*ਪੈਸੇ ਦੀ ਵਸੂਲੀ ਹੋਣ ਤੀਕਰ ਘਿਰਾਓ ਰਹੇਗਾ ਜਾਰੀ – ਭਾਕਿਯੂ (ਏਕਤਾ) ਡਕੌਂਦਾ*

0
24

ਮਾਨਸਾ 5 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਸਾਬਕਾ ਫੌਜੀ ਨਾਲ ਐਫ ਡੀ ‘ਤੇ ਵੱਧ ਵਿਆਜ ਦੇਣ ਦਾ ਝਾਂਸਾ ਦੇ ਕੇ ਕਰੀਬ 15 ਲੱਖ ਰੁਪਏ ਦੀ ਮਾਰੀ ਠੱਗੀ ਦੇ ਸੰਬੰਧ ਵਿੱਚ ਮੁਥੂਟ ਬੈਂਕ ਦੀਆਂ ਦੋਵਾਂ ਸ਼ਾਖਾਵਾਂ ਦਾ ਘਿਰਾਓ 14 ਵੇਂ ਦਿਨ ਵੀ ਜਾਰੀ ਰਿਹਾ । ਅੱਜ ਦੋਵਾਂ ਬਰਾਂਚਾਂ ਨੂੰ ਸਵੇਰ ਤੋਂ ਹੀ ਤਾਲੇ ਲੱਗੇ ਰਹੇ । ਘਿਰਾਓ ਸਮੇਂ ਬੋਲਦਿਆਂ ਕਿਸਾਨ ਆਗੂਆਂ ਨੇ ਮੁਥੂਟ ਬੈਂਕ ਉੱਤੇ ਵਾਅਦਾਖਿਲਾਫ਼ੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕੰਪਨੀ ਵੱਲੋਂ ਲੋਕਾਂ ਨੂੰ ਵੱਧ ਵਿਆਜ ਦਾ ਲਾਲਚ ਦੇ ਕੇ ਐਫ ਡੀ ਦੇ ਨਾਮ ਪਰ ਰਾਸ਼ੀ ਜਮਾਂ ਕਰਵਾਈ ਜਾ ਰਹੀ ਹੈ । ਨਾਲ ਹੀ ਜਮਾਂ ਕੀਤੀ ਰਾਸ਼ੀ ਅੱਗੇ ਇੱਕ ਨਿੱਜੀ ਫਾਇਨਾਂਸ ਕੰਪਨੀ ਸ੍ਰੀ ਵਿੱਚ ਲਗਾਈ ਜਾ ਰਹੀ ਹੈ । ਜਿਸਦਾ ਸ਼ਿਕਾਰ ਮੈਨੇਜਰ ਦੇ ਵਾਰ ਵਾਰ ਵਿਸ਼ਵਾਸ ਦਵਾਉਣ ‘ਤੇ ਉਕਤ ਵਿਅਕਤੀ ਹੋ ਗਿਆ । ਉਨ੍ਹਾਂ ਇਸ ਪ੍ਰਾਈਵੇਟ ਅਦਾਰੇ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਮਾਨਸਾ ਦੀਆਂ ਦੋਵਾਂ ਬਰਾਂਚਾਂ ਦਾ ਘਿਰਾਓ ਲਗਾਤਾਰ ਜਾਰੀ ਰਹੇਗਾ । ਨਾਲ ਹੀ ਜੇਕਰ ਕੰਪਨੀ ਵੱਲੋਂ ਇਸ ਮਸਲੇ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਅਗਲੇ ਤਿੱਖੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ । ਅੱਜ ਦੇ ਘਿਰਾਓ ਸਮੇਂ ਦਰਸ਼ਨ ਸਿੰਘ, ਲੀਲਾ ਸਿੰਘ ਰੜ੍ਹ, ਹਰਚੇਤ ਸਿੰਘ ਚਕੇਰੀਆਂ, ਬਿੰਦਰ ਸਿੰਘ ਖੜਕ ਸਿੰਘ ਵਾਲਾ, ਜਗਸੀਰ ਸਿੰਘ ਠੂਠਿਆਂਵਾਲੀ, ਮੱਖਣ ਸਿੰਘ ਅਤਲਾ ਕਲਾਂ, ਸੁਰਜੀਤ ਸਿੰਘ ਨੰਗਲ ਆਦਿ ਮੌਜੂਦ ਰਹੇ ।

NO COMMENTS