ਮਾਨਸਾ 5,ਦਸੰਬਰ (ਸਾਰਾ ਯਹਾ /ਹੀਰਾ ਸਿੰਘ ਮਿੱਤਲ) ਪੈਨਸ਼ਨਰ ਐਸੋਸੀਏਸ਼ਨ ਪਾਵਰ ਕਾਮ ਅਤੇ ਟਰਾਸਕੋ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸ਼੍ਰੀ ਅਮਰਜੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਭਾਰੀ ਗਿਣਤੀ ਵਿੱਚ ਪੈਨਸ਼ਨ ਸਾਥੀ ਸ਼ਾਮਿਲ ਹੋਏ। ਮੀਟਿੰਗ ਵਿੱਚ ਸਾਥੀ ਦੇਵਰਾਜ ਰਿਟਾਇਰਡ ਲਾਇਨਮੈਨ ਦੇ ਬੇਟੇ ਸੁਸ਼ੀਲ ਕੁਮਾਰ ਜੋ ਕਿ ਫਲ ਫਰੂਟ ਵੇਚਣ ਦਾ ਕੰਮ ਕਰਦਾ ਸੀ ਆੜਤੀਏ ਦੇ ਮੁਨੀਮ ਵੱਲੋਂ ਤੰਗ ਪ੍ਰੇਸ਼ਾਨ ਕਰਕੇ ਖੁਦਕੁਸ਼ੀ ਕਰ ਗਿਆ। ਸੁਸ਼ੀਲ ਕੁਮਾਰ ਦੇ ਘਰਵਾਲੀ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਪ੍ਰੰਤੂ ਪੁਲਿਸ ਪ੍ਰਸਾਸ਼ਨ ਕਸੂਰਵਾਰ ਵਿਅਕਤੀ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈ ਰਿਹਾ ਹੈ। ਇਸ ਦੇ ਸੰਬੰਧ ਵਿੱਚ ਪੈਨਸ਼ਨਰ ਐਸੋਸੀਏਸ਼ਨ ਅਤੇ ਕ੍ਰਿਸ਼ਨ ਚੌਹਾਨ ਸਕੱਤਰ ਸੀ.ਪੀ.ਆਈ. ਦੀ ਅਗਵਾਈ ਵਿੱਚ ਐਸ.ਐਸ.ਪੀ. ਮਾਨਸਾ ਅਤੇ ਥਾਣਾ ਮੁਖੀ ਸਿਟੀ -2 ਨੂੰ ਕਈ ਵਾਰ ਡੈਪੂਟੇਸ਼ਨ ਲੈ ਕੇ ਮਿਲ ਚੁੱਕੇ ਹਾਂ ਪਰ ਪੁਲਿਸ ਪ੍ਰਸ਼ਾਸ਼ਨ ਨੇ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁਹੱਲਾ ਕਮੇਟੀ ਦੇ ਨਾਲ ਮਿਲ ਕੇ ਦੋਸ਼ੀ ਖਿਲਾਫ ਕਾਰਵਾਈ ਕਰਵਾਉਣ ਲਈ ਸੰਘਰਸ਼ ਦਾ ਐਲਾਨ ਕੀਤਾ।
ਇਸ ਮੀਟਿੰਗ ਵਿੱਚ ਕਿਸਾਨਾਂ ਦੇ ਅੰਦੋਲਨ ਦੀ ਭਰਵੀਂ ਹਿਮਾਇਤ ਕੀਤੀ ਗਈ ਅਤੇ 8 ਦਸੰਬਰ ਨੂੰ ਭਾਰਤ ਬੰਦ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਤੇ ਗੁਰਬਚਨ ਸਿੰਘ ਖਿਆਲਾ, ਕੌਰ ਸਿੰਘ ਅਕਲੀਆ, ਜਗਰਾਜ ਸਿੰਘ ਰੱਲਾ, ਲਖਨ ਲਾਲ, ਮਨਿੰਦਰ ਸਿੰਘ ਜਵਾਹਰਕੇ, ਬਿੱਕਰ ਸਿੰਘ ਮੰਘਾਣੀਆ, ਗੁਰਚਰਨ ਸਿੰਘ ਠੂਠਿਆਂਵਾਲੀ ਆਦਿ ਨੇ ਸੰਬੋਧਨ ਕੀਤਾ।