*ਪੌਦੇ ਲਗਾਉਣਾ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਸਾਡੀ ਸਭ ਦੀ ਜਿੰਮੇਵਾਰੀ-ਡਿਪਟੀ ਡਾਇਰੈਕਟਰ ਪਸ਼ੂ ਪਾਲਣ*

0
9

ਮਾਨਸਾ 06 ਜੂਨ  (ਸਾਰਾ ਯਹਾਂ/  ਮੁੱਖ ਸੰਪਾਦਕ) : ਡਿਪਟੀ ਕਮਿਸ਼ਨਰ ਸ੍ਰੀ ਟੀ.ਬੈਨਥ ਦੇ ਆਦੇਸ਼ਾਂ ’ਤੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਸਮੂਹ ਵਿਭਾਗਾਂ ਵੱਲੋਂ 5 ਜੁਲਾਈ 2023 ਤੱਕ ਵੱਖ ਵੱਖ ਥਾਵਾਂ ’ਤੇ ਪੌਦੇ ਲਗਾਉਣ ਦੀ ਮੁਹਿੰਮ ਵਿੱਢੀ ਗਈ ਹੈ। ਇਸ ਲੜੀ ਤਹਿਤ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਹਰਜਿੰਦਰ ਗੋਜਰਾ ਦੀ ਰਹਿਨਮਈ ਹੇਠ ਪਸ਼ੂ ਹਸਪਤਾਲ ਸਰਸਾ ਰੋਡ ਮਾਨਸਾ ਵਿਖੇ ਸੰਘਣੀ ਛਾਂ ਵਾਲੇ ਰੁੱਖ ਅਤੇ ਪੋਦੇ ਲਗਾਏ ਗਏ।
ਡਿਪਟੀ ਡਾਇਰੈਕਟਰ ਡਾ.ਹਰਜਿੰਦਰ ਗੋਜਰਾ ਨੇ ਦੱਸਿਆ ਕਿ ਵਾਤਾਵਰਨ ਦੇ ਹਿਤ ਵਿਚ ਪੌਦੇ ਲਗਾਉਣ ਦੀ ਮੁਹਿੰਮ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣਾ ਅਤੇ ਇਨ੍ਹਾਂ ਸਾਂਭ ਸੰਭਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਹਰ ਨਾਗਰਿਕ ਨੂੰ ਪੌਦੇ ਲਗਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਨਾਲ ਹੀ ਪੌਦਿਆਂ ਦੀ ਸਹੀ ਸਾਂਭ ਸੰਭਾਲ ਕਰਨੀ ਵੀ ਅਤਿ ਜ਼ਰੂਰੀ ਹੈ।  
ਪਸ਼ੂ ਹਸਪਤਾਲ ਤੋਂ ਡਾ. ਸਤ ਪਾਲ ਨੇ ਕਿਹਾ ਕਿ ਬੱਚਿਆਂ ਨੂੰ ਪੌਦਿਆਂ ਦੀ ਮਨੁੱੱਖੀ ਜੀਵਨ ਵਿੱਚ ਅਹਿਮੀਅਤ ਬਾਰੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਵਿਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਸ਼੍ਰੀ ਸੰਤੋਸ਼ ਭਾਰਤੀ ਐਪੀਡਿਮੈਲੋਜਿਸਟ ਨੇ ਕਿਹਾ ਕਿ ਕੁਦਰਤ ਨਾਲ ਸਾਂਝ ਪਾਉਂਦਿਆਂ ਮਨੁੱਖ ਨੂੰ ਆਪਣੇ ਜੀਵਨ ਵਿਚ ਕੁਦਰਤ ਦੀ ਮਹੱਤਤਾ ਨੂੰ ਸਮਝਣਾ ਅਤਿ ਜ਼ਰੂਰੀ ਹੈ।
ਡਾ. ਕੈਲਾਸ਼ ਨੇ ਪਲਾਸਟਿਕ ਦੀ ਵਰਤੋ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲਾਸਟਿਕ ਦੀ ਵਰਤੋਂ ਦਹਾਕਿਆਂ ਲਈ ਨੁਕਸਾਨਦਾਇਕ ਹੁੰਦੀ ਹੈ, ਇਸ ਮੋਕੇ ਜਾਗਰੂਕਤਾ ਮੁਹਿੰਮ ਲਈ ਪੈਂਫਲਟ ਵੀ ਜਾਰੀ ਕੀਤਾ ਗਿਆ।ਇਸ ਮੌਕੇ ਗੁਰਜੰਟ ਸਿੰਘ ਸਹਾਇਕ ਮਲੇਰੀਆ ਅਫਸਰ, ਡਾ.ਲਖਮੀਰ ਸੋਫੀਆ, ਸੰਜੀਵ ਕੁਮਾਰ ਹੈਲਥ ਸੁਪਰਵਾਇਜਰ,ਤੋਂ ਇਲਾਵਾ ਸਿਹਤ ਵਿਭਾਗ  ਅਤੇ ਪਸ਼ੂ ਪਾਲਣ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।

NO COMMENTS