*ਪ੍ਰਾਇਮਰੀ ਨੋਡਲ ਅਫ਼ਸਰਾਂ ਦੀ ਖੇਡਾਂ ਸਬੰਧੀ ਆਨਲਾਇਨ ਟ੍ਰੇਨਿੰਗ ਹੋਈ*

0
11

ਮਾਨਸਾ, 11 ਜੂਨ  (ਸਾਰਾ ਯਹਾਂ/ਮੁੱਖ ਸੰਪਾਦਕ): ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਗੁਣਾਤਮਕ ਬਣਾਉਣ ਲਈ ਹਰ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੰਤਵ ਲਈ ਵਿਭਾਗ ਵੱਲੋਂ ਪ੍ਰਾਇਮਰੀ ਪੱਧਰ ਦੀਆਂ ਖੇਡਾਂ ਨੂੰ ਪ੍ਰਫੁੱਲਤ ਕਰਨ ਦਾ ਵੀ ਬੀੜਾ ਚੁੱਕਿਆ ਗਿਆ ਹੈ। ਡਿਪਟੀ ਡਾਇਰੈਕਟਰ ਫਿਜ਼ੀਕਲ ਸਿੱਖਿਆ ਸੁਨੀਲ ਭਾਰਦਵਾਜ ਦੀ ਯੋਗ ਅਗਵਾਈ ਵਿੱਚ ਪ੍ਰਾਇਮਰੀ ਪੱਧਰ ਨੋਡਲ ਅਫਸਰਾਂ ਦੀ ਕਪੈਸਟੀ ਬਿਲਟ ਅੱਪ ਪ੍ਰੋਗਰਾਮ ਤਹਿਤ ਸਿੱਖਿਆ ਵਿਭਾਗ ਦੇ ਖੇਡ ਮਾਹਿਰਾਂ ਦੀ ਦੇਖ ਰੇਖ ਹੇਠ ਆਨਲਾਇਨ ਟ੍ਰੇਨਿੰਗ ਕਰਵਾਈ ਗਈ । ਇਸ ਟੇ੍ਰਨਿੰਗ ਵਿੱਚ ਜਿਲ੍ਹੇ ਦੇ 294 ਪ੍ਰਾਇਮਰੀ ਸਕੂਲਾਂ ਦੇ ਨੋਡਲ ਅਫਸਰਾਂ ਨੇ ਭਾਗ ਲਿਆ ।
ਇਸ ਟ੍ਰੇਨਿੰਗ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਸ੍ਰੀ ਗੁਰਦੀਪ ਸਿੰਘ ਡੀ.ਐਮ ਸਪੋਰਟਸ ਮਾਨਸਾ, ਬਲਵਿੰਦਰ ਸਿੰਘ ਬੀ.ਐਮ.ਸਪੋਰਟਸ ,ਰਣਜੀਤ ਸਿੰਘ ਬੀ.ਐਮ.ਸਪੋਰਟਸ ,ਬੁੱਧ ਸਿੰਘ ਬੀ.ਐਮ.ਸਪੋਰਟਸ,ਰਾਜਵੰਸ ਕੌਰ ਬੀ.ਐਮ.ਸਪੋਰਟਸ ਅਤੇ ਬਲਵਿੰਦਰ ਸਿੰਘ ਬੀ.ਐਮ ਸਪੋਰਟਸ ਵੱਲੋਂ ਰੀਸੋਰਸ ਪਰਸ਼ਨਜ਼ ਵਜ਼ੋ ਭੁਮਿਕਾ ਨਿਭਾਈ ਗਈ।ਇਹ ਟ੍ਰੇਨਿੰਗ ਪ੍ਰਾਇਮਰੀ ਪੱਧਰ ਨੂੰ ਉੱਚਾ ਚੁੱਕਣ ਅਤੇ ਵਧੀਆ ਨਤੀਜੇ ਪ੍ਰਾਪਤ ਕਰਨ ਵਿੱਚ ਸਹਾਇਕ ਸਿੱਧ ਹੋਵੇਗੀ। ਜ਼ਿਲ੍ਹਾ ਸਿੱਖਿਆ ਅਫਸਰ (ਐਸਿ)ਸ੍ਰੀ ਸੰਜੀਵ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਸ੍ਰੀ ਗੁਰਲਾਭ ਸਿੰਘ ਨੇ ਇਸ ਟ੍ਰੇਨਿੰਗ ਦੀ ਸ਼ਲਾਘਾ ਕੀਤੀ 

NO COMMENTS