ਪ੍ਰਸ਼ਾਸਨ ਹੋਇਆ ਸਖ਼ਤ, ਮਹਿੰਗੇ ਭਾਅ ਤੇ ਮਾਸਕ ਵੇਚਣ ਵਾਲਿਆਂ ਨੂੰ ਤਾੜਨਾ

0
47

ਚੰਡੀਗੜ੍ਹ: ਕੋਰੋਨਾਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਘਾਤਕ ਵਾਇਰਸ ਦੇ ਚੱਲਦਿਆਂ ਕਈ ਕੈਮਿਸਟ ਦੁਕਾਨਾਂ ਮਾਸਕ ਤੇ ਸੈਨੇਟਾਇਜ਼ਰ ਮਹਿੰਗੇ ਭਾਅ ਤੇ ਵੇਚ ਰਹੇ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਇਨ੍ਹਾਂ ਦੁਕਾਨ ਦਾਰਾਂ ਤੇ ਅੱਜ ਸਖ਼ਤੀ ਵੀ ਕੀਤੀ ਗਈ ਹੈ। ਕੁਝ ਕੈਮਿਸਟ ਭਾਰਤ ‘ਚ ਇਸ ਸਾਮਾਨ ਦੀ ਘਾਟ ਨੂੰ ਦੱਸਦਿਆਂ ਐਮਆਰਪੀ ਰੇਟ ਤੋਂ ਵੱਧ ਤੇ ਇਹ ਸਾਮਾਨ ਵੇਚ ਰਹੇ ਹਨ।

ਇਸ ਦੌਰਾਨ ਅੱਜ ਚੰਡੀਗੜ੍ਹ ਦੇ ਸੈਕਟਰ 32 ਤੇ 45 ‘ਚ ਐਸਡੀਐਮ ਐਸਕੇ ਜੈਨ ਵੱਲੋਂ ਚੈਕਿੰਗ ਕਰ ਕਿ ਇਨ੍ਹਾਂ ਕੈਮਿਸਟਾਂ ਤੇ ਸਖ਼ਤੀ ਕੀਤੀ ਹੈ। ਐਸਡੀਐਮ ਨੇ ਇਹਨਾਂ ਦੁਕਾਨਾਂ ਤੇ ਚੈਕਿੰਗ ਦੌਰਾਨ ਕਈਆਂ ਨੂੰ ਨੋਟਿਸ ਵੀ ਜਾਰੀ ਕੀਤੇ ਹਨ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਮਾਸਕ ਤੇ ਸੈਨੇਟਾਇਜ਼ਰ ਮਹਿੰਗੇ ਰੇਟ ਤੇ ਨਾ ਵੇਚਣ ਦੀ ਤੜਨਾ ਵੀ ਕੀਤੀ ਹੈ।ਇਸ ਮੌਕੇ ਉਨ੍ਹਾਂ ਦੇ ਨਾਲ ਡਰੱਗ ਇਨਸਪੈਕਟਰ ਵੀ ਹਾਜ਼ਰ ਸਨ।

NO COMMENTS