ਮਾਨਸਾ 18 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ) ਸਤਿਗੁਰ ਸੇਵਾ ਟਰੱਸਟ ਮਾਨਸਾ ਵਲੋਂ ਸਰਪ੍ਰਸਤ ਆਨੰਦ ਪ੍ਰਕਾਸ਼ ਅਤੇ ਭੀਮ ਸੈਨ ਹੈਪੀ ਦੀ ਅਗਵਾਈ ਹੇਠ ਕਰਵਾਏ ਜਾ ਰਹੇ “ਪਾਂਚ ਸ਼ਾਮ ਕਨ੍ਹਈਆ ਦੇ ਨਾਮ” ਦੇ ਪੰਜਵੇਂ ਦਿਨ ਦੀ ਸ਼ੁਰੂਆਤ ਸਤਿਗੁਰੂ ਸੇਵਾ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਤਰਸੇਮ ਗੋਇਲ ਨੇ ਝੰਡਾਂ ਪੂਜਨ ਦੀ ਰਸਮ ਅਦਾ ਕਰਕੇ ਕੀਤੀ ਅਤੇ ਪੰਡਿਤ ਪੁਨੀਤ ਸ਼ਰਮਾਂ ਜੀ ਦੇ ਮੰਤਰ ਉਚਾਰਣਾ ਦੇ ਨਾਲ ਜੋਤੀ ਪ੍ਰਚੰਡ ਦੀ ਰਸਮ ਬੁਢਲਾਡਾ ਦੇ ਸਮਾਜਸੇਵੀ ਗਿਆਨ ਚੰਦ ਲਾਡੀ ਨੇ ਅਦਾ ਕੀਤੀ।
ਇਹ ਜਾਣਕਾਰੀ ਦਿੰਦਿਆਂ ਟਰੱਸਟ ਦੇ ਸੱਕਤਰ ਸੰਜੀਵ ਪਿੰਕਾ ਅਤੇ ਬਲਜੀਤ ਸ਼ਰਮਾਂ ਨੇ ਦੱਸਿਆ ਕਿ ਸਤਿਸੰਗ ਦੇ ਪੰਜਵੇਂ ਦਿਨ ਮਾਨਸਾ ਸ਼ਹਿਰ ਅਤੇ ਦੂਰ ਦੁਰਾਡੇ ਦੇ ਸ਼ਹਿਰਾਂ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਪਰਮ ਪੂਜਯ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਦਾ ਸਤਿਸੰਗ ਸਰਵਨ ਕੀਤਾ ਇਸ ਸਤਿਸੰਗ ਵਿੱਚ ਬਜ਼ੁਰਗਾਂ ਸਮੇਤ ਨੌਜਵਾਨ ਪੀੜ੍ਹੀ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਸਵਾਮੀ ਭੁਵਨੇਸ਼ਵਰੀ ਦੇਵੀ ਜੀ ਨੇ ਦੱਸਿਆ ਪ੍ਰਮਾਤਮਾਂ ਨਾਲ ਜੁੜੇ ਰਹਿਣ ਨਾਲ ਹੀ ਸਭ ਸਮਸਿਆਵਾਂ ਦਾ ਹੱਲ ਹੁੰਦਾ ਹੈ ਜਿਸ ਤਰ੍ਹਾਂ ਘੁਮਿਆਰ ਗਿੱਲੀ ਮਿੱਟੀ ਨੂੰ ਕੁੱਟ ਕੁੱਟ ਕੇ ਮਜ਼ਬੂਤ ਘੜਾ ਬਣਾਉਂਦਾ ਹੈ ਅਤੇ ਉਸਨੂੰ ਟੁੱਟਣ ਤੋਂ ਬਚਾਉਣ ਲਈ ਅੰਦਰ ਹੱਥ ਰੱਖਦਾ ਹੈ ਠੀਕ ਉਸੇ ਤਰ੍ਹਾਂ ਪ੍ਰਮਾਤਮਾਂ ਮਨੁੱਖ ਨੂੰ ਮਜ਼ਬੂਤ ਕਰਨ ਲਈ ਸਮੇਂ ਸਮੇਂ ਤੇ ਪ੍ਰੀਖਿਆ ਲੈਂਦਾ ਹੈ ਤੁਹਾਡਾ ਪ੍ਰਮਾਤਮਾਂ ਪ੍ਰਤੀ ਵਿਸ਼ਵਾਸ ਹੀ ਤੁਹਾਨੂੰ ਇਹਨਾਂ ਪ੍ਰੀਖਿਆਵਾਂ ਵਿੱਚ ਪਾਸ ਕਰਵਾਉਂਦਾ ਹੈ ਉਨ੍ਹਾਂ ਕਿਹਾ ਕਿ ਚੰਗੇ ਵਿਅਕਤਿਤਵ ਲਈ ਇਨਸਾਨ ਨੂੰ ਅਪਣੇ ਔਗੁਣ ਦੂਰ ਕਰਨ ਦੀ ਲੋੜ ਹੁੰਦੀ ਹੈ ਪਰ ਮਨੁੱਖ ਦੂਸਰਿਆਂ ਦੇ ਔਗੁਣਾਂ ਦੀ ਪੜਚੋਲ ਕਰਨ ਵਿੱਚ ਹੀ ਸਮਾਂ ਕੱਢ ਦਿੰਦਾ ਹੈ ਕਿਸੇ ਭੁੱਲੇ ਨੂੰ ਸਹੀ ਰਾਹ ਦਿਖਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।”