*ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ?*

0
330

08,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼)  ਵਿਧਾਨ ਸਭਾ ਚੋਣਾਂ ਖਤਮ ਹੋਣ ਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧ ਸਕਦੀਆਂ ਹਨ। ਦਰਅਸਲ, ਕੌਮਾਤਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ 140 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਇਹ ਜੁਲਾਈ 2008 ਤੋਂ ਬਾਅਦ ਕੱਚੇ ਤੇਲ ਦਾ ਸਭ ਤੋਂ ਉੱਚਾ ਪੱਧਰ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਸੰਭਾਵਨਾ ਬਾਰੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਅੱਜ ਕਿਹਾ ਕਿ ਯੂਪੀਏ ਸਰਕਾਰ ਦੁਆਰਾ ਤੇਲ ਨੂੰ ਨਿਯੰਤ੍ਰਿਤ ਮੁਕਤ ਕੀਤਾ ਸੀ ਅਤੇ ਜੇਕਰ ਤੁਸੀਂ ਨਿਯੰਤ੍ਰਿਤ ਮੁਕਤ ਕਰੋਗੇ ਤਾਂ ਇਸ ਨਾਲ Freight Charges ਵੀ ਜੁੜਨਗੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਤੇਲ ਦੀ ਕਮੀ ਨਹੀਂ ਆਉਣ ਦਿਆਂਗੇ। ਇਹ ਵੀ ਧਿਆਨ ਵਿੱਚ ਰੱਖੋ ਕਿ ਸੰਸਾਰ ਵਿੱਚ ਸਥਿਤੀ ਕੀ ਹੈ? ਰੂਸ ਅਤੇ ਯੂਕਰੇਨ ਵਿਚਾਲੇ ਜੰਗ ਚੱਲ ਰਹੀ ਹੈ। ਤੇਲ ਦੀ ਕੀਮਤ ਅੰਤਰਰਾਸ਼ਟਰੀ ਸਥਿਤੀਆਂ ‘ਤੇ ਨਿਰਭਰ ਕਰਦੀ ਹੈ। ਅਸੀਂ ਉਹ ਫੈਸਲਾ ਲਵਾਂਗੇ ,ਜੋ ਸਾਡੇ ਨਾਗਰਿਕਾਂ ਦੇ ਹਿੱਤ ਵਿੱਚ ਬਿਹਤਰ ਹੋਵੇਗਾ। ਹਰਦੀਪ ਪੁਰੀ ਨੇ ਕਿਹਾ ਕਿ ਚੋਣਾਂ ਕਾਰਨ ਭਾਅ ਨਹੀਂ ਵਧਾਇਆ ਸੀ। ਅਜਿਹਾ ਕਹਿਣਾ ਗਲਤ ਹੋਵੇਗਾ।  ਕੰਪਨੀਆਂ ਨੂੰ ਤੇਲ ਦੀਆਂ ਕੀਮਤਾਂ ਬਾਰੇ ਫੈਸਲਾ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਨੇ ਵੀ ਬਾਜ਼ਾਰ ਵਿਚ ਰਹਿਣਾ ਹੁੰਦਾ ਹੈ। ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਦੇ ਹਿਸਾਬ ਨਾਲ ਤੈਅ ਹੁੰਦੀਆਂ ਹਨ। ਉਨ੍ਹਾਂ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਕ ਸਾਡੇ ਨੌਜਵਾਨ ਨੇਤਾ ਹਨ, ਉਹ ਕਹਿੰਦੇ ਹਨ ਕਿ ਜਲਦ ਹੀ ਆਪਣੀ ਟੈਂਕੀ ਭਰਵਾ ਲਵੋ। ਚੋਣਾਂ ਖਤਮ ਹੋ ਗਈਆਂ ਹਨ। ਵੈਸਟ ਟੈਕਸਾਸ ਇੰਟਰਮੀਡੀਏਟ, ਅਮਰੀਕੀ ਤੇਲ ਬੈਂਚਮਾਰਕ ਵਿੱਚ ਕੱਚਾ ਤੇਲ ਐਤਵਾਰ ਸ਼ਾਮ ਨੂੰ 130.50 ਡਾਲਰ ਪ੍ਰਤੀ ਬੈਰਲ ਹੋ ਗਿਆ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਆਪਣੀ ਕੱਚੇ ਤੇਲ ਦੀ ਲੋੜ ਦਾ 85 ਫੀਸਦੀ ਦਰਾਮਦ ਰਾਹੀਂ ਪੂਰਾ ਕਰਦਾ ਹੈ। ਇਸ ਸਾਲ ਤੇਲ ਦੀਆਂ ਕੀਮਤਾਂ ਪਹਿਲਾਂ ਹੀ 60 ਫੀਸਦੀ ਤੋਂ ਵੱਧ ਵਧ ਚੁੱਕੀਆਂ ਹਨ ਅਤੇ ਕਮਜ਼ੋਰ ਰੁਪਿਆ ਦੇਸ਼ ਲਈ ਮੁਸੀਬਤ ਵਧਾ ਰਿਹਾ ਹੈ। ਉਦਯੋਗਿਕ ਸੂਤਰਾਂ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 15 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦੀ ਲੋੜ ਹੈ ਤਾਂ ਕਿ ਈਂਧਨ ਪ੍ਰਚੂਨ ਵਿਕਰੇਤਾਵਾਂ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।

NO COMMENTS