੇ ਵਿਦਿਆਰਥੀਆਂ ਦੇ ਰੂ ਬਰੂ ਹੁੰਦੇ ਹੋਏ ਉਨ੍ਹਾਂ ਨੂੰ ਬਾਲ ਸਾਹਿਤ ਸਿਰਜਣ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ । ਉਨ੍ਹਾਂ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ । ਉਨ੍ਹਾ ਕਿਹਾ ਕਿ ਲਗਾਤਾਰ ਪੜ੍ਹਨ ਅਤੇ ਲਿਖਣ ਨਾਲ ਸਾਡੀ ਲਿਖਣ ਸ਼ੈਲੀ ਵਿਚ ਸੁਧਾਰ ਆਉਂਦਾ ਰਹਿੰਦਾ ਹੈ । ਉਨ੍ਹਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਾਡੇ ਅੰਦਰ ਛੁਪੀ ਪ੍ਰਤਿਭਾ ਨੂੰ ਪਹਿਚਾਣ ਲਈ ਸਕੂਲ ਅਜਿਹਾ ਮੰਚ ਹੈ ਜਿਥੋਂ ਹਰ ਪਾਸੇ ਰਾਹ ਨਿਕਲਦੇ ਹਨ । ਉਨ੍ਹਾਂ ਨੇ ਸਕੂਲ ਲਾਇਬ੍ਰੇਰੀ ਵਾਸਤੇ ਵੱਖ-ਵੱਖ ਸਾਹਿਤਕਾਰਾਂ ਦੀਆਂ ਪੁਸਤਕਾਂ ਦਾ ਸੈੱਟ ਵੀ ਭੇਟ ਕੀਤਾ । ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਮਨਪਸੰਦ ਦੀਆਂ ਕਵਿਤਾਵਾਂ ਪੇਸ਼ ਕੀਤੀਆਂ । ਇਸ ਮੌਕੇ ਰਾਜਵਿੰਦਰ ਮੀਰ, ਹਰਵਿੰਦਰ ਸਿੰਘ, ਮਨਦੀਪ ਕੁਮਾਰ, ਕਰਨ ਭੀਖੀ ਆਦਿ ਹਾਜ਼ਰ ਸੀ । 

ਤਸਵੀਰ – ਸਰਕਾਰੀ ਪ੍ਰਾਇਮਰੀ ਸਕੂਲ (ਈਜੀਐਸ)ਸਮਾਉ ਵਿਖੇ  ਬਲਜੀਤ ਸਿੰਘ ਅਕਲੀਆ ਕਿਤਾਬਾਂ ਦਾ ਸੈੱਟ ਭੇਂਟ ਕਰਦੇ ਹੋਏ  ।

NO COMMENTS