ਮਨ ਕੀ ਪਿਆਸ ਬੁਝਾ ਪਿਆਲਾ ਹਰੀ ਨਾਮ ਕਾ ਪੀ ਕੇ” ਵਰਗੇ ਭਜਨਾਂ ਤੇ ਫੁੱਲਾਂ ਦੀ ਹੋਲੀ ਖੇਡੀ ਗਈ।
ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾਂ ਨੇ ਇਸ ਸਤਿਸੰਗ ਦੇ ਪੰਜ ਦਿਨਾਂ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਮਿਲੇ ਸਹਿਯੋਗ ਲਈ ਸ਼ਹਿਰਵਾਸੀਆਂ ਸਮੇਤ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਟਰੱਸਟ ਵਲੋਂ ਇੱਕ ਅੰਗਹੀਣ ਵਿਅਕਤੀ ਨੂੰ ਟਰਾਈਸਾਈਕਲ ਦਿੱਤਾ ਗਿਆ।
ਟਰੱਸਟ ਦੇ ਮੈਂਬਰ ਰਾਜ ਸਿੰਗਲਾ ਨੇ ਦੱਸਿਆ ਕਿ ਸਤਿਸੰਗ ਸਮੇਂ ਪੰਜ ਦਿਨਾਂ ਵਿੱਚ ਜਿੱਥੇ ਮਾਨਸਾ ਜ਼ਿਲ੍ਹੇ ਸਮੇਤ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਸੰਗਤਾਂ ਨੇ ਸਤਿਸੰਗ ਦਾ ਆਨੰਦ ਲਿਆ ਦੇ ਨਾਲ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਵੀ ਪਹੁੰਚ ਕੇ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਟਰੱਸਟ ਵਲੋਂ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਦਾ ਸ਼ਹਿਰ ਨੂੰ ਪੰਜ ਦਿਨਾਂ ਲਈ ਪ੍ਰਮਾਤਮਾਂ ਦੇ ਰੰਗ ਵਿਚ ਰੰਗਨ ਲਈ ਧੰਨਵਾਦ ਕੀਤਾ ਗਿਆ।
ਇਸ ਮੌਕੇ ਮੈਡਮ ਅ੍ਮਿਤਾ ਵਡਿੰਗ,ਨਾਜਰ ਸਿੰਘ ਮਾਨਸ਼ਾਹੀਆ,ਪੇ੍ਮ ਕੁਮਾਰ ਜੀ,ਰਾਜ ਝੁਨੀਰ, ਗੋਬਿੰਦ ਕੁਮਾਰ, ਹੁਕਮ ਚੰਦ ਬਾਂਸਲ, ਕੇਵਲ ਜਿੰਦਲ,ਪਵਨ ਪੰਮੀ,ਅਸ਼ਵਨੀ ਜਿੰਦਲ, ਵਿਕਾਸ ਸ਼ਰਮਾ, ਐਡਵੋਕੇਟ ਸੁਨੀਲ ਬਾਂਸਲ,ਵਿਨੋਦ ਚੌਧਰੀ, ਸ਼ੈਲੀ ਜੀ,ਕੇ.ਸੀ.ਬਾਂਸਲ, ਮਨੀਸ਼ ਚੌਧਰੀ, ਪਵਨ ਬੱਬਲੀ, ਮਾਸਟਰ ਸਤੀਸ਼ ਗਰਗ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।