ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਰ ਇਜ਼ਾਫਾ, ਮਹਿੰਗਾਈ ਨੇ ਤੋੜੇ ਰਿਕਾਰਡ

0
94

ਨਵੀਂ ਦਿੱਲੀ 27,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਕੁਝ ਦਿਨਾਂ ਦੀ ਰਾਹਤ ਮਗਰੋਂ ਅੱਜ ਕੀਮਤਾਂ ‘ਚ ਇਕ ਵਾਰ ਫਿਰ ਵਾਧਾ ਹੋ ਗਿਆ। ਦਿੱਲੀ ‘ਚ ਪੈਟਰੋਲ ਦੀ ਕੀਮਤ 24 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 15 ਪੈਸੇ ਪ੍ਰਤੀ ਲੀਟਰ ਦਾ ਇਜ਼ਾਫਾ ਹੋਇਆ ਹੈ। ਕੀਮਤਾਂ ‘ਚ ਲਗਾਤਾਰ ਵਾਧੇ ਦੀ ਵਜ੍ਹਾ ਨਾਲ ਦਿੱਲੀ ‘ਚ ਪੈਟਰੋਲ 91 ਰੁਪਏ ਤੋਂ ਪਾਰ ਪਹੁੰਚ ਗਿਆ। ਮੁੰਬਈ ‘ਚ ਪੈਟਰੋਲ ਪ੍ਰਤੀ ਲੀਟਰ 97 ਰੁਪਏ, 47 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ।

ਅੰਤਰ ਰਾਸ਼ਟਰੀ ਬਜ਼ਾਰ ‘ਚ ਕੱਚੇ ਤੇਲ ‘ਚ ਤੇਜ਼ੀ ਦਾ ਸਿਲਸਿਲਾ ਜਾਰੀ ਹੈ। ਬੈਂਚਮਾਰਕ ਕੱਚਾ ਤੇਲ ਬ੍ਰੇਂਟ ਕ੍ਰੂਡ 66 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬਣਿਆ ਹੋਇਆ ਹੈ ਤੇ ਡਬਲਿਊਟੀਆਈ ਦੀ ਕੀਮਤ 63 ਡਾਲਰ ਤੋਂ ਉੱਪਰ ਚਲ ਰਹੀ ਹੈ। ਜਾਣਕਾਰ ਦੱਸਦੇ ਹਨ ਕਿ ਤੇਲ ਦੀ ਮੰਗ ਵਧਣ ‘ਤੇ ਉਤਪਾਦਨ ‘ਚ ਕਟੌਤੀ ਦੇ ਚੱਲਦਿਆਂ ਭਾਅ ‘ਚ ਤੇਜ਼ੀ ਦੇਖੀ ਜਾ ਰਹੀ ਹੈ। ਜਿਸ ਨਾਲ ਅੱਗੇ ਪੈਟਰੋਲ ਤੇ ਡੀਜ਼ਲ ਦੇ ਭਾਅ ‘ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

ਇਸ ਸਾਲ ਯਾਨੀ 58 ਦਿਨਾਂ ਦੇ ਅੰਦਰ ਕਿੰਨੀਆਂ ਵਧੀਆਂ ਕੀਮਤਾਂ

ਇਕ ਜਨਵਰੀ 2021 ਨੂੰ ਰਾਜਧਾਨੀ ਦਿੱਲੀ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 83 ਰੁਪਏ 71 ਪੈਸੇ ਸੀ। ਉੱਥੇ ਹੀ ਡੀਜ਼ਲ ਦੀ ਕੀਮਤ 73 ਰੁਪਏ 87 ਪੈਸੇ ਸੀ। ਪਰ ਅੱਜ 27 ਫਰਵਰੀ, 2021 ਨੂੰ ਦਿੱਲੀ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 91 ਰੁਪਏ, 19 ਪੈਸੇ ਤੇ ਡੀਜ਼ਲ ਦੀ ਕੀਮਤ 81 ਰੁਪਏ, 47 ਪੈਸੇ ਹੈ। ਯਾਨੀ ਇਨ੍ਹਾਂ 58 ਦਿਨਾਂ ਦੇ ਅੰਦਰ ਦਿੱਲੀ ‘ਚ ਇਕ ਲੀਟਰ ਪੈਟਰੋਲ 7 ਰੁਪਏ 48 ਪੈਸੇ ਤੇ ਡੀਜ਼ਲ ਸੱਤ ਰੁਪਏ 60 ਪੈਸੇ ਮਹਿੰਗਾ ਹੋਇਆ ਹੈ।

ਦੇਸ਼ ‘ਚ ਪੈਟਰੋਲ ਡੀਜ਼ਲ ਦੇ ਭਾਅ 9 ਫਰਵਰੀ ਨੂੰ ਵਧਣੇ ਸ਼ੁਰੂ ਹੋਏ ਸਨ। 8 ਫਰਵਰੀ ਤਕ ਰਾਜਧਾਨੀ ਦਿੱਲੀ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 86 ਰੁਪਏ, 95 ਪੈਸੇ ਸੀ। ਉੱਥੇ ਹੀ ਡੀਜ਼ਲ ਦੀ ਕੀਮਤ 77 ਰੁਪਏ, 13 ਪੈਸੇ ਸੀ। ਪਰ ਅੱਜ 27 ਫਰਵਰੀ, 2021 ਨੂੰ ਦਿੱਲੀ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 91 ਰੁਪਏ 19 ਪੈਸੇ ਤੇ ਡੀਜ਼ਲ ਦੀ ਕੀਮਤ 81 ਰੁਪਏ, 47 ਪੈਸੇ ਹੈ। ਯਾਨੀ 19 ਦਿਨਾਂ ਦੇ ਅੰਦਰ ਹੀ ਦਿੱਲੀ ‘ਚ ਇਕ ਲੀਟਰ ਪੈਟਰੋਲ ਚਾਰ ਰੁਪਏ 24 ਪੈਸੇ ਤੇ ਡੀਜ਼ਲ 4 ਰੁਪਏ, 34 ਪੈਸੇ ਮਹਿੰਗਾ ਹੋ ਗਿਆ।

NO COMMENTS