ਮਾਨਸਾ 18 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)ਸਤਿਗੁਰ ਸੇਵਾ ਟਰੱਸਟ ਮਾਨਸਾ ਵਲੋਂ “ਏਕ ਸ਼ਾਮ ਕੱਨਹੀਆ ਕੇ ਨਾਮ” ਸਤਿਸੰਗ ਦਾ ਆਯੋਜਨ ਟਰੱਸਟ ਦੇ ਸਰਪ੍ਰਸਤ ਆਨੰਦ ਪ੍ਰਕਾਸ਼ ਦੇ ਨਿਵਾਸ ਸਥਾਨ ਗਰੀਨ ਵੈਲੀ ਵਿਖੇ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਸਤਿਸੰਗ ਦਾ ਆਨੰਦ ਮਾਣਿਆ।ਇਹ ਜਾਣਕਾਰੀ ਦਿੰਦਿਆਂ ਟਰੱਸਟ ਦੇ ਸਕੱਤਰ ਸੰਜੀਵ ਪਿੰਕਾ ਨੇ ਦੱਸਿਆ ਕਿ ਸਤਿਗੁਰੂ ਸੇਵਾ ਟਰੱਸਟ ਮਾਨਸਾ ਵਲੋਂ ਪਹਿਲਾਂ ਪੰਜ ਦਿਨਾਂ ਸਮਾਗਮ ਕਰਵਾਇਆ ਗਿਆ ਸੀ ਅਤੇ ਅੱਜ ਇੱਕ ਵਾਰ ਫਿਰ ਤੋਂ ਟਰੱਸਟ ਦੇ ਸਰਪ੍ਰਸਤ ਆਨੰਦ ਪ੍ਰਕਾਸ਼ ਦੇ ਨਵੇਂ ਘਰ ਦੀ ਖੁਸ਼ੀ ਸਾਂਝੀ ਕਰਨ ਲਈ ਸਤਿਸੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੰਗੀਤਮਈ ਸਤਿਸੰਗ ਨਾਲ ਭਗਤਾਂ ਨੂੰ ਅਸ਼ੀਰਵਾਦ ਦਿੱਤਾ ਉਨ੍ਹਾਂ ਕਿਹਾ ਕਿ ਪ੍ਰਮਾਤਮਾਂ ਨੂੰ ਪਾਉਣ ਲਈ ਜ਼ਰੂਰੀ ਨਹੀਂ ਕਿ ਇਨਸਾਨ ਅਮੀਰ ਹੋਵੇ ਉਸ ਕੋਲ ਵਿਸ਼ਾਲ ਕੋਠੀ ਜਾ ਵੱਡੀ ਕਾਰ ਹੋਵੇ ਪ੍ਰਮਾਤਮਾਂ ਨੂੰ ਸਿਰਫ ਤੇ ਸਿਰਫ ਸੱਚੀ ਭਗਤੀ ਨਾਲ ਹੀ ਪਾਇਆ ਜਾ ਸਕਦਾ ਹੈ ਉਨ੍ਹਾਂ ਦੱਸਿਆ ਕਿ ਅੱਜ ਸ਼ਰਧ ਪੂਰਨਿਮਾ ਦਾ ਦਿਨ ਹੈ ਅਤੇ ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ ਕਿ ਇਸ ਦਿਨ ਪ੍ਰਮਾਤਮਾਂ ਖ਼ੁਦ ਭਗਤਾਂ ਨੂੰ ਅਸ਼ੀਰਵਾਦ ਦੇਣ ਲਈ ਆਉਂਦੇ ਹਨ ਪ੍ਰਮਾਤਮਾਂ ਸੱਚੀ ਸ਼ਰਧਾ ਰੱਖਣ ਵਾਲੇ ਇਨਸਾਨ ਦੇ ਅੰਗ ਸੰਗ ਮਹਿਸੂਸ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਆਨੰਦ ਪ੍ਰਕਾਸ਼ ਦੇ ਸਾਰੇ ਪਰਿਵਾਰਕ ਮੈਂਬਰ ਪਿਛਲੇ ਤੀਹ ਸਾਲਾਂ ਤੋਂ ਲਗਾਤਾਰ ਮੇਰੇ ਨਾਲ ਜੁੜੇ ਹੋਏ ਹਨ ਅਤੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਬਿਨਾਂ ਕਿਸੇ ਲਾਲਸਾ ਦੇ ਸੇਵਕ ਧਰਮ ਦਾ ਪਾਲਣ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਦੇ ਲੋਕਾਂ ਨਾਲ ਉਨ੍ਹਾਂ ਦੀ ਨਿਜੀ ਸਾਂਝ ਹੈ ਕਿਉਂਕਿ ਸ਼੍ਰੀ ਅਮਰਨਾਥ ਯਾਤਰਾ ਸੇਵਾ ਸੰਮਤੀ ਦੇ ਮੈਂਬਰ ਐਡਵੋਕੇਟ ਸੁਨੀਲ ਬਾਂਸਲ ਦੀ ਅਗਵਾਈ ਹੇਠ ਹਰ ਸਾਲ ਉਨ੍ਹਾਂ ਦੇ ਆਸ਼ਰਮ ਗੀਤਾ ਭਵਨ ਕਟੜਾ ਵਿਖੇ ਯਾਤਰੀਆਂ ਲਈ ਪੰਜ ਦਿਨਾਂ ਲੰਗਰ ਲਗਾਉਣ ਜਾਂਦੇ ਹਨ ਅਤੇ ਬੜੀ ਹੀ ਸ਼ਰਧਾ ਨਾਲ ਪੰਜ ਦਿਨ ਸੇਵਾ ਕਰਦੇ ਹਨ ਅਤੇ ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲੇ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾਂ ਦੀ ਅਗਵਾਈ ਹੇਠ ਹਰੇਕ ਇੱਕਤੀ ਦਸੰਬਰ ਨੂੰ ਗੀਤਾ ਭਵਨ ਕਟੜਾ ਵਿਖੇ ਮਾਤਾ ਜੀ ਦੀ ਚੌਂਕੀ ਲਗਾਉਣ ਲਈ ਜਾਂਦੇ ਹਨ ਇਹਨਾਂ ਦੀ ਪ੍ਰਮਾਤਮਾਂ ਪ੍ਰਤੀ ਸੇਵਾ ਭਾਵਨਾ ਦੇਖ ਕੇ ਮਨ ਖ਼ੁਸ਼ ਹੁੰਦਾ ਹੈ।ਇਸ ਮੌਕੇ ਸਤਿਗੁਰੂ ਸੇਵਾ ਟਰੱਸਟ ਮਾਨਸਾ, ਸ਼੍ਰੀ ਅਮਰਨਾਥ ਯਾਤਰਾ ਸੇਵਾ ਸੰਮਤੀ ਮਾਨਸਾ, ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਵਲੋਂ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਦਾ ਮਾਨਸਾ ਵਿਖੇ ਪਹੁੰਚਣ ਤੇ ਯਾਦਗਾਰੀ ਚਿੰਨ੍ਹ ਅਤੇ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ।ਇਸ ਸਤਿਸੰਗ ਦਾ ਰਸਪਾਣ ਕਰਨ ਲਈ ਸਤਿਗੁਰੂ ਸੇਵਾ ਟਰੱਸਟ ਦੀਆਂ ਬਾਹਰਲੇ ਸ਼ਹਿਰਾਂ ਬਠਿੰਡਾ, ਹੁਸ਼ਿਆਰਪੁਰ, ਰਤੀਆਂ, ਸਰਦੂਲਗੜ੍ਹ, ਸੰਗਰੂਰ ਦੀਆਂ ਇਕਾਈਆਂ ਦੇ ਮੈਂਬਰ ਵੀ ਵਿਸ਼ੇਸ਼ ਤੇ ਪਹੁੰਚੇ।ਇਸ ਮੌਕੇ ਡਾਕਟਰ ਜਨਕ ਰਾਜ ਸਿੰਗਲਾ, ਡਾਕਟਰ ਵਰੁਣ ਮਿੱਤਲ, ਡਾਕਟਰ ਤੇਜਿੰਦਰ ਪਾਲ ਸਿੰਘ ਰੇਖੀ,ਅਸ਼ਵਨੀ ਜਿੰਦਲ, ਬਲਜੀਤ ਸ਼ਰਮਾਂ,ਬਬਲੀ ਕੁਮਾਰ,ਰਾਜ ਸਿੰਗਲਾ,ਕੇਵਲ ਜਿੰਦਲ, ਸੁਮਿਤ ਸ਼ੈਲੀ,ਕਿ੍ਸ਼ਨ ਬਾਂਸਲ, ਈਸ਼ਵਰ ਗੋਇਲ, ਗੋਬਿੰਦ ਕੁਮਾਰ, ਰਵਿੰਦਰ ਗਰਗ, ਪ੍ਰੇਮ ਕੁਮਾਰ, ਮਾਸਟਰ ਸ਼ਾਮ ਲਾਲ, ਮਨੀਸ਼ ਚੌਧਰੀ, ਸਤੀਸ਼ ਗਰਗ, ਵਿਕਾਸ ਸ਼ਰਮਾ, ਬਲਜੀਤ ਕੜਵਲ ਵਿਨੋਦ ਚੌਧਰੀ, ਮੁਕੇਸ਼ ਬਾਂਸਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਅਸ਼ੀਰਵਾਦ ਪ੍ਰਾਪਤ ਕੀਤਾ।