*ਪੈ੍ਕਟੀਸ਼ਨਰਜ਼ ਅੇੈਸੋਸੀਏਸ਼ਨ ਪੰਜਾਬ ਵੱਲੋ ਕਿਸਾਨ ਮੋਰਚੇ ਦੇ ਤੀਜੇ ਦਿਨ ਵੀ ਮੁਫਤ ਮੈਡੀਕਲ ਮੈਡੀਕਲ ਸੇਵਾਵਾਂ ਜਾਰੀ*

0
19

ਮਾਨਸਾ 28 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ): ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਦੇ ਬਾਰਡਰ ਤੇ ਸ਼ੁਰੂ ਕੀਤੇ ਗਏ ਤਿੰਨ ਰੋਜ਼ਾ ਕਿਸਾਨ ਮੋਰਚੇ ਵਿਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਮੁਫਤ ਮੈਡੀਕਲ ਸਹੂਲਤਾਂ ਲਈ ਲਗਾਇਆ ਕੈਂਪ ਧਰਨੇ ਦੇ ਤੀਸਰੇ ਦਿਨ ਵੀ ਜਾਰੀ ਰਿਹਾ। ਸੂਬਾ ਪ੍ਰਧਾਨ ਧੰਨਾ ਮਲ ਗੋਇਲ ਨੇ ਸਾਡੇ ਇਸ ਪ੍ਰਤੀ੍ਨਿਧ ਨਾਲ ਧਰਨੇ ਵਾਲੀ ਜਗ੍ਹਾ ਤੋ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਦੀ ਅਗਵਾਈ ਵਿੱਚ ਚੱਲ ਰਹੇ ਇਸ ਮੈਡੀਕਲ ਕੈਂਪ ਵਿੱਚ ਅੱਜ ਤੀਜੇ ਦਿਨ ਇਹ ਸੇਵਾ ਪਟਿਆਲਾ ਜਿਲੇ ਦੀ ਟੀਮ ਵੱਲੋਂ ਨਿਭਾਈ ਗਈ। ਪਹਿਲੇ ਦਿਨ ਜ਼ਿਲਾ ਮਾਨਸਾ ਅਤੇ ਦੂਜੇ ਦਿਨ ਜਿਲਾ ਮੋਹਾਲੀ ਅਤੇ ਸਹੀਦ ਭਗਤ ਸਿੰਘ ਨਗਰ ਦੇ ਆਗੂਆਂ ਤੇ ਵਰਕਰਾਂ ਵੱਲੋਂ ਵੱਲੋਂ ਇਹ ਸੇਵਾ ਨਿਭਾਈ ਗਈ ਸੀ। ਅੱਜ ਤੀਸ਼ਰੇ ਦਿਨ ਪਟਿਆਲਾ ਜਿਲ੍ਹੇ ਦੇ ਪ੍ਰਧਾਨ ਸ੍ਰੀ ਆਨੰਦ ਵਾਲੀਆ, ਸਕੱਤਰ ਸ੍ਰੀ ਸਤੀਸ਼ ਕੁਮਾਰ, ਬਲਾਕ ਸਕੱਤਰ ਸ: ਮਹਿੰਦਰ ਸਿੰਘ ਅਤੇ ਸਰਗਰਮ ਮੈਂਬਰ ਸ੍ਰੀ ਹੈਪੀ ਸਿੰਘ ਆਦਿ ਵੱਲੋਂ ਇਹ ਜਿੰਮੇਵਾਰੀ ਬੜੀ ਸੁਹਿਰਦਤਾ ਨਾਲ ਬਾਖੂਬੀ ਨਿਭਾਈ ਗਈ। ਇਸ ਤੋਂ ਇਲਾਵਾ ਅੱਜ ਦੇ ਇਸ ਕੈਂਪ ਅਤੇ ਧਰਨੇ ਵਿੱਚ ਮੋਹਾਲੀ ਜਿਲੇ ਦੇ ਪ੍ਰਧਾਨ ਸ੍. ਬਲਬੀਰ ਸਿੰਘ, ਸਕੱਤਰ ਸਖਬੀਰ ਸਿੰਘ ,ਖਜਾਨਚੀ ਸੁਖਦੇਵ ਸਿੰਘ, ਅਨੂਪ ਮੇਹਲੀ, ਸੋਮਲ, ਗਿਆਨ ਚੰਦ, ਬਲਵਿੰਦਰ ਸਿੰਘ, ਰਾਜੇਸ਼ ਕੁਮਾਰ, ਗੁਰਦੀਪ ਸਿੰਘ ਅਤੇ ਹਰਸ਼ ਵਰਮਾ ਵੀ ਹਾਜ਼ਰ ਸਨ। ਇਸ ਨਿਸ਼ਕਾਮ ਸੇਵਾ ਨੂੰ ਧਿਆਨ ਹਿਤ ਰੱਖਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦਾ ਸਟੇਜ ਤੋਂ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ। ਇਸ ਮੁਫਤ ਮੈਡੀਕਲ ਸੇਵਾ ਨੇ 2020- 21 ਦੇ ਮਹਾਨ ਕਿਸਾਨ ਅੰਦੋਲਨ ਦੀ ਯਾਦ ਮੁੜ ਤੋਂ ਤਾਜਾ ਕਰਵਾ ਦਿੱਤੀ ਜਿਸ ਦੌਰਾਨ ਟਿਕਰੀ ਬਾਰਡਰ ਮੋਰਚੇ ‘ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਮਹੀਨਿਆਂ ਬੱਧੀ ਮੁਫ਼ਤ ਮੈਡੀਕਲ ਸੇਵਾ ਨਿਭਾਈ ਗਈ ਸੀ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸ੍ਰੀ ਗੋਇਲ ਨੇ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਰੀਬ ਬਸਤੀਆਂ ਅੰਦਰ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਰਾਤ ਦਿਨ ਮੁਢਲੀ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਵਾਲੇ ਸਾਡੇ ਪੇਂਡੂ ਡਾਕਟਰਾਂ ਦਾ ਮਿਹਨਤ ਕਸ਼ ਲੋਕਾਂ ਨਾਲ ਨਹੁੰ ਮਾਸ ਦਾ ਰਿਸ਼ਤਾ ਹੈ। ਸਾਡਾ ਸੰਘਰਸ਼ ਸਮੁੱਚੇ ਲੋਕ ਸੰਘਰਸ਼ ਦਾ ਹੀ ਅੰਗ ਹੈ। ਸੋ ਸਾਡੀ ਜਥੇਬੰਦੀ ਸੰਘਰਸ਼ਸ਼ੀਲ ਲੋਕਾਂ ਲਈ ਹਮੇਸ਼ਾ ਆਪਣੀਆਂ ਸੇਵਾਵਾਂ ਲੈ ਕੇ ਹਾਜ਼ਰ ਹੁੰਦੀ ਰਹੇਗੀ।

NO COMMENTS