ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ, ਪੈਟਰੋਲ 100 ਦੇ ਪਾਰ, ਜਾਣੋ ਕਿੱਥੇ ਸਭ ਤੋਂ ਸਸਤਾ

0
103

ਨਵੀਂ ਦਿੱਲੀ 11,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਆ ਰਹੀ ਤੇਜ਼ੀ ਆਮ ਆਦਮੀ ਨੂੰ ਹੈਰਾਨ ਤੇ ਪ੍ਰੇਸ਼ਾਨ ਕਰ ਰਹੀ ਹੈ। ਰਾਜਸਥਾਨ ਦੇ ਸ੍ਰੀਗੰਗਾਨਗਰ ਵਿੱਚ ਸਾਧਾਰਨ ਪੈਟਰੋਲ ਦੀ ਕੀਮਤ ਸੌ ਰੁਪਏ ਤੋਂ ਸਿਰਫ 1.63 ਰੁਪਏ ਹੀ ਦੂਰ ਹੈ। ਜਦਕਿ ਐਕਸਟ੍ਰਾ ਪ੍ਰੀਮੀਅਮ ਤੇਲ ਦੀ ਕੀਮਤ 100 ਰੁਪਏ ‘ਤੇ ਪਹੁੰਚ ਚੁੱਕੀ ਹੈ।

ਡੀਜ਼ਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਪ੍ਰਤੀ ਲੀਟਰ 90.05 ਰੁਪਏ ਵਿਕ ਰਿਹਾ ਹੈ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਲਗਾਤਾਰ ਤੀਜੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਵੀਰਵਾਰ ਨੂੰ ਡੀਜ਼ਲ ਦੀਆਂ ਕੀਮਤਾਂ ਵਿੱਚ 30 ਤੋਂ 31 ਪੈਸੇ ਤੇ ਪੈਟਰੋਲ ਵਿੱਚ 24 ਤੋਂ 25 ਪੈਸੇ ਦਾ ਵਾਧਾ ਹੋਇਆ ਹੈ।

ਉਧਰ, ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਪਿਛਲੇ ਇੱਕ ਸਾਲ ਵਿੱਚ ਪਹਿਲੀ ਵਾਰ 61 ਡਾਲਰ ਪ੍ਰਤੀ ਬੈਰਲ ਤੋਂ ਵਧੀ ਹੈ।


ਸ਼ਹਿਰ ਦਾ ਨਾਮ 

ਪੈਟਰੋਲ ਰੁਪਏ/ Lt.

ਡੀਜ਼ਲ ਰੁਪਏ/ Lt.
ਚੰਡੀਗੜ੍ਹ 84.5577.74
ਸ਼੍ਰੀਗੰਗਾਨਗਰ 98.37 90.05
ਇੰਦੌਰ95.86 86.21
ਮੁੰਬਈ94.3684.94
ਜੈਪੁਰ94.2586.27
ਬੰਗਲੁਰੂ90.78 82.72
ਪਟਨਾ90.27 83.22
ਚੇਨਈ90.1883.18
ਕੋਲਕਾਤਾ89.1681.61
ਦਿੱਲੀ87.8578.03
ਨੋਇਡਾ86.8378.45
ਲਖਨਾਉ86.7778.39
ਰਾਂਚੀ85.99 82.53
Source: IOC


ਦਿੱਲੀ ਤੇ ਮੁੰਬਈ ਵਿੱਚ ਪੈਟਰੋਲ ਦੀਆਂ ਕੀਮਤਾਂ ਆਪਣੇ ਉੱਚਲੇ ਪੱਧਰ ਤੇ ਰਹੀਆਂ। ਇਸ ਸਾਲ ਹੁਣ ਤਕ ਪੈਟਰੋਲ ਦੀਆਂ ਕੀਮਤਾਂ ਵਿੱਚ 3.59 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀਆਂ ਕੀਮਤਾਂ ਵਿੱਤ 3.61 ਰੁਪਏ ਪ੍ਰਤੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ ਹੈ।

NO COMMENTS