*ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਟੇਟ ਬਂੈਕ ਆਫ ਇੰਡੀਆ ਵਚਨਬੱਧ—ਸੁਖਪ੍ਰੀਤ ਸਿੰਘ*

0
56

ਬੁਢਲਾਡਾ 05 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਸ਼ਹਿਰ ਦੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਪੈਨਸ਼ਨ ਧਾਰਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੈਨਸ਼ਨਰ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਨਾਲ ਰੂਹ—ਬ—ਰੂਹ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਬੈਂਕ ਦੇ ਪ੍ਰਮੁੱਖ ਪ੍ਰਬੰਧਕ ਸੁਖਪ੍ਰੀਤ ਸਿੰਘ ਨੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ। ਕਿਸੇ ਵੀ ਪੈਨਸ਼ਨਰ ਨੂੰ ਜੇਕਰ ਕੋਈ ਬੈਂਕਿੰਗ ਸੰਬੰਧੀ ਪ੍ਰੇਸ਼ਾਨੀ ਜਾਂ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਉਹ ਬੈਂਕ ਚ ਆ ਕੇ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਪੈਨਸ਼ਨਰਾਂ ਦੀਆਂ ਬੈਂਕਿੰਗ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਕਿਸੇ ਵੀ ਪੈਨਸ਼ਨਰ ਨੂੰ ਬੈਂਕ ਚ ਇੰਤਜਾਰ ਨਹੀਂ ਕਰਨਾ ਪਵੇਗਾ। ਇਸ ਮੌਕੇ ਤੇ ਬੋਲਦਿਆਂ ਸਹਾਇਕ ਮੈਨੇਜਰ ਉਮੇਸ਼ ਕੁਮਾਰ ਨੇ ਪੈਨਸ਼ਨਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੈਨਸ਼ਨਰ ਆਪਣਾ ਹਰ ਸਾਲ ਨਵੰਬਰ ਮਹੀਨੇ ਵਿੱਚ ਲਾਇਫ ਸੇਫ ਸਰਟੀਫਿਕੇਟ ਬੈਂਕ ਵਿੱਚ ਖੁੱਦ ਆ ਕੇ ਜਮਾ ਕਰਵਾਉਣ। ਜਿਸ ਨਾਲ ਬੈਂਕ ਪ੍ਰਬੰਧਕਾਂ ਨੂੰ ਸਹੀ ਜਾਣਕਾਰੀ ਅਪਲੋਡ ਕਰਨਾ ਸੁਖਾਲਾ ਹੋ ਜਾਂਦਾ ਹੈ। ਇਸ ਲਈ ਪੈਨਸ਼ਨਰ ਆਪਣੀ ਨੈਤਿਕ ਜਿੰਮੇਵਾਰੀ ਸਮਝਦਿਆਂ ਨਵੰਬਰ ਮਹੀਨੇ ਚ ਪਹਿਲ ਦੇ ਆਧਾਂਰ ਤੇ ਲਾਇਫ ਸੇਫ ਸਰਟੀਫਿਕੇਟ ਨੂੰ ਜਰੂਰ ਜਮਾ ਕਰਵਾਉਣ। ਉਨ੍ਹਾਂ ਦੱਸਿਆ ਕਿ ਗ੍ਰਾਹਕਾਂ ਲਈ ਹੈਲਪ ਕਾਊਂਟਰ ਵੀ ਸਥਾਪਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਬੈਂਕ ਦੇ ਲੀਗਲ ਐਡਵਾਈਜਰ ਐਡਵੋਕੇਟ ਸੁਸ਼ੀਲ ਕੁਮਾਰ ਬਾਂਸਲ ਨੇ ਵੀ ਸੇਵਾਮੁਕਤ ਮੁਲਾਜ਼ਮਾਂ ਦਾ ਸਵਾਗਤ ਕਰਦਿਆਂ ਬੈਂਕ ਸੰਬੰਧੀ ਕੋਈ ਵੀ ਕਾਨੂੰਨੀ ਸਲਾਹ ਜਾਣਨ ਲਈ ਸਿੱਧਾ ਸੰਪਰਕ ਕਰ ਸਕਦੇ ਹਨ। ਇਸ ਮੌਕੇ ਪੈਨਸ਼ਨਰ ਯੂਨੀਅਨ ਦੇ ਨਰੇਸ਼ ਕੁਮਾਰ ਕਾਂਸਲ, ਰਘੂਨਾਥ ਸਿੰਗਲਾ, ਅਮਰਨਾਥ ਸਿੰਗਲਾ, ਮਿਤ ਸਿੰਘ, ਮੇਘਰਾਜ ,ਜਰਨੈਲ ਸਿੰਘ,ਦੀਵਾਨ ਚੰਦ ਰਾਮ ਗੋਪਾਲ,ਆਦਿ ਹਾਜਰ ਸਨ।

NO COMMENTS