ਪੋਸਟ ਆਫਿਸ ਦੇ ਸੇਵਿੰਗ ਅਕਾਊਂਟ ਨਾਲ ਸਬੰਧਤ ਨਿਯਮਾਂ ‘ਚ ਹੋਏ ਬਦਲਾਅ

0
21

ਨਵੀਂ ਦਿੱਲੀ 5 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੋਸਟ ਆਫਿਸ ਵੱਲੋਂ ਸੇਵਿੰਗ ਅਕਾਊਂਟ ਨਾਲ ਜੁੜੇ ਕੁਝ ਨਿਯਮਾਂ ‘ਚ ਬਦਲਾਅ ਕੀਤਾ ਗਿਆ ਹੈ। ਇਸ ਤਹਿਤ ਡਿਪਾਰਟਮੈਂਟ ਆਫ ਪੋਸਟ ਨੇ ਪੋਸਟ ਆਫਿਸ ਅਕਾਊਂਟ ‘ਚ ਘੱਟੋ-ਘੱਟ ਬੈਲੇਂਸ ਦੀ ਹੱਦ ਵਧਾ ਕੇ 50 ਰੁਪਏ ਤੋਂ 500 ਰੁਪਏ ਕਰ ਦਿੱਤੀ ਹੈ।

ਤੁਹਾਡੇ ਖਾਤੇ ‘ਚ ਘੱਟੋ-ਘੱਟ 500 ਰੁਪਏ ਹੋਣੇ ਲਾਜ਼ਮੀ ਹਨ। ਨਹੀਂ ਤਾਂ ਵਿੱਤੀ ਸਾਲ ਦੇ ਆਖਰੀ ਕੰਮਕਾਜੀ ਦਿਨ ‘ਤੇ ਪੋਸਟ ਆਫਿਸ ਤੁਹਾਡੇ ਤੋਂ 100 ਰੁਪਇਆ ਪੈਨਲਟੀ ਦੇ ਤੌਰ ‘ਤੇ ਵਸੂਲੇਗਾ ਤੇ ਅਜਿਹਾ ਹਰ ਸਾਲ ਕੀਤਾ ਜਾਵੇਗਾ।

ਜੇਕਰ ਖਾਤੇ ‘ਚ ਜ਼ੀਰੋ ਬੈਲੇਂਸ ਹੋਵੇਗਾ ਤਾਂ ਅਕਾਊਂਟ ਆਪਣੇ ਆਪ ਬੰਦ ਕਰ ਦਿੱਤਾ ਜਾਵੇਗਾ। ਡਾਕਘਰ ਵਰਤਮਾਨ ‘ਚ ਵਿਅਕਤੀਗਤ/ਸੰਯੁਕਤ ਬਚਤ ਖਾਤਿਆਂ ‘ਤੇ ਪ੍ਰਤੀ ਸਾਲ ਚਾਰ ਪ੍ਰਤੀਸ਼ਤ ਵਿਆਜ਼ ਦਿੰਦਾ ਹੈ। ਬੱਚਤ ਖਾਤੇ ‘ਚ ਘੱਟੋ-ਘੱਟ 500 ਰੁਪਏ ਹੋਣਾ ਜ਼ਰੂਰੀ ਹੈ।

ਜੇਕਰ ਤੁਸੀਂ ਕਿਸੇ ਸਬਸਿਡੀ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤਹਾਨੂੰ ਆਪਣਾ ਪੋਸਟ ਆਫਿਸ ਅਕਾਊਂਟ ਆਧਾਰ ਨਾਲ ਲਿੰਕ ਕਰਨਾ ਹੋਵੇਗਾ। ਇਸ ਸਬੰਧੀ ਹਾਲ ਹੀ ‘ਚ ਡਾਕਘਰ ਨੇ ਇਕ ਸਰਕੂਲਰ ਜਾਰੀ ਕੀਤਾ ਸੀ। ਸਰਕੂਲਰ ‘ਚ ਕਿਹਾ ਗਿਆ ਕਿ ਲੋਕ ਆਪਣੇ ਪੋਸਟ ਆਫਿਸ ਸੇਵਿੰਗਜ਼ ਅਕਾਊਂਟ ‘ਚ ਡਾਇਰੈਕਟ ਬੈਨੀਫਿਟ ਟਰਾਂਸਫਰ ਦਾ ਲਾਭ ਲੈ ਸਕਦੇ ਹਨ। ਕਾਲਮ ਖਾਤਾ ਖੋਲਣ ਲਈ ਅਰਜ਼ੀ ਜਾਂ ਪਰਚੇਜ਼ ਆਫ ਸਰਟੀਫਿਕੇਟ ਫਾਰਮ ‘ਚ ਆਧਾਰ ਲਿੰਕ ਕਰਨ ਦਾ ਨਵਾਂ ਕਾਲਮ ਵੀ ਨਜ਼ਰ ਆਵੇਗਾ।

ਪੋਸਟ ਆਫਿਸ ‘ਚ ਬਚਤ ਖਾਤਾ ਖੋਲ੍ਹਣ ‘ਤੇ ਕਈ ਸੁਵਿਧਾਵਾਂ ਮਿਲਦੀਆਂ ਹਨ। ਗੈਰ-ਚੈਕ ਸੁਵਿਧਾ ਵਾਲੇ ਖਾਤੇ ‘ਚ ਜ਼ਰੂਰੀ ਘੱਟੋ-ਘੱਟ ਰਾਸ਼ੀ 50 ਰੁਪਏ ਹੈ। ਖਾਤਾ ਕਿਸੇ ਨਾਬਾਲਗ ਦੇ ਨਾਂਅ ‘ਤੇ ਵੀ ਖੋਲ੍ਹਿਆ ਜਾ ਸਕਦਾ ਹੈ। 10 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਨਾਬਾਲਗ ਖਾਤਾ ਖੋਲ ਸਕਦੇਹਨ ਤੇ ਸੰਚਾਲਨ ਵੀ ਕਰ ਸਕਦੇ ਹਨ।

NO COMMENTS