*ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣਾ ਯੋਜਨਾ ਅਧੀਨ ਆਧੁਨਿਕ ਤਕਨੀਕੀ ਮਸ਼ੀਨਾਂ ਨਾਲ ਲੈਸ ਡਾ. ਗੋਇਲ ਪਾਥ ਲੈਬ ਦਾ ਉਦਘਾਟਨ*

0
49

ਮਾਨਸਾ, 13 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ ): ਪ੍ਧਾਨ ਮੰਤਰੀ ਰੋਜ਼ਗਾਰ ਸਿਰਜਣਾ ਯੋਜਨਾ ਤਹਿਤ ਉਦਮੀਆਂ ਦੇ ਸਰਵਿਸ ਯੂਨਿਟਾਂ ਲਈ 20 ਲੱਖ ਅਤੇ ਮੈਨੂਫੈਕਚਰਿੰਗ ਯੂਨਿਟਾਂ ਲਈ 50 ਲੱਖ ਦੀ ਲਾਗਤ ਤੱਕ ਦੇ ਯੂਨਿਟਾਂ ਜਿਨਾਂ ਨੂੰ 15, 25, 35 ਪ੍ਰਤੀਸ਼ਤ ਤੱਕ ਦੀ ਸਬਸਿਡੀ ਭਾਰਤ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਦਿੰਦਿਆਂ ਬਲਾਕ ਪੱਧਰ ਪ੍ਰਸਾਰ ਅਫ਼ਸਰ (ਉਦਯੋਗ) ਸ੍ਰੀ ਅਮਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਡਾ. ਸਵੇਤਿਕਾ ਜਿੰਦਲ ਦਾ ਕੇਸ ਇਸੇ ਸਕੀਮ ਤਹਿਤ ਜਨਰਲ ਮੈਨੇਜਰ, ਜ਼ਿਲਾ ਉਦਯੋਗ ਕੇਂਦਰ ਮਾਨਸਾ ਵੱਲੋਂ ਮੰਨਜੂਰ ਕਰਕੇ ਬੈਂਕ ਨੂੰ ਸਪੋਂਸਰ ਕੀਤਾ ਗਿਆ।
ਮੈਡੀਕਲ ਲੈਬ ਦਾ ਉਦਘਾਟਨ ਐਸ.ਡੀ.ਐਮ. ਮਾਨਸਾ ਪੂਨਮ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਸਵੇਤਿਕਾ ਜਿੰਦਲ ਨੇ ਲੈਬ ਸਬੰਧੀ ਜਾਣਕਾਰੀ ਦਿੰਦੇ ਹੋਏ ਨਵੀਆਂ ਆਧੁਨਿਕ ਤਕਨੀਕੀ ਮਸ਼ੀਨਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਇਨਾਂ ਮਸ਼ੀਨਾਂ ਨਾਲ ਮਾਨਸਾ ਸ਼ਹਿਰ ਦੇ ਵਾਸੀਆਂ ਦੇ ਥਾਇਰਡ ਬਿਮਾਰੀ ਅਤੇ ਹੋਰ ਬਿਮਾਰੀਆਂ ਦੇ  ਟੈਸਟਾਂ ਦੇ ਸੈਂਪਲ ਜੋ ਕਿ ਬਾਹਰ ਭੇਜੇ ਜਾਂਦੇ ਸਨ ਉਨਾਂ ਨੂੰ ਹੁਣ ਮਾਨਸਾ ਵਿੱਚ ਹੀ ਕਰਨਾ ਸੰਭਵ ਹੋ ਜਾਵੇਗਾ ਅਤੇ ਟੈਸਟਾਂ ਦੀ ਰਿਪੋਰਟ ਮਰੀਜ਼ਾਂ ਨੂੰ ਜਲਦੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਉਨਾਂ ਦਾ ਯੋਗ ਇਲਾਜ ਹੋ ਸਕੇ ।
ਇਸ ਮੌਕੇ ਮਾਨਸਾ ਸ਼ਹਿਰ ਦੇ ਸੀਨੀਅਰ ਡਾਕਟਰ ਸਾਹਿਬਾਨ ਵੀ ਮੋਜੂਦ ਸਨ ।2 Attachments

LEAVE A REPLY

Please enter your comment!
Please enter your name here