*ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਦਾਅਵਾ, ਮੇਰਾ ਤਜਰਬਾ ਕਹਿੰਦਾ…ਸੂਬੇ ‘ਚ ਅਕਾਲੀ ਦਲ ਦੀ ਹੀ ਸਰਕਾਰ ਬਣੇਗੀ*

0
48

ਮੁਕਤਸਰ 02 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) 5 ਵਾਰ ਪੰਜਾਬ ਦੇ ਮੁੱਖ ਮੰਤਰੀ ਤੇ ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਜੋ ਇਸ ਵਾਰ ਹਲਕਾ ਲੰਬੀ ਤੋਂ ਚੋਣ ਲੜ ਰਹੇ ਹਨ, ਨੇ ਦਾਅਵਾ ਕੀਤਾ ਹੈ ਕਿ ਸੂਬੇ ‘ਚ ਅਕਾਲੀ ਦਲ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਮੇਰਾ ਤਜਰਬਾ ਕਹਿੰਦਾ ਹੈ ਕਿ ਸੂਬੇ ‘ਚ ਅਕਾਲੀ ਦਲ ਦੀ ਹੀ ਸਰਕਾਰ ਬਣੇਗੀ।


ਪੰਜਾਬ ਦੀ ਅਹਿਮ ਸੀਟ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡਾਂ ਦਾ ਦੌਰਾ ਕਰਦੇ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ। ਫਿਰ ਵੀ ਉਹ ਹਲਕੇ ਦੇ ਦੋ ਪਿੰਡ ਲੁਹਾਰਾ ਤੇ ਚੱਕ ਮਿਡੂਖੇੜਾ ਦਾ ਦੌਰਾ ਕਰਕੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ। 

ਬਾਦਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ, “ਮੈਨੂੰ ਸਿਆਸਤ ‘ਚ ਕਾਫੀ ਲੰਮਾ ਤਜ਼ਰਬਾ ਹੈ। ਮੈਂ ਪਹਿਲੀ ਵਾਰ ਲੰਬੀ ਵਿੱਚ ਵਿੱਚ ਨਹੀਂ ਆਇਆ। ਮੈਨੂੰ ਮਾਣ ਹੈ ਕਿ ਹਲਕੇ ਦੇ ਲੋਕ ਹਮੇਸ਼ਾਂ ਪਾਰਟੀ ਨਾਲ ਖੜ੍ਹੇ ਹਨ।”

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, “ਇਸ ਵਿੱਚ ਬਜ਼ੁਰਗ ਤੇ ਨੌਜਵਾਨਾਂ ਦਾ ਕੋਈ ਸਵਾਲ ਨਹੀਂ ਇਹ ਤਾਂ ਪਾਰਟੀ ਨੇ ਮੇਰੀ ਡਿਊਟੀ ਲਾਈ ਹੈ। ਮੈਂ ਆਪਣੇ ਡਿਊਟੀ ਨਿਭਾ ਰਿਹਾ ਹਾਂ। ਮੈਂ ਪਿਛਲੇ 70 ਸਾਲਾਂ ਤੋਂ ਲੰਬੀ ਹਲਕੇ ‘ਚ ਆ ਰਿਹਾ ਹਾਂ।ਬਾਦਲ ਨੇ ਕਿਹਾ, “ਦੂਜੀਆਂ ਪਾਰਟੀਆਂ ਨੂੰ ਸੂਬੇ ਨਾਲ ਕੋਈ ਲਗਾਵ ਨਹੀਂ ਹੈ। ਸਿਰਫ ਸ੍ਰੋਮਣੀ ਅਕਾਲੀ ਦਲ ਨੇ ਸੂਬੇ ਦੇ ਹਿੱਤਾਂ ਲਈ ਲੜਾਈਆਂ ਲੜੀਆਂ ਹਨ। ਇਸ ਲਈ ਹੀ ਲੋਕ ਦੂਜੀਆਂ ਪਾਰਟੀਆਂ ਛੱਡ ਅਕਾਲੀ ਦਲ ‘ਚ ਆ ਰਹੇ ਹਨ।” ਉਨ੍ਹਾਂ ਕਿਹਾ ਕਿ,”ਜਿੰਨਾ ਮੇਰਾ ਤਜ਼ਰਬਾ ਹੈ ਸੂਬੇ ‘ਚ ਅਕਾਲੀ ਦਲ ਤੇ ਬਸਪਾ ਦੀ ਹੀ ਸਰਕਾਰ ਬਣੇਗੀ।”

NO COMMENTS