*ਪੋਸ਼ਣ ਮਾਹ ਦੋਰਾਨ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਰਵਾਏ ਜਾਣਗੇ ਜਾਗਰੂਕਤਾ ਦੇ ਵੱਖ ਵੱਖ ਪ੍ਰੋਗਰਾਮ*

0
45

ਮਾਨਸਾ 10,ਸਤੰਬਰ (ਸਾਰਾ ਯਹਾਂ/ਜੋਨੀ ਜਿੰਦਲ  ) ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਮਨਾਏ ਜਾ ਰਹੇ ਪੋਸ਼ਣ ਮਹੀਨੇ ਦੌਰਾਨ ਯੂਥ ਕਲੱਬਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਨਹਿਰੂ ਯੁਵਾਂ ਕੇਂਦਰ ਮਾਨਸਾ ਦੇ ਜ਼ਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਮਾਨ ਨੇ ਦੱਸਿਆ ਕਿ ਯੂਥ ਕਲੱਬਾਂ,ਰਾਸ਼ਟਰੀ ਸੇਵਾ ਯੋਜਨਾ ਅਤੇ ਰੈਡ ਰਿਬਨ ਕਲੱਬਾਂ ਦੇ ਵਲੰਟੀਅਰਾਂ ਵੱਲੋਂ ਪਿੰਡ-ਪਿੰਡ ਜਾ ਕੇ ਬੱਚਿਆਂ,ਬਾਲਗਾਂ ਅਤੇ ਮਹਿਲਾਵਾਂ ਨੂੰ ਪੋਸ਼ਣ ਮੁਕਤ ਕਰਨ  ਅਤੇ ਉਹਨਾਂ ਨੂੰ ਮਜ਼ਬੂਤ ਬਣਾਉਣ ਦੀ ਸੁੰਹ ਚੁੱਕਾਈ ਜਾ ਰਹੀ ਹੈ।
ਇਸ ਤੋ ਇਲਾਵਾ ਇਸ ਮੁਹਿੰਮ ਨੂੰ ਇਕ ਲਹਿਰ ਵਿੱਚ ਬਦਲਣ ਲਈ ਪਿੰਡ-ਪਿੰਡ ਜਾ ਕੇ ਕਲੱਬਾਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਉਹਨਾਂ ਕਿਹਾ ਇੱਕ ਮਹੀਨਾ ਚੱਲਣ ਵਾਲੇ ਇਹਨਾਂ ਪ੍ਰੋਗਰਾਮਾਂ ਵਿੱਚ ਕਿਚਨ ਗਾਰਡਨ ਤਿਆਰ ਕੀਤੇ ਜਾ ਰਹੇ ਹਨ।ਇਸ ਤੋ ਇਲਾਵਾ ਬੱਚਿਆਂ ਅਤੇ ਅੋਰਤਾਂ ਨੂੰ ਸਿਹਤਮੰਦ ਰੱਖਣ ਲਈ ਯੋਗ ਨਾਲ ਜੋੜਿਆ ਜਾਵੇਗਾ।ਉਹਨਾਂ ਪੋਸ਼ਣ ਮਾਹ ਸਬੰਧੀ ਸਟਿੱਕਰ ਅਤੇ ਬੈਨਰ ਵੀ ਇਸ ਮੋਕੇ ਜਾਰੀ ਕੀਤਾ।
ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਇਸ ਸਾਲ ਪੇਸ਼ਣ ਮਾਹ ਦੇ ਸਿਰਲੇਖ ਹੇਠ ਕਿ ਸਹੀ ਪੋਸ਼ਣ ਦੇਸ਼ ਰੋਸ਼ਨ ਦੇ ਥੀਮ ਅੁਨਸਾਰ ਸਟਿੱਕਰ ਬਣਾਏ ਗਏ ਹਨ।ਜਿਸ ਵਿੱਚ ਸਹੀ ਖੁਰਾਕ ਅਤੇ ਸਵੱਛਤਾ ਨੂੰ ਵੀ ਪਹਿਲ ਦਿੱਤੀ ਗਈ ਹੈ।ਇਸ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਇਸ ਸਬੰਧੀ ਤਿੰਨ ਤਰਾਂ ਦੇ ਸਟਿਕੱਰ ਬਣਾਏ ਗਏ ਹਨ ਜਿੰਨਾਂ ਨੂੰ ਵਲੰਟੀਅਰਜ ਵੱਲੋਂ ਪਿੰਡਾਂ ਵਿੱਚ ਸਾਝੀਆਂ ਥਾਵਾਂ ਤੇ ਲਾਇਆ ਜਾਵੇਗਾ।ਉਹਨਾਂ ਕਿਹਾ ਕਿ ਇਸ ਤੋ ਇਲਾਵਾ ਬੱਚਿਆਂ ਅਤੇ ਅੋਰਤਾਂ ਦੇ ਪੋਸ਼ਿਟਕ ਖਾਣੇ ਦਾ ਮੀਨੂ ਬਣਾਕੇ ਵੀ ਦਿਤਾ ਜਾਵੇਗਾ।ਉਹਨਾਂ ਇਹ ਵੀ ਕਿਹਾ ਕਿ ਕਲੱਬਾਂ ਦੇ ਬਾਕੀ ਪ੍ਰੋਗਰਾਮਾਂ ਵਿੱਚ ਵੀ ਇਸ ਵਿਸ਼ੇ ਤੇ ਵਿਚਾਰ ਚਰਚਾ ਕੀਤੀ ਜਾਵੇਗੀ।ਪੋਸ਼ਣ ਮਾਹ ਦੇ ਤੀਜੇ ਅਤੇ ਚੌਥੇ ਹਫਤੇ ਵਿੱਚ ਵੀ ਪੋਸ਼ਣ ਸਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਇਸ ਮੁਹਿੰਮ ਨੂੰ ਸਫਲਤਾ ਪੂਰਵਕ ਚਲਾਉਣ ਲਈ ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੌਂ ਮਨੋਜ ਕੁਮਾਰ,ਜੌਨੀ ਗਰਗ ਮਾਨਸਾ,ਜਗਤਾਰ ਸਿੰਘ ਅਤਲਾ ਖੁਰਦ,ਗੁਰਪ੍ਰੀਤ ਸਿੰਘ ਨੰਦਗੜ,ਗੁਰਪ੍ਰੀਤ ਸਿੰਘ ਅੱਕਾਂਵਾਲੀ,ਲਵਪ੍ਰੀਤ ਸਿੰਘ,ਗੁਰਪ੍ਰੀਤ ਕੌਰ, ਐਡਵੋਕੇਟ ਮੰਜੂ ਬਾਲਾ,ਮਨਪ੍ਰੀਤ ਕੌਰ ਆਹਲੂਪੁਰ,ਪਰਮਜੀਤ ਕੌਰ ਬੁਢਲਾਡਾ,ਕਰਮਜੀਤ ਕੌਰ ਬੁਢਲਾਡਾ ਅਤੇ ਬੇਅੰਤ ਕੌਰ ਕਿਸ਼ਨਗੜ ਫਰਵਾਹੀ ਸਮੂਹ ਵਲੰਟੀਅਰਾਂ ਦੀਆਂ ਡਿਊਟੀਆਂ ਲਗਾਈਆਂ ਗਈ।

NO COMMENTS