*ਪੈਨਸ਼ਨ ਲਾਗੂ ਕਰਵਾਉਣ ਲਈ ਹੋ ਰਹੀ ਸੂਬਾ ਪੱਧਰੀ ਰੈਲੀ ਸਬੰਧੀ ਮੀਟਿੰਗ ਹੋਈ*

0
35

ਮਾਨਸਾ,20ਅਗਸਤ (ਸਾਰਾ ਯਹਾਂ /ਔਲਖ) ਪੈਨਸ਼ਨ ਲਾਗੂ ਕਰਵਾਉਣ ਲਈ ਹੋ ਰਹੀ ਸੂਬਾ ਪੱਧਰੀ ਰੈਲੀ ਸਬੰਧੀ ਮੀਟਿੰਗ ਹੋਈ ਅੱਜ ਮਿਤੀ 20/08/2021 ਨੂੰ ਸੀ.ਪੀ.ਐਫ. ਯੂਨੀਅਨ ਪੰਜਾਬ ਦੇ ਸੱਦੇ ਤੇ ਮਿਤੀ 24/08/2021 ਨੂੰ ਪਟਿਆਲਾ ਵਿਖੇ ਹੋ ਰਹੀ ਸੂਬਾ ਪੱਧਰੀ ਰੈਲੀ ਸਬੰਧੀ ਸੀ.ਪੀ.ਐਫ. ਕਰਮਚਾਰੀ ਯੂਨੀਅਨ ਇਕਾਈ ਮਾਨਸਾ ਦੇ ਅਹੁੱਦੇਦਾਰਾ ਨੇ ਸਿਹਤ ਮੁਲਾਜਮ ਤਾਲਮੇਲ ਕਮੇਟੀ ਮਾਨਸਾ ਦੀ ਸਿਹਤ ਵਿਭਾਗ ਬਲਾਕ ਬੁਢਲਾਡਾ ਦੇ ਸਟਾਫ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਧਰਮਿੰਦਰ ਸਿੰਘ ਹੀਰੇਵਾਲਾ ਜਿਲ੍ਹਾ ਪ੍ਰਧਾਨ, ਨੇ ਦੱਸਿਆ ਕਿ ਮਿਤੀ 01/01/2004 ਤੋਂ ਬਾਅਦ ਮੁਲਾਜਮਾਂ ਨੂੰ ਸਰਕਾਰ ਨੇ ਨਵੀ ਪੈਨਸ਼ਨ ਸਕੀਮ ਦੇ ਘੇਰੇ ਅਧੀਨ ਭਰਤੀ ਕੀਤਾ ਗਿਆ ਹੈ, ਜੋ ਕਿ ਮਲਾਜਮ ਮਾਰੂ ਸਕੀਮ ਹੈ,ਇਸ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ ਸਟੇਟ ਪੱਧਰੀ ਰੈਲੀ ਮਿਤੀ 24/08/2021 ਨੂੰ ਪਟਿਆਲਾ ਵਿਖੇ ਰੱਖੀ ਗਈ ਹੈ।ਸ੍ਰੀ ਜੈ ਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਸਾਨੂੰ ਇੱਕਜੁੱਟ ਹੋ ਕੇ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨ ਦੀ ਜਰੂਰਤ ਹੈ ਤਾਂ ਜੋ ਗੂੰਗੀ ਬੋਲੀ ਸਰਕਾਰ ਦੇ ਕੰਨਾ ਤੱਕ ਅਵਾਜ ਪਹੁੰਚ ਸਕੇ ਅਤੇ ਮੰਗਾਂ ਦੀ ਪ੍ਰਾਪਤੀ ਕੀਤੀ ਜਾ ਸਕੇ। ਸ੍ਰੀ ਅਮਰਜੀਤ ਸਿੰਘ ਬਲਾਕ ਪ੍ਰਧਾਨ ਮ.ਪ.ਹ.ਵ. ਬੁਢਲਾਡਾ ਨੇ ਨਵੀ ਪੈਨਸ਼ਨ ਸਕੀਮ ਅਧੀਨ ਕੰਮ ਕਰਦੇ ਸਾਰੇ ਸਾਥੀਆਂ ਦਾ ਪਟਿਆਲਾ ਰੈਲੀ ਵਿੱਚ ਸਮੂਲੀਅਤ ਕਰਨ ਸਬੰਧੀ ਵਿਸ਼ਵਾਸ ਦਵਾਇਆ ਅਤੇ ਸੀ.ਪੀ.ਐਫ. ਕਾਰਨ ਹੋ ਰਹੇ ਵਿੱਤੀ ਨੁਕਸਾਨ ਅਤੇ ਹੋਰ ਲਾਭ$ਹਾਨੀਆਂ ਬਾਰੇ ਜਾਣੂ ਕਰਵਾਇਆ। ਸ੍ਰੀ ਸੰਦੀਪ ਸਿੰਘ, ਪ੍ਰਧਾਨ ਕਲੈਰੀਕਲ ਯੂਨੀਅਨ ਸਿਹਤ ਵਿਭਾਗ ਮਾਨਸਾ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ ਕੰਮ ਕਰਦੇ ਸਮੂਹ ਕੈਟਾਗਿਰੀਆਂ ਦੇ ਕਰਮਚਾਰੀਆਂ ਮਹਾਂਰੈਲੀ ਵਿੱਚ ਭਰਵੇ ਇਕੱਠ ਨਾਲ ਸਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮਨਦੀਪ ਸਿੰਘ ਪ੍ਰੈਸ ਸਕੱਤਰ,  ਸੰਜੀਵ ਕੁਮਾਰ ਐਸHਆਈH, ਜਤਿੰਦਰ ਸਿੰਘ, ਬਲਜਿੰਦਰ ਸਿੰਘ, ਬਲਕਾਰ ਰਾਮ, ਮੰਗਲ ਸਿੰਘ,  ਅਤੇ ਹੋਰ ਸਾਥੀ ਕਰਮਚਾਰੀ ਹਾਜਰ ਸਨ। 

NO COMMENTS