ਮਾਨਸਾ, 19 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ ) : ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਸ਼ਿਲਪਾ ਵਰਮਾ ਵੱਲੋਂ ਲੀਗਲ ਏਡ ਮਾਨਸਾ ਦੇ ਪੈਨਲ ਵਕੀਲਾਂ ਨਾਲ ਪੈਨ ਇੰਡੀਆ ਦੇ ਤਹਿਤ ਮੀਟਿੰਗ ਕੀਤੀ ਗਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੈਨ ਇੰਡੀਆ ਮੁਹਿੰਮ ਦੇ ਤਹਿਤ ਲੀਗਲ ਅਵੇਅਰਨੈਸ ਪੈਨਲ ਦੇ ਸਾਰੇ ਹੀ ਵਕੀਲ ਸੈਮੀਨਾਰ, ਰੋਡ ਸ਼ੋਅ, ਹੈਲਪ ਡੈਸਕ, ਸ਼ਾਂਤੀ ਮਾਰਚ ਵਿਚ ਹਿੱਸਾ ਲੈਣ, ਕਿਉਂਕਿ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਮੁਫਤ ਕਾਨੁੰਨੀ ਸੇਵਾਵਾਂ ਦਾ ਪ੍ਰਚਾਰ ਹਰ ਘਰ ਤੱਕ ਪਹੁੰਚਣਾ ਜਰੂਰੀ ਹੈ। ਉਨ੍ਹਾਂ ਵਕੀਲਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਉਨ੍ਹਾਂ ਨੂੰ ਹਰ ਕੰਮ ਵਿੱਚ ਪੂਰਾ ਸਹਿਯੋਗ ਦੇਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਸਕੂਲਾਂ ਵਿੱਚ ਸ਼ਾਂਤੀ ਪੂਰਨ ਮਾਰਚ ਅਤੇ ਰੋਡ ਸ਼ੋਅ ਕਰਵਾਏ ਜਾ ਰਹੇ ਹਨ, ਜੋ ਲੋਕਾਂ ਨੂੰ ਲੀਗਲ ਅਵੇਅਰਨੈਸ ਦੇ ਵਿਚ ਬਹੁਤ ਸਹਾਇਤਾ ਕਰ ਰਹੇ ਹਨ। ਇਸ ਮੌਕੇ ਵਕੀਲਾਂ ਨੇ ਵੀ ਭਰੋਸਾ ਦਿਵਾਇਆ ਕਿ ਉਹ ਪੈਨ ਇੰਡੀਆ ਅਵੇਅਰਨੈਸ ਮੁਹਿੰਮ ਦੇ ਵਿਚ ਆਪਣਾ ਬਣਦਾ ਸਹਿਯੋਗ ਦੇਣਗੇ।