*ਪ੍ਰਮਾਤਮਾ ਨਾਲ ਮਨ ਲਗਾਉਣ ਨਾਲ ਸਾਡੇ ਅੰਦਰ ਸਤਿਗੁਣ ਆਉਣਗੇ- ਪੰਡਤ ਅਸ਼ਵਨੀ ਸ਼ਰਮਾ*

0
97

ਸੁਰਿੰਦਰ ਲਾਲੀ, ਮਾਨਸਾਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਮਾਨਸਾ ਵੱਲੋਂ ਸ੍ਰੀ ਗੀਤਾ ਭਵਨ ਮਾਨਸਾ ਵਿਖੇ ਮਨਾਏ ਜਾ ਰਹੇ ਸ੍ਰੀ ਰਾਧਾ ਜਨਮ ਅਸ਼ਟਮੀ ਉਤਸਵ ਦੇ ਚੋਥੇ ਦਿਨ ਜੋਤੀ ਪ੍ਰਚੰਡ ਦੀ ਰਸਮ  ਸਾਮ ਚਾਟ ਭੰਡਾਰ ਨੇ ਨਿਭਾਈ। ਇਸ ਮੌਕੇ ਪ੍ਰਵਚਨਾਂ ਦੀ ਅੰਮ੍ਰਿਤਮਈ ਵਰਖਾ ਕਰਦਿਆਂ ਪੰਡਤ ਅਸ਼ਵਨੀ ਕੁਮਾਰ ਸ਼ਰਮਾ ਕਾਲਿਆਂਵਾਲੀ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਸਾਡੀ ਇੱਛਾ ਹੋਵੇਗੀ ਉਸੇ ਤਰ੍ਹਾਂ ਦਾ ਹੀ ਸਾਡਾ ਮਨ ਹੋਵੇਗਾ। ਸ਼ਰੀਰ ਰੰਗ ਬਦਲਦਾ ਹੈ, ਕਦੇ ਬਚਪਨ, ਕਦੇ ਜਵਾਨੀ, ਕਦੇ ਬੁਢਾਪਾ, ਪਰ ਮਨ ਨਹੀਂ ਬਦਲੇਗਾ। ਇਸ ਨੂੰ ਬਦਲਣਾ ਮਾਤਾ ਦਾ ਕੰਮ ਹੈ, ਪਰ ਮਾਨਵ ਜੀਵਨ ਨੂੰ ਪ੍ਰਮਾਤਮਾ ਨੇ ਬੁੱਧੀ ਦਿੱਤੀ ਹੈ ਤੇ ਜੀਵ ਆਪਣੀ ਬੁੱਧੀ ਦੀ ਵਰਤੋਂ ਕਰ ਕੇ ਇਸ ਮਨ ਨੂੰ ਬਦਲ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮਨ ਨੂੰ ਅਸੀਂ ਜਿਸ ਵੱਲ ਲਗਾਉਣਾ ਹੈ, ਲਗਾ ਸਕਦੇ ਹਾਂ, ਚਾਹੇ ਇਸ ਮਨ ਨੂੰ ਪ੍ਰਮਾਤਮਾ ਨਾਲ ਚਾਹੇ ਇਸ ਮਨ ਨੂੰ ਸੰਸਾਰ ਵੱਲ ਲਗਾ ਲਈਏ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨਾਲ ਮਨ ਲਗਾਉਣ ਨਾਲ ਸਾਡੇ ਅੰਦਰ ਸਤਿਗੁਣ ਆਉਣਗੇ।ਉਨ੍ਹਾਂ ਕਿਹਾ ਕਿ ਸੰਸਾਰ ਵੱਲ ਮਨ ਲਗਾਉਣ ਨਾਲ ਸਾਡੇ ਵਿੱਚ ਤਮੋਗੁਣ ਆਉਣਗੇ। ਜੇਕਰ ਅਸੀਂ ਆਪਣੇ ਜੀਵਨ ਨੂੰ ਸੁਧਾਰਨਾ ਚਾਹੁੰਦੇ ਹਾਂ ਤਾਂ ਸਾਨੂੰ ਮਾਂ ਭਗਵਤੀ ਦੀ ਸ਼ਰਨ ਵਿੱਚ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਵਿਧਾਤਾ ਦਾ ਲਿਖਿਆ ਹੋਇਆ ਲੇਖ ਬਦਲ ਸਕਦਾ ਹੈ, ਪਰ ਕਦੇ ਸੰਤ ਮਹਾਂਪੁਰਸ਼ ਵੱਲੋਂ ਕਹੇ ਗਏ ਬਚਨਾਂ ਨੂੰ ਪ੍ਰਮਾਤਮਾ ਵੀ ਨਹੀਂ ਬਦਲ ਸਕਦਾ। ਸੰਤ ਦਾ ਮਨ ਮੱਖਣ ਦੀ ਤਰ੍ਹਾਂ ਮੁਲਾਇਮ ਹੁੰਦਾ ਹੈ, ਸੰਤ ਬੜ੍ਹੇ ਭੋਲੇ ਹੁੰਦੇ ਹਨ, ਜਿਸ ਨੂੰ ਸੰਸਾਰੀ ਲੋਕ ਨਹੀਂ ਸਮਝ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਮਾਂ ਭਗਵਤੀ ਦੀ ਸ਼ਰਨ ਵਿੱਚ ਜਾਵਾਂਗੇ ਤਾਂ ਮਾਂ ਕਦੇ ਵੀ ਭਗਤ ਦਾ ਬੁਰਾ ਨਹੀਂ ਹੋਣ ਦੇਵੇਗੀ। ਜਿਸ ਤਰ੍ਹਾਂ ਇੱਕ ਸੰਸਾਰੀ ਮਾਂ ਆਪਣੇ ਬੱਚੇ ਦਾ ਕਦੇ ਵੀ ਬੁਰਾ ਨਹੀਂ ਸੋਚਦੀ। ਬ੍ਰਹਮਾ, ਵਿਸ਼ਨੂੰ, ਮਹੇਸ਼ ਦੀ ਜਨਨੀ ਇਹ ਭਗਵਤੀ ਮਹਾਂ ਮਾਇਆ ਹੈ। ਬਿੰਨ੍ਹਾਂ ਭਗਵਤੀ ਮਾਂ ਦੀ ਸ਼ਕਤੀ ਤੋਂ ਬਿੰਨ੍ਹਾਂ ਬ੍ਰਹਮਾ, ਵਿਸ਼ਨੂੰ, ਮਹੇਸ਼ ਵੀ ਕੁੱਝ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜਿਸ ਘਰ ਵਿੱਚ ਇਸਤਰੀ ਦਾ ਸਨਮਾਨ ਹੁੰਦਾ ਹੈ, ਉਥੇ ਦੇਵਤਾ ਲੋਕ ਨਿਵਾਸ ਕਰਦੇ ਹਨ, ਪਰ ਜਿਸ ਥਾਂ ਇਸਤਰੀ ਦਾ ਅਪਮਾਨ ਹੁੰਦਾ ਹੈ, ਉਥੇ ਲਕਸ਼ਮੀ ਰੂਪ ਮਾਂ ਕਦੇ ਵੀ ਨਿਵਾਸ ਨਹੀਂ ਕਰਦੀ। ਸਮਾਗਮ ਦੋਰਾਨ ਕਿ੍ਸਨ ਜਨਮ ਦਾ ਦਿ੍ਸਟਾਤ ਬਾਖੂਬੀ ਪੇਸ਼ ਕੀਤਾ ਗਿਆ।ਇਸ ਦੋਰਾਨ ਉਨਾ ਆਪਣੀ ਮਧੁਰ ਆਵਾਜ ਚ ਸੁੰਦਰ ਸੁੰਦਰ ਭਜਨ ਵੀ ਸੁਣਾਏ। ਇਸ ਮੌਕੇ ਮੰਡਲ ਦੇ ਪ੍ਰਧਾਨ ਧਰਮ ਪਾਲ ਪਾਲੀ, ਪਵਨ ਧੀਰ,  ਮੱਖਣ ਲਾਲ, ਸੁਰਿੰਦਰ ਲਾਲੀ, ਗਿਆਨ ਚੰਦ, ਦੀਵਾਨ ਭਾਰਤੀ, ਸਕੱਤਰ ਅਮਰ ਪੀ. ਪੀ.ਅਮਰ ਨਾਥ ਲੀਲਾ, ਕੁੱਕੂ ਅੱਕਾਂਵਾਲੀ, ਸੋਨੂੰ ਅਤਲਾ, ਸੁਭਾਸ਼ ਸ਼ਰਮਾ, ਆਚਾਰੀਆ ਬਿ੍ਜ  ਵਾਸੀ, ਬੱਦਰੀ ਨਰਾਇਣ, ਦੀਵਾਨ ਧਿਆਨੀ,ਮਹਿੰਦਰ ਪੱਪੀ, ਹੈਪੀ ਸਾਈਡ, ਕਿ੍ਸਨ ਬਾਸਲ, ਸੁਭਾਸ ਪੱਪੂ, ਰਕੇਸ ਤੋਤਾ,  ਵਿਨੋਦ ਰਾਣੀ,ਕਿ੍ਸਨਾ ਦੇਵੀ, ਨੀਸੂ, ਨੀਲਮ ਰਾਣੀ, ਅਭਿਨਾਸ, ਸੀਲਾ ਦੇਵੀ, ਕਮਲੇਸ ਰਾਣੀ, ਦਰਸਨਾ ਦੇਵੀ, ਸੁਸਮਾ ਦੇਵੀ,ਮੂਰਤੀ, ਕਿਰਨਾ ਰਾਣੀ, ਨਿਰਮਲਾ ਦੇਵੀ,  ਅਨਾਮਿਕਾ ਗਰਗ, ਮੰਜੂ, ਸਰੋਜ ਬਾਲਾ, ਸੁਨੀਤਾ ਤੋ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।

NO COMMENTS