ਪ੍ਰਸ਼ਾਸਨ ਨੇ ਅਵਾਰਾ ਪਸ਼ੂਆ ਨੂੰ ਗਊਸ਼ਾਲਾ ਭੇਜਿਆ ਸ਼ਹਿਰ ਨਿਵਾਸੀਆਂ ਵੱਲੋ ਐੱਸਡੀਐੱਮ ਵੱਲੋਂ ਕਰਵਾਏ ਇਸ ਕੰਮ ਦੀ ਕੀਤੀ ਸ਼ਲਾਘਾ

0
52

ਸਰਦੂਲਗੜ੍ਹ,22 ਦਸੰਬਰ (ਸਾਰਾ ਯਹਾ/ਬਲਜੀਤ ਪਾਲ) ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਿੱਚ ਮਾਣਯੋਗ ਡਿਪਟੀ ਕਮਿਸ਼ਨਰ ਮਾਨਸਾ ਦੀਆਂ ਹਦਾਇਤਾਂ ਅਨੁਸਾਰ ਅਵਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਵਿੱਚ ਸ਼ਿਫਟ ਕੀਤਾ ਗਿਆ, ਜਿਸ ਦੀ ਪ੍ਰਕਿਰਿਆ ਤਹਿਤ ਦੂਸਰੇ ਦਿਨ ਵੀ ਅਵਾਰਾ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਲਿਜਾਣ ਦਾ ਕੰਮ ਨਗਰ ਪੰਚਾਇਤ ਸਰਦੂਲਗੜ੍ਹ ਵਲੋਂ ਐੱਸ.ਡੀ.ਐੱਮ ਸਰਦੂਲਗੜ੍ਹ ਸ਼੍ਰੀਮਤੀ ਸਰਬਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਨਗਰ ਪੰਚਾਇਤ ਸਰਦੂਲਗੜ੍ਹ ਦੇ ਕਲਰਕ ਮੋਹਿਤ ਕੁਮਾਰ ਨੇ ਦੱਸਿਆ ਕਿ ਕਾਰਜ ਸਾਧਕ ਅਫ਼ਸਰ ਸਰਦੂਲਗੜ੍ਹ ਦੇ ਹੁਕਮਾਂ ਅਨੁਸਾਰ ਬਣਾਈ ਟੀਮ ਵੱਲੋਂ ਸਰਦੂਲਗੜ੍ਹ ਸ਼ਹਿਰ ਵਿਚੋਂ ਅਵਾਰਾ ਢੱਠੇ ਫੜ ਲਿਆ ਕੇ ਇਕ ਜਗ੍ਹਾ ਤੇ ਇਕੱਠੇ ਕੀਤੇ ਗਏ ਹਨ ਅਤੇ ਇਥੋਂ ਹੀ ਟਰੱਕ ਰਾਹੀਂ ਉਨ੍ਹਾਂ ਨੂੰ ਗਊਸ਼ਾਲਾ ਖੋਖਰ ਵਿਖੇ ਭੇਜਿਆ ਜਾ ਰਿਹਾ ਹੈ, ਨਾਲ ਹੀ ਜੋ ਅਵਾਰਾ ਗਊਆਂ ਹਨ ਉਨ੍ਹਾਂ ਨੂੰ ਸਰਦੂਲਗਡ਼੍ਹ ਲੋਕਲ ਗਊਸ਼ਾਲਾ ਵਿਚ ਭੇਜਿਆ ਜਾ ਰਿਹਾ ਹੈ। ਇਸ ਕੰਮ ਵਿਚ ਵੈਟਨਰੀ ਵਿਭਾਗ ਤੋਂ ਵੈਟਨਰੀ ਅਫਸਰ ਰਵੀਕਾਂਤ ਅਤੇ ਉਨ੍ਹਾਂ ਦੀ ਟੀਮ ਵੀ ਸਹਿਯੋਗ ਦੇ ਰਹੇ ਹਨ।
ਇਸ ਮੌਕੇ ਤੇ ਮੌਜੂਦ ਸ਼ਹਿਰੀਆਂ ਵਿੱਚ ਕਾਕਾ ਉੱਪਲ ਨੇ ਵਪਾਰ ਮੰਡਲ ਵੱਲੋਂ ਐਸਡੀਐਮ ਸਰਦੂਲਗੜ੍ਹ ਸ੍ਰੀਮਤੀ ਸਰਬਜੀਤ ਕੌਰ ਦਾ ਧੰਨਵਾਦ ਕਰਦੇ ਹੋਏ ੳੁਨ੍ਹਾਂ ਦੁਆਰਾ ਕਰਵਾਏ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਐਸਡੀਐਮ ਸਰਦੂਲਗੜ੍ਹ ਵੱਲੋਂ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਪਛਾਣਦੇ ਹੋਏ ਇਹ ਵਧੀਆ ਉੱਦਮ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਸ਼ਹਿਰ ਨਿਵਾਸੀ ਉਮੀਦ ਕਰਦੇ ਹਨ ਕਿ ਸ਼ਹਿਰ ਦੇ ਸਾਰੇ ਰੁਕੇ ਹੋਏ ਕੰਮਾਂ ਨੂੰ ਇਸੇ ਤਰ੍ਹਾਂ ਹੀ ਨੇਪਰੇ ਚਾੜ੍ਹਿਆ ਜਾਵੇਗਾ

NO COMMENTS