ਪ੍ਰਸ਼ਾਸਨ ਲੋਕਾਂ ਨਾਲ ਆਪਸੀ ਤਾਲਮੇਲ ਬਣਾਕੇ ਸੁਖਾਵੇਂ ਢੰਗ ਨਾਲ ਇਸ ਕਾਰਜ ਨੂੰ ਚੜਾਵੇ ਨੇਪਰੇ – ਨਗਰ ਸੁਧਾਰ ਸਭਾ

0
178

ਬੁਢਲਾਡਾ – 20 ਅਗਸਤ (ਸਾਰਾ ਯਹਾ/ਅਮਨ ਮਹਿਤਾ) – ਨਜਾਇਜ਼ ਉਸਾਰੀਆਂ ਦੇ ਮਾਮਲੇ ੋਤੇ ਗੰਭੀਰਤਾ ਨਾਲ ਡੂੰਘੀ ਵਿਚਾਰ ਚਰਚਾ ਲਈ ਨਗਰ ਸੁਧਾਰ ਸਭਾ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਸ: ਪਰੇਮ ਸਿੰਘ ਦੋਦੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਸੰਸਥਾ ਦੇ ਜਨਰਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਨਜਾਇਜ਼ ਉਸਾਰੀਆਂੇਕਬਜਿਆਂ ਦੇ ਮਾਮਲੇ ਵਿੱਚ ਪੱਖਪਾਤ ਨਾ ਕੀਤਾ ਜਾਵੇ , ਇਸਦਾ ਅਮਲ ਸ਼ਹਿਰ ਦੇ ਇੱਕ ਸਿਰੇ ਤੋਂ ਆਰੰਭ ਕਰਕੇ ਕੀਤਾ ਜਾਵੇ ਅਤੇ ਪ੍ਰਸ਼ਾਸ਼ਨ ਦੁਆਰਾ ਕਿਸੇ ਕਿਸਮ ਦੀ ਜ਼ੋਰ – ਜਬਰਦਸਤੀ ਨਾ ਕੀਤੀ ਜਾਵੇ। ਇਸ ਕਾਰਜ ਨੂੰ ਪ੍ਰਸ਼ਾਸਨ ਸਬੰਧਤ ਦੁਕਾਨਦਾਰਾਂ- ਸ਼ਹਿਰੀਆਂ ਤੋਂ ਇਲਾਵਾ ਸ਼ਹਿਰ ਦੀਆਂ ਸੰਸਥਾਵਾਂ ਦੇ ਨਾਲ ਆਪਸੀ ਤਾਲਮੇਲ ਬਣਾਕੇ ਸੁਖਾਵੇਂ ਢੰਗ ਨਾਲ ਨੇਪਰੇ ਚੜਾਵੇ ਤਾਂ ਜੋ ਸ਼ਹਿਰ ਵਿੱਚ ਅਮਨ-ਅਮਾਨ ਦੀ ਸਥਿਤੀ ਨੂੰ ਕੋਈ ਠੇਸ ਨਾ ਪਹੁੰਚੇ। ਐਡਵੋਕੇਟ ਦਲਿਓ ਨੇ ਬਿਆਨ ਵਿੱਚ ਅੱਗੇ ਕਿਹਾ ਕਿ ਸੰਸਥਾ ਚਾਹੁੰਦੀ ਹੈ ਕਿ ਕਾਰੋਨਾ ਮਹਾਂਮਾਰੀ ਕਾਰਨ ਵਪਾਰ-ਕਾਰੋਬਾਰ ਵਿੱਚ ਬਹੁਤ ਜਿਆਦਾ ਮੰਦਵਾੜਾ ਹੈ ਇਸ ਕਰਕੇ ਕਿਸੇ ਦੁਕਾਨਦਾਰ,ਵਪਾਰੀ ਜਾਂ ਆਮ ਸ਼ਹਿਰੀ ਨਾਲ ਧੱਕੇਸ਼ਾਹੀ ਨਾ ਕੀਤੀ ਜਾਵੇ । ਜੇ ਧੱਕੇਸ਼ਾਹੀ ਹੋਈ ਤਾਂ ਨਗਰ ਸੁਧਾਰ ਸਭਾ ਸ਼ਹਿਰ ਦੇ ਦੁਕਾਨਦਾਰਾਂ – ਵਪਾਰੀਆਂ ਅਤੇ ਆਮ ਸ਼ਹਿਰੀਆਂ ਦੇ ਅੰਗ-ਸੰਗ ਖੜੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰਵਾਸੀਆਂ ਦੀ ਅੱਜ ਦੇ ਸਮੇਂ ਦੀ ਵੱਡੀ ਸਮੱਸਿਆ ਪੀਣ ਵਾਲੇ ਪਾਣੀ ਵਿੱਚ ਗੰਦੇ ਪਾਣੀ ਦੀ ਮਿਕਸ ਹੋ ਕੇ ਹੋ ਰਹੀ ਸਪਲਾਈ ਫੌਰੀ ਠੀਕ ਕੀਤੀ ਜਾਵੇ ਅਤੇ ਸ਼ਹਿਰਵਾਸੀਆਂ ਨੂੰ ਪੀਣ ਲਈ ਸਾਫ਼-ਸੁਥਰਾ ਪਾਣੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇ। ਇਸ ਤੋਂ ਇਲਾਵਾ ਗੰਦੇ ਪਾਣੀ ਦੀ ਨਿਕਾਸੀ , ਸ਼ਹਿਰ ਵਿੱਚ ਸਫ਼ਾਈ ਇਹ ਦੋਵੇਂ ਕੰਮ ਵੀ ਜਲਦੀ ਕੀਤੇ ਜਾਣ । ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਸ਼ਹਿਰ ਲਈ ਤਿਆਰ ਮਾਸਟਰ ਪਲਾਨ ਜਨਤਕ ਕੀਤਾ ਜਾਵੇ , ਇਸ ਮਾਸਟਰ ਪਲਾਨ ਲਈ ਤਜਵੀਜ਼ਤ ਖਰਚ ਹੋਣ ਵਾਲੀ ਰਾਸ਼ੀ ਵੀ ਸ਼ਹਿਰਵਾਸੀਆਂ ਨੂੰ ਦੱਸੀ ਜਾਵੇ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ਆਦਿ ਲਈ ਆਏ 3।83 ਕਰੋੜ ਰੁਪਏ ਨਾਲ ਕੰਮ ਜਲਦੀ ਸ਼ੁਰੂ ਕਰਵਾਏ ਜਾਵੇ । ਮੀਟਿੰਗ ਵਿੱਚ ਐਡਵੋਕੇਟ ਸੁਸ਼ੀਲ ਬਾਂਸਲ , ਸੁਰਜੀਤ ਸਿੰਘ ਟੀਟਾ , ਲਵਲੀ ਕਾਠ , ਰਾਕੇਸ਼ ਘੱਤੂ, ਮਾਸਟਰ ਰਘੂਨਾਥ ਸਿੰਗਲਾ , ਵਿਸ਼ਾਲ ਰਿਸ਼ੀ , ਜੱਸੀ ਸਵਰਨਕਾਰ ਸੰਘ , ਅਮਿਤ ਕੁਮਾਰ ਜਿੰਦਲ , ਰਾਜਿੰਦਰ ਸਿੰਘ ਸੋਨੂੰ ਕੋਹਲੀ ਆਦਿ ਹਾਜ਼ਰ ਸਨ।

NO COMMENTS